22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਖੇਤੀਬਾੜੀ ਵਿਭਾਗ ਟਿੱਬਾ ਵਲੋਂ ਕਿਸਾਨ ਜਾਗਰੂਕਤਾ ਕੈਂਪ

ਅਜੀਤ ਡੈਸਕ 04-04-2026
ਡੇਹਲੋਂ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ.ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗਗਨਦੀਪ ਕੌਰ ਅਗਵਾਈ ਹੇਠ ਬਲਾਕ ਡੇਹਲੋਂ ਦੇ ਪਿੰਡ ਡੰਗੋਰਾ ਵਿਖੇ ਸੀ. ਆਰ. ਐੱਮ. ਸਕੀਮ ਦੇ ਆਈ. ਈ. ਸੀ. ਕੰਪੋਨੈਂਟ ਅਧੀਨ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਡਾ. ਗੁਰਮੀਤ ਧਾਲੀਵਾਲ ਖੇਤੀਬਾੜੀ ਵਿਸਥਾਰ ਅਫ਼ਸਰ, ਟਿੱਬਾ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਅਤੇ ਨਾੜ ਨੂੰ ਖੇਤ ਵਿਚ ਹੀ ਵਾਹ ਕੇ ਖੇਤ ਦੀ ਉਪਜਾਊ ਸ਼ਕਤੀ ਵਧਾਉਣ ਲਈ ਕਿਹਾ ਗਿਆ | ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਸਬਸਿਡੀ ਉੱਪਰ ਲੈਣ ਲਈ ਐਗਰੀ ਮਸ਼ੀਨਰੀ ਪੋਰਟਲ 'ਤੇ 1 ਅਪ੍ਰੈਲ ਤੋਂ ਲੈ ਕੇ
24 ਅਪ੍ਰੈਲ 2026 ਤਕ ਆਨਲਾਈਨ ਦਰਖਾਸਤਾਂ ਜਮਾਂ ਕਰਨ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ | ਕਿਸਾਨਾਂ ਨੂੰ ਫ਼ਸਲਾਂ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਸਿਫ਼ਾਰਸ਼ ਕੀਤੀ ਗਈ | ਜਸਵਿੰਦਰ ਕੌਰ ਖੇਤੀਬਾੜੀ ਸਬ ਇੰਸਪੈਕਟਰ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਦੁਆਰਾ 7 ਅਪ੍ਰੈਲ 2026 ਨੂੰ ਸਿਧਵਾਂ ਬੇਟ ਮਾਨ ਰਿਜ਼ਾਰਟ ਵਿਖੇ ਲਗਾਏ ਜਾ ਰਹੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਸ਼ਾਮਿਲ ਹੋਣ ਅਤੇ ਕੈਂਪ ਵਿਚੋਂ ਨਵੀਂ ਤਕਨੀਕੀ ਜਾਣਕਾਰੀ ਹਾਸਿਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਸਰਪੰਚ ਸਰਬਜੀਤ ਕੌਰ, ਮਨਜੀਤ ਕੌਰ,ਪ੍ਰਦੀਪ ਕੌਰ, ਸਾਬਕਾ ਸਰਪੰਚ ਜਗਵਿੰਦਰ ਕੌਰ, ਤਲਵਿੰਦਰ ਸਿੰਘ ਡੰਗੋਰਾ, ਪਰਗਟ ਸਿੰਘ, ਦਵਿੰਦਰ ਸਿੰਘ ਪੰਚ, ਲਖਵੀਰ ਸਿੰਘ, ਜਗਰੂਪ ਸਿੰਘ, ਮਸਤਾਨ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਬੀਜਾ ਵਿਖੇ ਡੇਅਰੀ ਵਿਭਾਗ ਨੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਕੁਲਾਰ ਪਬਲਿਕ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।