29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬੀਕੇਯੂ ਸਿੱਧੂਪੁਰ ਵਲੋਂ ਸੜਕ ਜਾਮ

ਰਾਜਪੁਰਾ (ਪਟਿਆਲਾ), 29 ਅਗਸਤ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਰੋਡ 'ਤੇ ਅਮਰਦੀਪ ਕਾਲੋਨੀ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਜਗਦੀਸ਼ ਸਿੰਘ ਅਲੂਣਾ ਅਤੇ ਮਾਨ ਸਿੰਘ ਰਾਜਪੁਰਾ ਦੀ ਅਗਵਾਈ ਵਿਚ ਸੜਕ ਜਾਮ ਕਰ...

ਅਜੀਤ ਡੈਸਕ 29-08-2026

 ਰਾਜਪੁਰਾ (ਪਟਿਆਲਾ), 29 ਅਗਸਤ (ਰਣਜੀਤ ਸਿੰਘ) - ਰਾਜਪੁਰਾ ਪਟਿਆਲਾ ਰੋਡ 'ਤੇ ਅਮਰਦੀਪ ਕਾਲੋਨੀ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਜਗਦੀਸ਼ ਸਿੰਘ ਅਲੂਣਾ ਅਤੇ ਮਾਨ ਸਿੰਘ ਰਾਜਪੁਰਾ ਦੀ ਅਗਵਾਈ ਵਿਚ ਸੜਕ ਜਾਮ ਕਰ ਦਿੱਤੀ। ਆਗੂਆਂ ਦਾ ਕਹਿਣਾ ਹੈ ਕਿ ਫ਼ਰੀਦਕੋਟ ਜਿਲ੍ਹੇ ਵਿਚ ਕਿਸਾਨ ਆਗੂ ਸ਼ਾਂਤਮਈ ਧਰਨਾ ਦੇ ਰਹੇ ਸਨ, ਪਰ ਪੁਲਿਸ ਨੇ ਬੁਖਲਾਹਟ ਵਿਚ ਆ ਕੇ ਕਿਸਾਨ ਆਗੂਆਂ ਨੂੰ ਫ਼ਰੀਦਕੋਟ ਵਿਖੇ ਗ੍ਰਿਫ਼ਤਾਰ ਕਰ ਲਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਗ੍ਰਿਫ਼ਤਾਰ ਕੀਤੇ ਗਏ ਆਗੂ ਰਿਹਾਅ ਨਹੀਂ ਕੀਤੇ ਜਾਣਗੇ ਉਸ ਸਮੇਂ ਤੱਕ ਧਰਨਾ ਕਿਸੇ ਵੀ ਕੀਮਤ ਨਹੀਂ ਚੱਕਿਆ ਜਾਵੇਗਾ।  ਇਹ ਵੀ ਕਿਹਾ ਕਿ ਹਾਲੇ ਸਿਰਫ ਇਕ ਪਾਸੇ ਸੜਕ ਬੰਦ ਕੀਤੀ ਹੈ ਜੇ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਦੋਵੇਂ ਪਾਸੇ  ਸੜਕ  ਜਾਮ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਸਕੂਲ ਦੇ ਬੱਚਿਆਂ ਦੇ ਘਰਾਂ ਜਾਣ ਦਾ ਟਾਈਮ ਹੈ ਜਦੋਂ ਬੱਚਿਆਂ ਦਾ ਟਾਈਮ ਪੂਰਾ ਹੋ ਗਿਆ ਤਾਂ ਸੜਕ ਦੋਵੇਂ ਪਾਸਿਉਂ ਜਾਮ ਕੀਤੀ ਜਾਵੇਗੀ। 

ਪਿਛਲੀ ਖ਼ਬਰ ਜੰਗਲੀ ਜੀਵ ਵਿਭਾਗ ਨੇ ਨੇ ਗੈਰ-ਕਾਨੂੰਨੀ 179 ਪੰਛੀਆਂ ਸਮੇਤ ਫੜਿਆ ਇਕ ਵਿਅਕਤੀ ਅਗਲੀ ਖ਼ਬਰ ਚਾਲਕ ਦੀ ਝੋਕ ਲੱਗਣ ਕਾਰਨ ਖ਼ੇਤਾਂ ’ਚ ਜਾ ਵੜੀ ਕਾਰ, ਕਈ ਜ਼ਖ਼ਮੀ