12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਆਮ ਆਦਮੀ ਪਾਰਟੀ ਦੇ ਲਾਲਾ ਮੰਗਤ ਰਾਏ ਨਗਰ ਸਮਰਾਲਾ ਕੌਂਸਲ ਦੇ ਪ੍ਰਧਾਨ ਚੁਣੇ ਗਏ

ਅਜੀਤ ਡੈਸਕ 24-06-2026


ਸਮਰਾਲਾ, 23 ਜੂਨ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਆਮ ਆਦਮੀ ਦੇ ਕੌਂਸਲਰ ਲਾਲਾ ਮੰਗਤ ਰਾਏ ਮਾਲਵਾ ਨੂੰ ਬਹੁਸੰਮਤੀ ਨਾਲ ਸਥਾਨਕ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਜਦਕਿ ਡਾਕਟਰ ਸਿਕੰਦਰ ਨੂੰ ਸੀਨੀਅਰ ਉਪ-ਪ੍ਰਧਾਨ ਅਤੇ ਬੀਬੀ ਕੁਲਦੀਪ ਕੌਰ ਨੂੰ ਉਪ-ਪ੍ਰਧਾਨ ਚੁਣਿਆ ਗਿਆ ਹੈ। ਇਹ ਚੋਣ ਕਰਵਾਉਣ ਲਈ ਸਥਾਨਕ ਐਸ. ਡੀ. ਐਮ ਗੁਰਸਿਮਰਨਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਨਗਰ ਕੌਂਸਲ ਦੇ ਪਿਛਲੇ ਮਹੀਨੇ ਨਵੇਂ ਚੁਣੇ ਗਏ 15 ਕੌਂਸਲਰਾਂ ਸਮੇਤ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਸ਼ਾਮਲ ਸਨ। ਇਸ ਵਾਰ ਆਮ ਆਦਮੀ ਪਾਰਟੀ ਦੇ ਅੱਠ ਕੌਂਸਲਰ ਚੁਣੇ ਗਏ ਹਨ ਚਲ ਕੇ ਅਕਾਲੀ ਦਲ ਦੇ 4, ਕਾਂਗਰਸ ਦੇ 2, ਅਤੇ ਭਾਰਤੀ ਜਨਤਾ ਪਾਰਟੀ ਦਾ 1 ਕੌਂਸਲਰ ਚੁਣਿਆ ਗਿਆ ਸੀ। ਆਮ ਆਦਮੀ ਪਾਰਟੀ ਕੋਲ ਵਿਧਾਇਕ ਦੀ ਵੋਟ ਸਮੇਤ ਪੂਰਨ ਬਹੁਤ ਸੰਮਤੀ ਲਈ ਲੋੜੀਂਦੀਆਂ ਕੁਲ 9 ਵੋਟਾਂ ਸਨ। ਇਸ ਲਈ ਨਗਰ ਕੌਂਸਲ ਦੇ ਪ੍ਰਧਾਨ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਆਸਾਨੀ ਨਾਲ ਨੇਪੜੇ ਚੜ ਗਈ ਕਿਉਂਕਿ ਵਿਰੋਧੀ ਧਿਰ ਵੱਲੋਂ ਕਿਸੇ ਵਿਅਕਤੀ ਦਾ ਕਿਸੇ ਵੀ ਅਹੁਦੇ ਲਈ ਨਾਮ ਪੇਸ਼ ਹੀ ਨਹੀਂ ਕੀਤਾ ਗਿਆ । ਲਾਲਾ ਮੰਗਤ ਰਾਏ ਚੌਥੀ ਵਾਰ ਦੇ ਕੌਂਸਲਰ ਹਨ ਅਤੇ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਸਮੇਤ ਇਸ ਵਾਰ ਉਹ ਆਮ ਆਦਮੀ ਪਾਰਟੀ ਤੇ ਉਮੀਦਵਾਰ ਵਜੋਂ ਦੂਜੀ ਵਾਰ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ ਹਨ। ਨਗਰ ਕੌਂਸਲ ਸਮਰਾਲਾ ਤੇ ਪ੍ਰਧਾਨ ਅਹੁਦਾ ਇਸ ਵਾਰ ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਸੀ ਇਸ ਲਈ ਚੋਣ ਵਿੱਚ ਵਿਰੋਧੀ ਧਿਰ ਦੇ ਇੱਕ ਕੌਂਸਲਰ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਪਿਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰ ਕਰੀਮੀ ਲੇਅਰ (8 ਲੱਖ ਤੋਂ ਵੱਧ ਆਮਦਨ ਉੱਚ ਵਰਗ ) ਵਾਲਾ ਇਸ ਅਹੁਦੇ ’ਤੇ ਪ੍ਰਧਾਨ ਨਹੀਂ ਚੁਣਿਆ ਜਾ ਸਕਦਾ ਪਰ ਉਸ ਦਾ ਇਹ ਇਤਰਾਜ ਰੱਦ ਕਰ ਦਿੱਤਾ ਗਿਆ। ਇਸ ਮੌਕੇ ’ਤੇ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਹੁਣ ਤੱਕ ਨਗਰ ਕੌਂਸਲ ’ਤੇ ਰਵਾਇਤੀ ਸਿਆਸੀ ਪਾਰਟੀਆਂ ਦਾ ਕਬਜ਼ਾ ਰਿਹਾ ਹੈ ਪਰ ਸ਼ਹਿਰ ਵਿੱਚ ਕੋਈ ਵੀ ਕਮਿਊਨਿਟੀ ਸੈਂਟਰ, ਖੇਡ ਮੈਦਾਨ, ਚੰਗਾ ਪਾਰਕ ਆਦਿ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਪ੍ਰਧਾਨ ਚੁਣੇ ਗਏ ਹਨ ਇਸ ਲਈ ਉਨ੍ਹਾਂ ਨੇ ਸ਼ਹਿਰੀਆਂ ਨਾਲ ਵਾਅਦਾ ਕੀਤਾ ਹੈ। ਕਿ ਸਿਰਫ਼ ਪੰਜ ਮਹੀਨਿਆਂ ਵਿੱਚ ਸਾਰੇ ਲੋੜੀਦੇ ਅਜਿਹੇ ਸ਼ਾਨਦਾਰ ਵਿਕਾਸ ਕੰਮ ਦੇ ਮੁਕੰਮਲ ਕਰਵਾਏ ਜਾਣਗੇ ਜਿਸ ’ਤੇ ਸ਼ਹਿਰ ਦੇ ਵਸਨੀਕ ਫ਼ਕਰ ਕਰ ਸਕਣਗੇ। ਪ੍ਰਧਾਨ ਚੁਣੇ ਜਾਣ ਉਪਰੰਤ ਲਾਲਾ ਮੰਗਤ ਰਾਏ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਸਮੇਤ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਅਹੁਦੇ ਤੇ ਦੂਜੀ ਵਾਰ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਤੋਂ ਵੱਡੀਆਂ ਆਸਾਂ ਹਨ ਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਸ਼ਹਿਰ ਦੇ ਵਸਨੀਕਾਂ ਦੀਆਂ ਆਸਾਂ ਤੇ ਖਰਾ ਉੱਤਰਨ ਦੀ ਪੂਰਨ ਕੋਸ਼ਿਸ਼ ਕਰਾਂਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਨਵਜੀਤ ਸਿੰਘ ਓਟਾਲਾ, ਜਸਪ੍ਰੀਤ ਸਿੰਘ ਜੱਸਾ ਘੁਲਾਲ, ਸਤਬੀਰ ਸਿੰਘ ਸੇਖੋਂ, ਮੇਜਰ ਸਿੰਘ ਚੇਅਰਮੈਨ, ਤੇਜਿੰਦਰ ਸਿੰਘ ਮਿੰਟੂ ਗਰੇਵਾਲ, ਨੀਰਜ ਸਿਹਾਲਾ, ਸ਼ੰਟੀ ਬੇਦੀ, ਅਵਤਾਰ ਸਿੰਘ ਸਾਬਕਾ ਕੌਂਸਲਰ, ਭਾਜਪਾ ਦੇ ਨਿਸ਼ੂ ਚਹਿਲਾਂ ਅਤੇ ਬਲਰਾਮ ਸ਼ਰਮਾ, ਅਕਾਲੀ ਦਲ ਦੇ ਰਜਿੰਦਰ ਸਿੰਘ ਢਿੱਲੋਂ, ਜਥੇਦਾਰ ਹਰਜਤਿੰਦਰ ਸਿੰਘ ਬਾਜਵਾ ਅਤੇ ਜਿਲ੍ਹਾ ਪ੍ਰਧਾਨ ਹਰਜੋਤ ਸਿੰਘ ਮਾਂਗਟ ਸਮੇਤ ਸਾਰੀਆਂ ਪਾਰਟੀਆਂ ਦੇ ਸਮਰਥਕ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਪ੍ਰਧਾਨ ਦੀ ਚੋਣ ਸਮੇਂ ਹਾਈ ਵੋਲਟੇਜ ਡਰਾਮਾ, ਵੋਟਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਦੋਸ਼ ਵਿਚ ਅਕਾਲੀ ਕੌਂਸਲਰ ਗ੍ਰਿਫ਼ਤਾਰ ਅਗਲੀ ਖ਼ਬਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਲਦੇਹ ਦੀ ਅਗਾਊਂ ਜ਼ਮਾਨਤ ’ਤੇ ਫ਼ੈਸਲਾ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।