21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ 'ਚ ਦੋ ਇੰਟਰਐਕਟਿਵ ਪੈਨਲਾਂ ਦਾ ਉਦਘਾਟਨ

ਅਜੀਤ ਡੈਸਕ 04-04-2026
ਕੁਹਾੜਾ, 3 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਭੇਜੇ ਗਏ 2 ਇੰਟਰ ਐਕਟਿਵ ਪੈਨਲਾਂ ਦਾ ਉਦਘਾਟਨ ਚੇਅਰਮੈਨ ਸੁਨੀਤਾ ਰਾਣੀ, ਸਕੂਲ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਸਮੂਹ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਢਿੱਲੋਂ ਨੇ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਮਨਪ੍ਰੀਤ ਕੌਰ, ਜਗਰੂਪ ਕੌਰ, ਜਸਵੀਰ ਸਿੰਘ, ਵਿਲਾਸ ਪਦਾਰ, ਸਮੇਤ ਐੱਸ. ਐੱਮ. ਸੀ. ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਧਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਟਰੈਕਟਿਵ ਪੈਨਲਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤੇ ਤਕਨੀਕੀ ਆਧਾਰਿਤ ਸਿੱਖਿਆ ਨਾਲ ਜੋੜਿਆ ਜਾਵੇਗਾ ਅਤੇ ਇਹ ਪੈਨਲ ਇੰਟਰਨੈੱਟ ਅਤੇ ਆਡੀਓ-ਵਿਜ਼ੂਅਲ ਸਾਧਨਾਂ ਰਾਹੀਂ ਪਾਠਾਂ ਨੂੰ ਹੋਰ ਵੀ ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਮਦਦਗਾਰ ਸਾਬਤ ਹੋਣਗੇ | ਉਨ੍ਹਾਂ ਨੇ ਦੱਸਿਆ ਕਿ ਇਸ ਤਕਨੀਕ ਦੇ ਜ਼ਰੀਏ ਵਿਦਿਆਰਥੀਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੋਰ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਮਿਲੇਗੀ | ਇਸ ਮੌਕੇ ਸਕੂਲ ਸਟਾਫ਼ ਗੁਰਪ੍ਰੀਤ ਕੌਰ, ਮਨਜੀਤ ਨਾਹਰ, ਅਨਿਲ ਕੁਮਾਰ, ਲਖਵੀਰ ਸਿੰਘ, ਜਸਵੀਰ ਕੌਰ, ਰਵਿੰਦਰ ਕੌਰ, ਸੁਮਨ ਵਿਰਦੀ, ਗਾਰਗੀ, ਸੰਤੋਸ਼ ਕੁਮਾਰੀ, ਸਰੂਚੀ ਜੁਨੇਜਾ, ਬਦਨਦੀਪ ਕੌਰ ਗਰੇਵਾਲ, ਰਾਜਨ ਕੁਮਾਰ, ਮਿਹਜੀਤ ਸਿੰਘ ਗਿੱਲ, ਬੀ. ਆਰ. ਸੀ. ਹਰਮਨਦੀਪ ਸਿੰਘ, ਗੁਰਿੰਦਰ ਸਿੰਘ, ਗਤਕਾ ਕੋਚ ਅਵਤਾਰ ਸਿੰਘ, ਅਜੀਤ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਸਰਸਵਤੀ ਸੰਸਕਿ੍ਤ ਕਾਲਜ 'ਚ ਸ਼ਰਧਾ ਨਾਲ ਮਨਾਈ ਗਈ ਹਨੂੰਮਾਨ ਜੈਅੰਤੀ ਅਗਲੀ ਖ਼ਬਰ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਕਤਲ ਬਹੁਤ ਹੀ ਮੰਦਭਾਗਾ-ਮੱਕੜ/ਮਿੰਟੂ/ਪਿ੍ਥੀਪੁਰ/ਲੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।