15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪਿੰਡ ਕਟਾਹਰੀ ਦੇ 30 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ

ਅਜੀਤ ਡੈਸਕ 13-06-2026
ਰਾੜਾ ਸਾਹਿਬ, 12 ਜੂਨ (ਸੁਖਵੀਰ ਸਿੰਘ ਚਣਕੋਈਆਂ)-ਰਾੜਾ ਸਾਹਿਬ ਲਾਗਲੇ ਪਿੰਡ ਕਟਾਹਰੀ ਦੇ 30 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਕਟਾਹਰੀ ਦੇ ਨੌਜਵਾਨ ਧਲਵਿੰਦਰ ਸਿੰਘ (30) ਸਪੁੱਤਰ ਲਖਵੀਰ ਸਿੰਘ ਜੋ ਕਿ ਰਾਤ ਆਪਣੇ ਘਰ ਨਹੀਂ ਆਇਆ ਸੀ, ਜਿਸ ਦੀ ਮਿ੍ਤਕ ਦੇਹ ਅੱਜ ਪਿੰਡ ਦੇ ਸ਼ਮਸ਼ਾਨਘਾਟ 'ਚੋਂ ਮਿਲੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਨੌਜਵਾਨ ਕੁੱਝ ਮਹੀਨੇ ਪਹਿਲਾਂ ਹੀ ਐਨ. ਡੀ. ਪੀ. ਐੱਸ. ਐਕਟ 'ਚ 7 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਘਰ ਆਇਆ ਹੋਇਆ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ | ਜਦੋਂ ਇਸ ਸੰਬੰਧੀ ਪੁਲਿਸ ਥਾਣਾ ਪਾਇਲ ਦੇ ਐੱਸ. ਐੱਚ. ਓ. ਤਰਵਿੰਦਰ ਕੁਮਾਰ ਬੇਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਿ੍ਤਕ ਨੌਜਵਾਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਪੋਸਟਮਾਰਟਮ ਸਮੇਤ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਵਾਉਣ ਸੰਬੰਧੀ ਹਲਫ਼ੀਆ ਬਿਆਨ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਕਾਂਗਰਸ ਦੇ ਦਾਅਵੇ ਝੂਠੇ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਨ ਅਗਲੀ ਖ਼ਬਰ ਆਜ਼ਾਦੀ ਦੇ 77 ਸਾਲ ਬੀਤਣ ਦੇ ਬਾਵਜੂਦ ਜਾਤ ਪਾਤ ਦੇ ਵਰਤਾਰੇ ਸਾਡੇ ਸਮਾਜ 'ਚੋਂ ਅਜੇ ਨਹੀਂ ਮਿਟ ਸਕੇ-ਮਾ. ਮਲਕੀਤ/ਡਾ. ਕਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।