29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਾਂਝਾ ਮੁਲਾਜਮ ਪੈਨਸ਼ਨਰ ਫਰੰਟ ਵਲੋਂ ਪੁਤਲਾ ਫੂਕ ਪ੍ਰਦਰਸ਼ਨ

ਪਠਾਨਕੋਟ, 29 ਅਗਸਤ(ਸੰਧੂ) - ਪੰਜਾਬ ਸਰਕਾਰ ਦੀਆਂ ਕਰਮਚਾਰੀ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼, ਮੁੱਖ ਮੰਤਰੀ ਵਲੋਂ ਸਾਂਝਾ ਮੁਲਾਜ਼ਮ ਪੈਨਸ਼ਨਰ ਫ਼ਰੰਟ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਮੁਲਾਜ਼ਮਾਂ ਨੂੰ ਧਮਕਾਉਣ...

ਅਜੀਤ ਡੈਸਕ 29-08-2026

ਪਠਾਨਕੋਟ, 29 ਅਗਸਤ(ਸੰਧੂ) - ਪੰਜਾਬ ਸਰਕਾਰ ਦੀਆਂ ਕਰਮਚਾਰੀ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼, ਮੁੱਖ ਮੰਤਰੀ ਵਲੋਂ ਸਾਂਝਾ ਮੁਲਾਜ਼ਮ ਪੈਨਸ਼ਨਰ ਫ਼ਰੰਟ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਮੁਲਾਜ਼ਮਾਂ ਨੂੰ ਧਮਕਾਉਣ ਦੇ ਵਿਰੁੱਧ ਅੱਜ ਪਠਾਨਕੋਟ ਦੇ ਵਾਲਮੀਕੀ ਚੌਂਕ ਵਿਖੇ ਪੰਜਾਬ ਕਰਮਚਾਰੀ-ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਸੂਬਾ ਇਕਾਈ ਦੇ ਸੱਦੇ 'ਤੇ ਮੁੱਖ ਮੰਤਰੀ ਦੇ ਤਾਨਾਸ਼ਾਹ ਰਵਈਏ ਦੇ ਖ਼ਿਲਾਫ਼ ਅਤੇ ਡੀ.ਏ., ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਪੀ.ਐੱਸ.ਐੱਮ.ਐੱਸ.ਯੂ. ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲਵੀਰ ਸਿੰਘ,  ਡਾ. ਪ੍ਰਿਯੰਕਾ ਠਾਕੁਰ ਰਮਨ ਕੁਮਾਰ, ਸੁਭਾਸ਼ ਸਿੰਘ, ਡਾ. ਲੇਖਰਾਜ, ਗੁਰਦਿਆਲ ਸਿੰਘ ਸੈਣੀ, ਮੰਗਤ ਸਿੰਘ,ਕੇਵਲ. ਕੁਮਾਰ,  ਪੈਨਸ਼ਨਰ ਆਗੂ ਧੀਰ ਸਿੰਘ ਸਿੱਧੂ, ਮਾਸਟਰ ਕਾਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਪ੍ਰਧਾਨ ਰਮਨ ਕੁਮਾਰ, ਜਰਨਲ ਸਕੱਤਰ ਪਵਨ ਸ਼ਰਮਾ, ਰਾਕੇਸ਼ ਸ਼ਰਮਾ,ਲੈਕਚਰਾਰ ਯੂਨੀਅਨ ਤੋਂ ਰਾਕੇਸ਼ ਪਠਾਨੀਆ, ਰੋਡਵੇਜ  ਯੂਨੀਅਨ ਤੋਂ ਗੁਰਪ੍ਰੀਤ ਸਿੰਘ, ਰਾਜੀਵ ਕੁਮਾਰ, ਲਲਿਤ ਸੈਣੀ, ਰੰਜਨ ਕੁਮਾਰ, ਰਾਜੇਸ਼ ਕੁਮਾਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਮੌਜੂਦ ਸਨ ।  ਆਗੂਆਂ ਨੇ ਸਾਂਝੇ ਤੋਰ 'ਤੇ ਕਿਹਾ ਕਿ ਬੀਤੀ 27 ਅਗਸਤ ਨੂੰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਸੂਬੇ ਭਰ ਦੇ ਵਿਚ ਜੋ ਜ਼ਿਲ੍ਹਾ ਪੱਧਰ 'ਤੇ ਸਮੂਹਿਕ ਛੁੱਟੀ ਲੈ ਕੇ ਪ੍ਰਦਰਸ਼ਨ ਕੀਤੇ ਗਏ ਉਸ ਤੋਂ ਸੂਬਾ ਸਰਕਾਰ ਪੂਰੀ ਤੌਰ 'ਤੇ ਘਬਰਾ ਚੁੱਕੀ ਹੈ, ਜਿਸ ਦੀ ਮਿਸਾਲ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਧਮਕੀ ਦੇਣ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਜਨਤਾ ਵਿਚ ਵੀ ਮੁਲਾਜ਼ਮਾਂ ਪ੍ਰਤੀ ਭਰਮ ਦੀ ਸਥਿਤੀ ਪੈਦਾ ਕਰ ਰਹੀ ਹੈ ਜੋ ਕਿ ਸਰਾਸਰ ਗਲਤ ਹੈ ਮੁਲਾਜ਼ਮ ਤੇ ਪੈਨਸ਼ਨਰ  ਆਪਣੀਆਂ ਹੱਕੀ ਮੰਗਾਂ ਲਈ ਲਗਾਤਾ।ਰ ਸੰਘਰਸ਼ ਕਰ ਰਹੇ ਹਨ ਅਤੇ ਆਪਣੇ ਸੰਘਰਸ਼ ਦੇ ਅੱਗੇ ਪੰਜਾਬ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ

ਪਿਛਲੀ ਖ਼ਬਰ ਸੱਟ ਦੇ ਚੱਲਦਿਆਂ ਏਸ਼ੀਅਨ ਖੇਡਾਂ ਤੋਂ ਬਾਹਰ ਹੋਏ ਨੀਰਜ ਚੋਪੜਾ ਅਗਲੀ ਖ਼ਬਰ ਗੁ.ਸ਼ਹੀਦਾਂ ਲੱਧੇਵਾਲ ਵਿਖੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ, ਚੜ੍ਹਦੀ ਕਲਾ ਦੀ ਕੀਤੀ ਅਰਦਾਸ