22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਿੰਡ ਘੁਡਾਣੀ ਕਲਾਂ ਵਿਖੇ ਪਹੁੰਚੇ ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ

ਅਜੀਤ ਡੈਸਕ 04-04-2026
ਰਾੜਾ ਸਾਹਿਬ, 3 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਪੁਲਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਅੱਜ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਪਿੰਡ ਘੁਡਾਣੀ ਕਲਾਂ ਵਿਖੇ ਵਿਸ਼ੇਸ਼ ਤੌਰ 'ਤੇ ਪਹੰੁਚੇ, ਜਿੱਥੇ ਉਨ੍ਹਾਂ ਪਿੰਡ ਵਿੱਚ ਸਥਿਤ ਡਾ. ਭੀਮ ਰਾਉ ਅੰਬੇਡਕਰ ਜੀ ਦੇ ਬੁੱਤ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆਂ ਨੇ ਸਰਪੰਚ ਗੁਰਿੰਦਰ ਸਿੰਘ ਅਤੇ ਡਾ. ਭੀਮ ਰਾਉ ਅੰਬੇਡਕਰ ਸੇਵਾ ਸੁਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਬੁੱਤ ਦੀ ਸੁਰੱਖਿਆ ਲਈ ਸਾਰੀ ਸਥਿਤੀ ਬਾਰੇ ਜਾਣਕਾਰੀ ਲਈ | ਸਰਪੰਚ ਗੁਰਿੰਦਰ ਸਿੰਘ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬੁੱਤ ਤੇ ਰਾਤ ਵੇਲੇ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਸੀ. ਸੀ. ਟੀ. ਵੀ ਕੈਮਰਾ ਵੀ ਲਗਾਇਆ ਜਾ ਰਿਹਾ ਹੈ ਤਾਂ ਜੋ ਕੋਈ ਅਣਸੁਖਵਾਈ ਘਟਨਾ ਨਾਲ ਵਾਪਰ ਸਕੇ | ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆਂ ਨੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਇਲਾਕੇ ਅੰਦਰ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਢਿੱਲ ਨਹੀ ਵਰਤੀ ਜਾਵੇਗੀ ਅਤੇ ਸਮਾਜ ਵਿਰੋਧੀ ਕਿਸੇ ਵੀ ਅਨਸਰ ਨੂੰ ਬਖਸਿਆ ਨਹੀ ਜਾਵੇਗੀ | ਉਨ੍ਹਾਂ ਮੌਕੇ 'ਤੇ ਮੌਜੂਦ ਐਸ. ਐੱਚ. ਉ ਪਾਇਲ ਪਰਮਿੰਦਰ ਕੁਮਾਰ ਬੇਦੀ ਨੂੰ ਹਦਾਇਤ ਕੀਤੀ ਕਿ ਦਿਨ ਅਤੇ ਰਾਤ ਸਮੇਂ ਬੁੱਤ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਇਸ ਮੌਕੇ ਪ੍ਰਧਾਨ ਬੰਤ ਸਿੰਘ, ਰਣਜੀਤ ਸਿੰਘ, ਗਗਨਦੀਪ ਸਿੰਘ, ਬੱਬੂ ਸਿੰਘ, ਗੁਰਮੁਖ ਸਿੰਘ, ਜਗਤਾਰ ਸਿੰਘ, ਜਗਤਾਰ ਸਿੰਘ ਜੱਗੀ, ਗੁਰਜੰਟ ਸਿੰਘ, ਭਾਗ ਸਿੰਘ, ਕਰਮਜੀਤ ਸਿੰਘ ਕਾਲਾ , ਗੁਰਪ੍ਰੀਤ ਕੌਰ ਆਦਿ ਸਨ |
ਪਿਛਲੀ ਖ਼ਬਰ ਸੰਤ ਭਵਨ ਕੁਟੀਆ 'ਚ ਚਾਰ ਰੋਜ਼ਾ ਧਾਰਮਿਕ ਸਮਾਗਮ ਸੰਪੰਨ ਆਪਣਾ ਮੁਕਾਬਲਾ ਆਪਣੇ ਨਾਲ ਕਰੋ- ਸੰਤ ਢੱਡਰੀਆਂ ਵਾਲੇ ਅਗਲੀ ਖ਼ਬਰ ਹੋਂਦ ਚਿੱਲੜ 'ਤੇ ਸਿਆਸਤ ਕਰਨ ਵਾਲਿਆਂ ਨੇ ਹੋਂਦ ਚਿੱਲੜ ਕਰਵਾਉਣ ਵਾਲਿਆਂ ਨਾਲ ਸਾਂਝ ਪਾਈ-ਮਦਨੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।