11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਲਦੇਹ ਦੀ ਅਗਾਊਂ ਜ਼ਮਾਨਤ ’ਤੇ ਫ਼ੈਸਲਾ 3 ਨੂੰ

ਅਜੀਤ ਡੈਸਕ 24-06-2026

ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ)-ਮਜੀਠਾ ਥਾਣਾ ’ਚ ਦਰਜ ਚਰਚਿਤ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਚਾਅ ਲਈ ਜ਼ਿਲ੍ਹਾ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਵਲੋਂ ਲਾਈ ਅਗਾਊਂ ਜ਼ਮਾਨਤੀ ਅਰਜੀ ‘ਤੇ ਅਗਲੀ ਸੁਣਵਾਈ 3 ਜੁਲਾਈ ਦੀ ਮੁਕਰਰ ਕੀਤੀ ਗਈ ਹੈ ਅਤੇ ਅਦਾਲਤ ਵਲੋਂ ਉਸ ਦਿਨ ਹੀ ਇਸ ਅਰਜੀ ‘ਤੇ ਫ਼ੈਸਲਾ ਲਿਆ ਜਾਵੇਗਾ। ਇਹ ਅਰਜੀ ਵੀ ਮਾਣਯੋਗ ਮੋਨਿਕਾ ਸ਼ਰਮਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਦੇ ਵਿਚਾਰ ਅਧੀਨ ਹੈ ਜਿਸ ਵਲੋਂ ਬੀਤੇ ਦਿਨ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਲਾਈ ਅਗਾਊਂ ਜਮਾਨਤੀ ਅਰਜੀ ਮੰਜ਼ੂਰ ਕਰ ਲਈ ਗਈ ਹੈ ਜਿਨ੍ਹਾਂ ਨੂੰ ਮਿਲੀ ਅੰਤ੍ਰਿਮ ਰਾਹਤ ਅਦਾਲਤ ਵਲੋਂ ਬਰਕਰਾਰ ਰੱਖੀ ਗਈ ਹੈ। ਸ: ਲਦੇਹ ਨੇ ਆਪਣੇ ਵਕੀਲ ਦੇਵ ਸਿਮਰਨ ਕੌਰ ਵਲਟੋਹਾ ਲਾਈ ਆਪਣੀ ਜਮਾਨਤੀ ਅਰਜੀ ਲਾਉਂਦਿਆਂ ਕਿਹਾ ਕਿ ਉਹ ਇਸ ਮਾਮਲੇ ‘ਚ ਬੇਕਸੂਰ ਹਨ । ਥਾਣਾ ਮਜੀਠਾ ਵਿਖੇ ਕੀਤੀ ਕਥਿਤ ਹੱਲਾ ਗੁੱਲਾ ਦੇ ਦੋਸ਼ ਲਾਉਂਦਿਆਂ ਇਸ ਮਾਮਲੇ ‘ਚ ਸ: ਮਜੀਠੀਆ ਤੋਂ ਇਲਾਵਾ ਜੋਧ ਸਿੰਘ ਸਮਰਾ ਸਮੇਤ ਤਿੰਨਾਂ ਨੂੰ ਜਮਾਨਤ ਮਿਲ ਚੁੱਕੀ ਹੈ ਅਤੇ ਵਕੀਲ ਬਿਕਰਮਜੀਤ ਸਿੰਘ ਬਾਠ ਦਾ ਨਾਮ ਨਾਮ ਪਹਿਲਾਂ ਹੀ ਵਾਪਸ ਲੈ ਲਿਆ ਗਿਆ ਸੀ। ਪੁਲਿਸ ਵਲੋਂ ਉਕਤ ਪਰਚਾ ਦਰਜ ਕੀਤੇ ਜਾਣ ਉਪਰੰਤ ਸ: ਲਦੇਹ ਰੂਪੋਸ਼ ਹੋ ਗਏ ਹਨ ਜਿਨ੍ਹਾਂ ਇੱਥੇ ਆਪਣੇ ਵਕੀਲਾਂ ਰਾਹੀਂ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ’ਚ ਖੁਦ ਨੂੰ ਬੇਕਸੂਰ ਦੱਸਦਿਆਂ ਆਪਣੀ ਅਗਾਊਂ ਜ਼ਮਾਨਤੀ ਅਰਜ਼ੀ ਲਾਈ ਹੈ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਲਾਲਾ ਮੰਗਤ ਰਾਏ ਨਗਰ ਸਮਰਾਲਾ ਕੌਂਸਲ ਦੇ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਅੰਮ੍ਰਿਤਸਰ ’ਚ 30 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਮਿਲੇ ਪੀ.ਐੱਨ. ਜੀ. ਗੈਸ ਕੁਨੇਕਸ਼ਨ-ਡੀ. ਐੱਫ. ਐੱਸ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।