29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਰਕਾਰੀ ਹਾਈ ਸਕੂਲ ਜਗੇੜਾ ਵਿਖੇ 70ਵੀਆਂ ਜ਼ਿਲ੍ਹਾ ਪੱਧਰੀ ਵਾਲੀਬਾਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਮਲੌਦ, 28 ਅਗਸਤ (ਸਹਾਰਨ ਮਾਜਰਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੁੜੇ ਰਹਿਣ ਦੀ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਦੀ ਅਗਵਾਈ ਹੇਠ 70ਵੀਆਂ ਵਾਲੀਬਾਲ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਜ਼ਿਲ੍ਹੇ ਭਰ ਵਿਚੋਂ ਕਰੀਬ 12 ਜ਼ੋਨਲ ਟੀਮਾਂ ਨੇ ਭਾਗ ਲਿਆ।

ਅਜੀਤ ਡੈਸਕ 29-08-2026
ਮਲੌਦ, 28 ਅਗਸਤ (ਸਹਾਰਨ ਮਾਜਰਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੁੜੇ ਰਹਿਣ ਦੀ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਦੀ ਅਗਵਾਈ ਹੇਠ 70ਵੀਆਂ ਵਾਲੀਬਾਲ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਜ਼ਿਲ੍ਹੇ ਭਰ ਵਿਚੋਂ ਕਰੀਬ 12 ਜ਼ੋਨਲ ਟੀਮਾਂ ਨੇ ਭਾਗ ਲਿਆ। ਸਕੂਲ ਦੇ ਡੀ. ਪੀ. ਈ. ਅਤੇ ਉੱਘੇ ਖੇਡ ਪ੍ਰੇਮੀ ਕੰਵਲਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਉਮਰ ਵਰਗ ਅੰਡਰ-14 ਵਿਚੋਂ ਸਰਕਾਰੀ ਹਾਈ ਸਕੂਲ ਜਗੇੜਾ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਉਮਰ ਵਰਗ ਅੰਡਰ-19 (ਲੜਕੇ), ਅੰਡਰ -17 ( ਲੜਕੇ) ਵਿਚੋਂ ਸਾਹਨੇਵਾਲ ਜ਼ੋਨ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-14 ਲੜਕਿਆਂ ਦੀਆਂ ਟੀਮਾਂ ਵਿਚੋਂ ਪੀ. ਏ. ਯੂ. ਲੁਧਿਆਣਾ ਦੀ ਟੀਮ ਨੇ ਪਹਿਲਾ ਸਥਾਨ ਮੱਲਿਆ। ਜਦੋਂਕਿ ਜਗਰਾਉਂ ਜ਼ੋਨ ਨੇ ਦੂਜਾ ਅਤੇ ਕਿਲ੍ਹਾ ਰਾਏਪੁਰ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਅਸ਼ੀਰਵਾਦ ਅਤੇ ਹੱਲਾਸ਼ੇਰੀ ਦੇਣ ਲਈ ਉਚੇਚੇ ਤੌਰ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਡਿੰਪਲ ਮਦਾਨ, ਸਪੋਰਟਸ ਕੁਲਵੀਰ ਸਿੰਘ ਦੋਵੇਂ ਸ਼ਖ਼ਸੀਅਤਾਂ ਉਚੇਚੇ ਤੌਰ ‘ਤੇ ਪੁੱਜੀਆਂ ਅਤੇ ਟੀਮਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਕਿਹਾ ਕਿ ਡੀ. ਪੀ. ਈ. ਕੰਵਲਪ੍ਰੀਤ ਸਿੰਘ ਸਿੱਧੂ ਵਲੋਂ ਕੀਤੀ ਗਈ ਸਖ਼ਤ ਮਿਹਨਤ ਸਦਕਾ ਸਕੂਲ ਦਾ ਖੇਡ ਮੈਦਾਨ ਬਹੁਤ ਹੀ ਬਿਹਤਰੀਨ ਹੈ, ਜਿੱਥੇ ਖਿਡਾਰੀਆਂ ਦਾ ਆਪਣੇ ਆਪ ਹੀ ਖੇਡਾਂ ਖੇਡਣ ਲਈ ਮਨ ਕਰਦਾ ਹੈ ਅਤੇ ਉਹ ਇਸੇ ਥਾਂ ਤੋਂ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਸਮੁੱਚੇ ਸਟਾਫ਼ ਅਤੇ ਜੇਤੂ ਟੀਮਾਂ ਦੇ ਕੋਚ, ਪੀ. ਟੀ. ਈ. ਅਤੇ ਡੀ. ਪੀ. ਈ. ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਨਾਲ ਤਿਆਰੀ ਕਰਵਾਉਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਐਸ. ਪੀ. ਖੰਨਾ ਹਰਪਿੰਦਰ ਕੌਰ ਗਿੱਲ ਨੇ ਆਪਣੀ ਪੁਲਿਸ ਟੀਮ ਨਾਲ ਕਾਲਜ ਦਾ ਦੌਰਾ ਕੀਤਾ ਅਗਲੀ ਖ਼ਬਰ ਸਿਹਤ ਵਿਭਾਗ ਦੇ ਦਰਜਾ ਚਾਰ ਕਰਮਚਾਰੀਆਂ ਨੇ ਐੱਸ. ਐੱਮ. ਓ. ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।