29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਨਗਰ ਕੌਂਸਲ ਚੋਣਾਂ 'ਚ ਧਮਾਕੇਦਾਰ ਜਿੱਤ ਦਾ ਦਾਅਵਾ ਠੋਕਿਆ

ਵਿਧਾਇਕ ਠੇਕੇਦਾਰ ਹਾਕਮ ਸਿੰਘ ਨਗਰ ਕੌਂਸਲ ਚੋਣਾਂ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 24-05-2026
ਰਾਏਕੋਟ, 23 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ ਰਾਏਕੋਟ ਲਈ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਹੱਲਾਸ਼ੇਰੀ ਸਦਕਾ ਚੋਣ ਮੈਦਾਨ 'ਚ ਨਿੱਤਰੇ ਸਮੁੱਚੇ 15 ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ 'ਚ ਵਿਧਾਇਕ ਠੇਕੇਦਾਰ ਨੇ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਵਾਰ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਅਗਵਾਈ ਹੇਠ 'ਆਪ' ਪਾਰਟੀ ਨੇ ਨੌਜਵਾਨ, ਔਰਤਾਂ ਤੇ ਤਜਰਬੇਕਾਰ ਚਿਹਰਿਆਂ ਦਾ ਸ਼ਾਨਦਾਰ ਸੁਮੇਲ ਉਤਾਰਿਆ ਹੈ | ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ ਅਨੁਸਾਰ ਵਾਰਡ ਨੰਬਰ-01 ਤੋਂ ਰੀਨਾ ਰਾਣੀ, ਵਾਰਡ ਨੰਬਰ-02 ਤੋਂ ਰਾਜੂ ਜੱਸਾ, ਵਾਰਡ ਨੰਬਰ-03 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ-04 ਤੋਂ ਅਮਨਦੀਪ ਸਿੰਘ ਮਾਂਗਟ, ਵਾਰਡ ਨੰਬਰ-05 ਤੋਂ ਬਲਜੀਤ ਕੌਰ, ਵਾਰਡ ਨੰਬਰ-06 ਤੋਂ ਜਸਵੀਰ ਸਿੰਘ, ਵਾਰਡ ਨੰਬਰ-07 ਤੋਂ ਕਿਰਨ ਨਾਹਰ, ਵਾਰਡ ਨੰਬਰ-08 ਤੋਂ ਸਾਹਿਲ ਗੋਇਲ, ਵਾਰਡ ਨੰਬਰ-09 ਤੋਂ ਅਮਨਜੋਤ ਕੌਰ ਕਹਿਲ, ਵਾਰਡ ਨੰਬਰ-10 ਤੋਂ ਮਨੋਹਰ ਲਾਲ ਲਾਡੀ, ਵਾਰਡ ਨੰਬਰ-11 ਤੋਂ ਸੁਖਜੀਤ ਕੌਰ, ਵਾਰਡ ਨੰਬਰ-12 ਤੋਂ ਇੰਦਰਜੀਤ ਸਿੰਘ, ਵਾਰਡ ਨੰਬਰ-13 ਤੋਂ ਸੋਨੀਆ ਮਿੱਡਾ, ਵਾਰਡ ਨੰਬਰ-14 ਤੋਂ ਮਨਜਿੰਦਰ ਸਿੰਘ ਕਾਕੂ ਅਤੇ ਵਾਰਡ ਨੰਬਰ-15 ਤੋਂ ਜਗਰੂਪ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਗਰ ਕੌਂਸਲ ਚੋਣਾਂ 'ਚ ਧਮਾਕੇਦਾਰ ਜਿੱਤ ਦਾ ਦਾਅਵਾ ਠੋਕਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ 'ਚ ਬਦਲਾਅ ਦੀ ਹਨੇਰੀ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਰਾਏਕੋਟ ਸ਼ਹਿਰ ਨੂੰ ਵਿਕਾਸ ਦੀ ਲੀਹਾਂ 'ਤੇ ਲਿਆਉਣ ਲਈ ਨਗਰ ਕੌਂਸਲ 'ਤੇ ਆਮ ਆਦਮੀ ਪਾਰਟੀ ਦਾ ਜਿੱਤਣਾ ਬੜਾ ਜ਼ਰੂਰੀ ਹੈ | ਇਸ ਲਈ ਸਮੁੱਚੇ ਵਾਰਡ ਵਾਸੀ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ 'ਆਪ' ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ | ਇਸ ਮੌਕੇ ਯੂਥ ਆਗੂ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਪੀ.ਏ. ਕਮਲ ਸੁਖਾਣਾ, ਰਾਏ ਸਿੰਘ ਲੋਹਟਬੱਦੀ, ਕੁਲਦੀਪ ਕੌਰ ਦੱਧਾਹੂਰ ਬਲਾਕ ਪ੍ਰਧਾਨ, ਕਮਲਪ੍ਰੀਤ ਕੌਰ ਝੋਰੜਾਂ ਬਲਾਕ ਪ੍ਰਧਾਨ, ਬਲਜੀਤ ਕੌਰ ਕਲਸੀਆਂ ਬਲਾਕ ਪ੍ਰਧਾਨ, ਰਛਪਾਲ ਕੌਰ ਜੰਡ ਬਲਾਕ ਪ੍ਰਧਾਨ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰਬਰ-22 'ਚ ਅਕਾਲੀ ਉਮੀਦਵਾਰ ਬੀਬੀ ਹਰਪਾਲ ਕੌਰ ਦੇ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਪਾਲਾ ਸੋਮਲਖੇੜੀ ਅਤੇ ਬਹਾਦਰ ਸਿੰਘ ਨੇ ਪਿੰਡ ਸੋਮਲਖੇੜੀ ਵਿਖੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।