15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਹੀ ਪੰਜਾਬ ਤੇ ਪੰਜਾਬੀਅਤ ਦਾ ਸੁਨਹਿਰਾ ਭਵਿੱਖ ਸੁਰੱਖਿਅਤ-ਇੰਜੀ. ਬੋਪਾਰਾਏ

ਅਜੀਤ ਡੈਸਕ 13-06-2026
ਰਾੜਾ ਸਾਹਿਬ, 12 ਜੂਨ (ਸੁਖਵੀਰ ਸਿੰਘ ਚਣਕੋਈਆਂ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜੀ. ਜਗਦੇਵ ਸਿੰਘ ਬੋਪਾਰਾਏ ਪਾਇਲ ਨੇ ਪਿੰਡ ਘੁਡਾਣੀ ਕਲ੍ਹਾਂ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦਾ ਸੁਨਹਿਰਾ ਭਵਿੱਖ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਹੀ ਸੁਰੱਖਿਅਤ ਹੈ | ਜਿਸ ਦੀ ਗਵਾਹੀ ਅੱਜ ਪੂਰਾ ਪੰਜਾਬ ਭਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਿੱਥੇ ਕਾਂਗਰਸ ਪਾਰਟੀ ਨੇ ਸੂਬੇ ਨੂੰ ਲੁੱਟਿਆ ਤੇ ਕੁੱਟਿਆ | ਆਪਣੇ ਰਿਸ਼ਤੇਦਾਰਾਂ ਤੇ ਆਪਣੇ ਪਰਿਵਾਰਾਂ ਦੀਆਂ ਨਿੱਜੀ ਜਾਇਦਾਦ ਬਣਾਉਣ ਲਈ ਬੜ੍ਹਾਵਾ ਦਿੱਤਾ | ਪਰ ਸਮਾਜ ਅੰਦਰ ਵੱਸਦੇ ਲੋਕਾਂ ਲਈ ਕੱਖ ਨਹੀਂ ਕੀਤਾ | ਉੱਥੇ ਹੀ ਕਾਂਗਰਸ ਪਾਰਟੀ ਦੀਆਂ ਨੀਤੀਆਂ 'ਤੇ ਚੱਲੀ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਅੱਜ ਤੱਕ ਇੱਕ ਵੀ ਸਹੀ ਤਰੀਕੇ ਨਾਲ ਪੂਰਾ ਨਹੀਂ ਕੀਤਾ ਗਿਆ | ਜਿਸ ਕਰ ਕੇ ਲੋਕ ਅੱਜ ਆਮ ਆਦਮੀ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਕਿਨਾਰਾ ਕਰਨ ਲੱਗੇ ਹਨ | ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਪਾਇਲ, ਕੌਂਸਲਰ ਬਲਵਿੰਦਰ ਕੌਰ ਪਾਇਲ, ਪ੍ਰਧਾਨ ਕੁਲਵੀਰ, ਨਿਤਿਨ ਕੁਮਾਰ ਬਾਵਾ, ਬਾਬਾ ਕਾਲਾ, ਪਵਨ ਕੁਮਾਰ, ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਵਿਜੇ ਕੁਮਾਰ ਨੇਤਾ ਪਾਇਲ, ਅਰੁਨ ਕੁਮਾਰ ਜੱਸੀ, ਦਲੀਪ ਸਿੰਘ, ਸਾਬਕਾ ਸਰਪੰਚ ਰਾਣੀ ਕੌਰ, ਇੰਦਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਸਤਰੀ ਵਿੰਗ ਅਤੇ ਅਕਾਲੀ ਆਗੂ ਸ਼ਾਮਿਲ ਸਨ |
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੱਟਣਾ ਮੁਲਾਜ਼ਮਾਂ ਦੀ ਮਿਹਨਤ 'ਤੇ ਸ਼ਰੇਆਮ ਡਾਕਾ-ਲਹਿਲ ਅਗਲੀ ਖ਼ਬਰ ਨੌਜਵਾਨਾਂ ਅਤੇ ਮੁਲਾਜ਼ਮਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣਾ ਲੋਕਤੰਤਰ ਦਾ ਘਾਣ-ਭਰੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।