12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਪਿੰਡ-ਪਿੰਡ ਕੈਂਪ ਲਾ ਕੇ ਭਰੇ ਜਾ ਰਹੇ ਫਾਰਮ-ਗਿੱਲ

ਅਜੀਤ ਡੈਸਕ 24-06-2026

ਜੇਠੂਵਾਲ, 23 ਜੂਨ (ਮਿੱਤਰਪਾਲ ਸਿੰਘ ਰੰਧਾਵਾ)- ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਜੋ ਸੂਬੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਨਾਂ ਨੂੰ ਪੂਰਿਆਂ ਕਰਕੇ ਵਿਖਾਇਆ ਜਾ ਰਿਹਾ ਜਿਸ ਤਹਿਤ ਮਾਨ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਇਕ ਜੁਲਾਈ ਤੋਂ ਪੂਰਾ ਕਰਕੇ ਵਿਖਾਇਆ ਜਾ ਰਿਹਾ ਹੈ, ਜਿਸ ਤਹਿਤ ਹਲਕਾ ਮਜੀਠਾ ਦੇ ਪਿੰਡ-ਪਿੰਡ ਕੈਂਪ ਲਾ ਕੇ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਤੇ ਪਿੰਡ ਦੀਆਂ ਸਖੀਆਂ ਜਿਨ੍ਹਾਂ ਨੂੰ ਕਿ ਪ੍ਰਸ਼ਾਸਨ ਵਲੋਂ ਟ੍ਰੇਨਿੰਗ ਦਿੱਤੀ ਗਈ ਹੈ ਉਹ ਫਾਰਮ ਭਰ ਰਹੀਆਂ ਹਨ ਤੇ ਹਲਕਾ ਮਜੀਠਾ ਦੇ ਕਿਸੇ ਵੀ ਪਿੰਡ ਵਿਚੋਂ ਕੋਈ ਵੀ ਔਰਤ ਮਾਨ ਸਰਕਾਰ ਦੀ ਮਾਵਾਂ ਦੀਆਂ ਸਤਿਕਾਰਯੋਗ ਯੋਜਨਾ ਤੋਂ ਵਾਂਝੀ ਨਹੀਂ ਰਹੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਦੇ ਪਿੰਡ ਲੁੱਧੜ ਵਿਖੇ ਗੱਲਬਾਤ ਦੌਰਾਨ ਕੀਤਾ। ਤਲਬੀਰ ਗਿੱਲ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਦੀ ਇਸ ਯੋਜਨਾ ਤਹਿਤ ਹਰ ਵਰਗ ਨਾਲ ਸੰਬੰਧਿਤ ਮਹਿਲਾਵਾਂ ਜਿਨ੍ਹਾਂ ਵਿਚ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਹਿਲਾਵਾਂ ਨੂੰ 1,500 ਰੁਪਏ ਤੇ ਜਨਰਲ ਮਹਿਲਾਵਾਂ ਨੂੰ 1000ਪ੍ਰਤੀ ਮਹੀਨਾ ਮਿਲਣਗੇ। ਅਤੇ ਇਸ ਯੋਜਨਾ ਦਾ ਹਰੇਕ ਔਰਤ ਨੂੰ ਲਾਭ ਮਿਲੇਗਾ ਅਤੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਔਰਤਾਂ ਦੇ ਪਿੰਡ ਪਿੰਡ ਕੈਂਪ ਲਾ ਕੇ ਫਾਰਮ ਭਰੇ ਜਾ ਰਹੇ ਹਨ। ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ 18 ਸਾਲ ਤੋਂ ਵੱਧ ਉਮਰ ਦੀ ਹਰ ਲੜਕੀ ਅਤੇ ਮਹਿਲਾ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਦੀ ਹੱਕਦਾਰ ਹੋਵੇਗੀ। ਉਨ੍ਹਾਂ ਹਲਕੇ ਦੇ ਆਪ ਪਾਰਟੀ ਦੇ ਆਗੂ ਤੇ ਵਰਕਰਾਂ ਨੂੰ ਕਿਹਾ ਕਿ ਉਹ ਮਾਵਾਂ ਧੀਆਂ ਸਤਿਕਾਰਯੋਗ ਦੇ ਘਰ-ਘਰ ਜਾ ਕੇ ਫਾਰਮ ਭਰਨ ਲਈ ਡਿਊਟੀਆਂ ਲਾਈਆਂ। ਇਸ ਮੌਕੇ ਸਰਪੰਚ ਰਾਜ ਕੁਮਾਰ ਲੁੱਧੜ, ਡਾ. ਰਕੇਸ਼ ਕੁਮਾਰ, ਮੈਂਬਰ ਹਰਜੀਤ ਸਿੰਘ, ਪਲਵਿੰਦਰ ਸਿੰਘ ਫੌਜੀ, ਕੰਵਲਜੀਤ ਸਿੰਘ, ਕੰਵਲਜੀਤ ਸਿੰਘ ਕੰਵਲ, ਗੁਰਸਾਜਨ ਸਿੰਘ, ਅਜੈਪਾਲ ਭੱਟੀ, ਗੁਰਪ੍ਰੀਤ ਗੋਲਾ, ਮੈਂਬਰ ਅੰਗਰੇਜ਼ ਪਾਲ ਭਗਤ ਤੇ ਹੋਰ ਹਾਜ਼ਰ ਸਨ।

ਪਿਛਲੀ ਖ਼ਬਰ ਯਾਦੂ ਵਲੋਂ ਅਕਾਲੀ ਦਲ ਦੇ ਸਰਕਲ ਲਲਹੇੜੀ ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ ਅਗਲੀ ਖ਼ਬਰ ਅਵਾਰਾ ਸਾਨ੍ਹ ਨੇ ਅਧਿਆਪਕਾ ਦੀ ਸਕੂਟਰੀ ਨੂੰ ਪਹੁੰਚਾਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।