23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਮਰਾਲਾ 'ਚ ਕਣਕ ਦੀ ਸਰਕਾਰੀ ਖ਼ਰੀਦ ਦਾ ਮੱਲ ਮਾਜਰਾ ਨੇ ਕੀਤਾ ਉਦਘਾਟਨ

ਸਮਰਾਲਾ ਦੀ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਦਾ ਉਦਘਾਟਨ ਕਰਦੇ ਹੋਏ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਅਤੇ ਹੋਰ ਅਹੁਦੇਦਾਰ | ਤਸਵੀਰ : ਗੋਪਾਲ ਸੋਫਤ <br/> 11-04-2026
ਸਮਰਾਲਾ, 10 ਅਪ੍ਰੈਲ (ਗੋਪਾਲ ਸੋਫਤ)-ਅੱਜ ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਸ਼ੁਰੂ ਹੋ ਗਿਆ ਹੈ | ਕਣਕ ਦੀ ਖ਼ਰੀਦ ਦਾ ਉਦਘਾਟਨ ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਆਲਮਦੀਪ ਸਿੰਘ ਮਲ ਮਾਜਰਾ ਨੇ ਕੀਤਾ | ਇਸ ਮੌਕੇ ਉਨਾਂ ਕਿਹਾ ਕਿ ਮੌਸਮ ਦੇ ਵਿਗਾੜ ਕਾਰਨ ਕਣਕ ਵਿਚ ਕੁੱਝ ਸਿੱਲ ਦੀ ਮੁਸ਼ਕਲ ਆ ਰਹੀ ਹੈ | ਪਰ ਇਹ ਮੁਸ਼ਕਿਲ ਆਉਂਦੇ ਦਿਨਾਂ ਵਿਚ ਧੁੱਪਾਂ ਸਦਕਾ ਕਣਕ ਸੁੱਕਣ ਨਾਲ ਹੱਲ ਹੋ ਜਾਵੇਗੀ | ਉਨਾਂ ਕਿਹਾ ਕਿ ਇਸ ਵਾਰ ਕਣਕ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਨਿਕਲ ਰਿਹਾ ਹੈ ਜੋ ਕਿ ਕਿਸਾਨਾਂ ਲਈ ਵੱਡੀ ਆਰਥਿਕ ਰਾਹਤ ਦਾ ਸੰਕੇਤ ਹੈ | ਪ੍ਰਧਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਸਰਕਾਰੀ ਖ਼ਰੀਦ ਲਈ ਸਿੱਲ 12 ਪ੍ਰਤੀਸ਼ਤ ਹੋਣੀ ਚਾਹੀਦਾ ਹੈ ਜਦਕਿ ਪਿਛਲੇ ਦੋ ਦਿਨਾਂ ਤੋਂ ਕਣਕ ਦੀ ਸਿੱਲ ,13-14 ਪ੍ਰਤੀਸ਼ਤ ਆ ਰਹੀ ਹੈ ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਸੁਕਾ ਕੇ ਮੰਡੀਆਂ ਵਿਚ ਲਿਆਉਣ ਤਾਂ ਜੋ ਮੰਡੀਆਂ ਵਿਚ ਕਣਕ ਨੂੰ ਫਰੋਲ ਕੇ ਸੁਕਾਉਣ ਲਈ ਥਾਂ ਦੀ ਘਾਟ ਨਾ ਪੈਦਾ ਹੋਵੇ | ਇਸ ਮੌਕੇ ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਜਰ ਸਿੰਘ ਬਾਲਿਓ, ਐਸੋਸੀਏਸ਼ਨ ਦੇ ਸਕੱਤਰ ਰਿੰਕੂ ਥਾਪਰ, ਪੰਡਿਤ ਸੁਰੇਸ਼ ਕੁਮਾਰ, ਗੁਰਮੇਲ ਸਿੰਘ ਅਤੇ ਗਗਨ ਥਾਪਰ ਸਮੇਤ ਸਥਾਨਕ ਅਨਾਜ ਮੰਡੀ ਦੇ ਆੜ•ਤੀ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੁਹਾੜਾ ਪਿੰਡ 'ਚ ਸਮੱਸਿਆ ਬਣੀਆਂ ਨੀਵੀਂਆਂ ਲਟਕਦੀਆਂ ਤਾਰਾਂ-ਕੰਬਾਈਨਾਂ ਦੀ ਆਵਾਜਾਈ ਬਣੀ ਮੁਸ਼ਕਿਲ ਅਗਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਵਲੋਂ ਏ. ਐੱਸ. ਕਾਲਜ ਵਿਚ ਕਰਵਾਏ ਜੌਬ ਫੇਅਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।