22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਐਨ. ਜੇ. ਐੱਸ. ਏ. ਪਬਲਿਕ ਸਕੂਲ ਵਿਖੇ ਵਿਸਾਖੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੌਂਦ ਨੇ ਕੀਤੀ ਸ਼ਿਰਕਤ

ਅਜੀਤ ਡੈਸਕ 11-04-2026
ਖੰਨਾ, 10 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਤੇ ਪੁੱਜੇ | ਉਨ੍ਹਾਂ ਨੇ ਵਿਸਾਖੀ ਦੇ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਵਿਸਾਖੀ ਦੇ ਇਤਿਹਾਸ ਤੋਂ ਵੀ ਜਾਣੂ ਕਰਾਇਆ | ਉਨ੍ਹਾਂ ਨੇ ਸਾਲ 2024-25 ਵਿਚ ਬੋਰਡ ਦੇ ਪੇਪਰਾਂ ਦੌਰਾਨ ਮੈਰਿਟ ਵਿਚ ਆਏ ਅਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਨ੍ਹਾਂ ਵਿਚ ਦਸਵੀਂ ਕਲਾਸ ਦੀ ਵਿਦਿਆਰਥਣ ਨਵਨੀਤ ਕੌਰ ਕੌਰ ਮੈਟਿ੍ਕ ਪੇਪਰਾਂ ਵਿਚੋਂ ਪੰਜਾਬ ਵਿੱਚ ਮੈਰਿਟ ਲਿਸਟ ਦੇ ਰਹੀ ਜਿੱਥੇ ਉਸ ਨੂੰ ਸਨਮਾਨਿਤ ਕੀਤਾ, ਉੱਥੇ ਨਾਲ ਹੀ ਖੰਨਾ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਵਿੱਚ ਰਹਿਣ ਵਾਲੇ ਵਿਦਿਆਰਥੀ ਸਿਮਰ ਅÏਜਲਾ ਅਤੇ ਸਿਮਰਬੀਰ ਕੌਰ ਤੋਂ ਇਲਾਵਾ ਜਪਹਰਨੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪ੍ਰਧਾਨ ਸੁਖਬੀਰ ਸਿੰਘ, ਡਾਇਰੈਕਟਰ ਲਖਵੀਰ ਸਿੰਘ, ਪਿ੍ੰਸੀਪਲ ਜਗਜੀਤ ਕੌਰ ਆਹਲੂਵਾਲੀਆ ਅਤੇ ਮੈਨੇਜਰ ਅੰਮਿ੍ਤ ਕੌਰ ਵਲੋਂ ਜਿੱਥੇ ਤਰੁਨਪ੍ਰੀਤ ਸੌਂਦ ਦਾ ਸਵਾਗਤ ਕੀਤਾ ,ਉੱਥੇ ਨਾਲ ਹੀ ਉਨ੍ਹਾਂ ਨੂੰ ਜੀ ਆਇਆ ਕਿਹਾ |ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਗਜੀਤ ਕੌਰ ਆਹਲੂਵਾਲੀਆ ਨੇ ਸਕੂਲ ਦੇ ਵਿਦਿਆਰਥੀਆਂ ਦੀਆਂ ਕਾਮਯਾਬੀਆਂ ਸਬੰਧੀ ਜਿੱਥੇ ਚਰਨਾ ਪਾਇਆ, ਉੱਥੇ ਨਾਲ ਨਾਲ ਹੀ ਵਿਸਾਖੀ ਦੇ ਪੁਰਬ ਬਾਰੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਜਾਣਕਾਰੀ ਦਿੱਤੀ |
ਇਸ ਮੌਕੇ ਸਕੂਲ ਦੇ ਪ੍ਰਧਾਨ ਸੁਖਬੀਰ ਸਿੰਘ ਆਹਲੂਵਾਲੀਆ ਨੇ ਪੰਜਾਬ ਦੇ ਕੌਮੀ ਤਿਉਹਾਰ ਵਿਸਾਖੀ ਬਾਰੇ ਜਾਣਕਾਰੀ ਦਿੱਤੀ ਅਤੇ ਖ਼ਾਲਸਾ ਦੇ ਪ੍ਰਗਟ ਦਿਵਸ ਬਾਰੇ ਜਾਣਕਾਰੀ ਤੋਂ ਇਲਾਵਾ ਪੰਜਾਬ ਦੀ ਕਿਰਸਾਨੀ ਦੇ ਨਾਲ ਜੁੜੇ ਸਭਿਆਚਾਰ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਗਿੱਧਾ, ਭੰਗੜਾ ਤੋਂ ਇਲਾਵਾ ਹੋਰ ਸਮਾਜਿਕ ਕੁਰੀਤੀਆਂ ਸਬੰਧੀ ਨਾਟਕ ਕੋਰੀਓਗ੍ਰਾਫੀ ਰਾਹੀਂ ਪੇਸ਼ਕਾਰੀਆਂ ਕਰ ਕੇ ਸਾਰਿਆਂ ਦੇ ਦਿਲਾਂ ਨੂੰ ਟੁੰਬਿਆ | ਇਸ ਮੌਕੇ ਸਮਾਜਿਕ ਸੇਵਾ ਵਿੱਚ ਕਵਿਤਾਵਾਂ ਰਾਹੀਂ ਸੇਵਾ ਕਰਨ ਵਾਲੇ ਮੇਵਾ ਸਿੰਘ ਪਾਲੀਆ ਅਤੇ ਕੁਲਦੀਪ ਸਿੰਘ ਵਲੋਂ ਆਪਣੀਆਂ ਕਵਿਤਾਵਾਂ ਰਾਹੀਂ ਸਮਾਜਿਕ ਕੁਰੀਤੀਆਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ |
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ ਡੀ. ਏ. ਦੀ ਅਦਾਇਗੀ ਬਾਰੇ ਹਾਈ ਕੋਰਟ ਦਾ ਫ਼ੈਸਲੇ ਦਾ ਸਵਾਗਤ ਅਗਲੀ ਖ਼ਬਰ ਖ਼ਰੀਦ ਕੇਂਦਰਾਂ ਵਿਚ ਅਜੇ ਤੱਕ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸਵਾਲੀਆ ਨਿਸ਼ਾਨ, ਤੁਰੰਤ ਪ੍ਰਬੰਧ ਮੁਕੰਮਲ ਕਰਨ ਦੀ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।