24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੰਦੇ ਪਾਣੀ ਨਾਲ ਸੜਕ ਟੁੱਟਣ ਅਤੇ ਲੋਹਾ/ਕਬਾੜ ਰੱਖਣ ਨਾਲ ਕਿਸੇ ਵੀ ਵੱਡੇ ਹਾਦਸੇ ਦਾ ਬਣਿਆ ਖਦਸ਼ਾ

ਅਜੀਤ ਡੈਸਕ 04-04-2026
ਮਲੌਦ, 3 ਅਪ੍ਰੈਲ (ਸਹਾਰਨ ਮਾਜਰਾ)-ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਤੇ ਮੁੱਢਲੇ ਘੁਲਾਟੀਏ ਸ਼ਹੀਦ ਬਾਬਾ ਮਹਾਰਾਜ ਸਿੰਘ ਮਾਰਗ 'ਤੇ ਸਥਿਤ ਕੁੱਪ ਕਲਾਂ- ਮਲੌਦ ਮੁੱਖ ਸੜਕ ਤੇ ਮਾਡਲ ਟਾਊਨ ਕੋਲ ਟੁੱਟੀ ਸੜਕ ਅਤੇ ਖੜ੍ਹਾ ਗੰਦਾ ਪਾਣੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ | ਇਸ ਦਾ ਜ਼ਿੰਮੇਵਾਰ ਕੌਣ ਹੈ? ਪ੍ਰੰਤੂ ਸਬ ਡਵੀਜ਼ਨ ਪ੍ਰਸ਼ਾਸਨ ਅਤੇ ਆਪ ਆਗੂ ਪੂਰੀ ਤਰ੍ਹਾਂ ਖ਼ਾਮੋਸ਼ ਹਨ | ਜਦੋਂਕਿ ਸਕੂਲੀ ਵਿਦਿਆਰਥੀਆਂ, ਵੈਨਾਂ ਅਤੇ ਹੋਰ ਰਾਹਗੀਰਾਂ ਨੂੰ ਇੱਥੋਂ ਲੰਘਣ ਸਮੇਂ ਜਾਨ ਤੇ ਬਣੀ ਰਹਿੰਦੀ ਹੈ | ਇੱਕ ਥਾਂ ਸੀਵਰੇਜ ਓਵਰਫ਼ਲੋ ਕਾਰਨ ਇੱਥੇ ਬੇਹੱਦ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਜ਼ਹਿਰੀਲੇ ਮੱਛਰ ਅਤੇ ਕੀਟਾਣੂ ਪੈਦਾ ਹੋ ਰਹੇ ਹਨ | ਜਿਹੜੇ ਕਿਸੇ ਵਿਅਕਤੀ ਨੂੰ ਬਿਮਾਰੀ ਦੀ ਲਪੇਟ ਵਿਚ ਲੈ ਸਕਦੇ ਹਨ | ਇਸ ਗੰਦੇ ਪਾਣੀ ਨਾਲ ਇਕ ਵਾਰ ਪਹਿਲਾਂ ਇੱਥੋਂ ਸੜਕ ਟੁੱਟ ਗਈ ਸੀ ਅਤੇ ਹੁਣ ਫਿਰ ਵੱਡੇ ਵੱਡੇ ਟੋਏ ਪੈ ਗਏ ਹਨ | ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਜਾਪਦਾ ਹੈ | ਜਿਹੜਾ ਨਾ ਇਸ ਜਗ੍ਹਾ ਨੂੰ ਠੀਕ ਕਰਦਾ ਹੈ ਅਤੇ ਨਾ ਹੀ ਕਥਿਤ ਤੌਰ 'ਤੇ ਪਾਣੀ ਛੱਡਣ ਤੇ ਸੜਕ ਤੋੜਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਕਰਦਾ ਹੈ | ਦੂਜਾ ਸੜਕ ਦੇ ਦੋਵੇਂ ਪਾਸੇ ਲੋਹਾ ਅਤੇ ਕਬਾੜ ਰੱਖਣ ਕਾਰਨ ਹਨੇਰੇ ਸਵੇਰੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸੜਕ ਵਿਚ ਟੋਏ ਪੈ ਗਏ ਹਨ | ਇੱਥੇ ਭਾਰਾ ਲੋਹਾ, ਗਾਡਰ, ਖੇਤੀਬਾੜੀ ਦੀਆਂ ਖ਼ਰਾਬ ਮਸ਼ੀਨਾਂ, ਗੇਟ ਆਦਿ ਸਭ ਸੜਕ ਕਿਨਾਰੇ ਹੀ ਰੱਖੇ ਹੋਏ ਹਨ | ਜਿਸ ਬਾਰੇ ਨਾ ਕੋਈ ਵਿਭਾਗ ਬੋਲਦਾ ਹੈ ਅਤੇ ਨਾ ਹੀ ਸਬ ਡਵੀਜ਼ਨ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਿਹਾ ਹੈ | ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਰੋਜ਼ਾਨਾ ਕੰਮਾਂ ਕਾਰਾਂ ਤੋਂ ਵਾਪਸ ਆ ਜਾ ਰਹੇ ਰਾਹਗੀਰਾਂ, ਸਕੂਲੀ ਬੱਚਿਆਂ, ਮੁਲਾਜ਼ਮਾਂ, ਕਾਰਖ਼ਾਨਿਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਨੇਰੇ ਵਿਚ ਤਾਂ ਇਹ ਅੜਿੱਕੇ ਮਨੁੱਖ ਲਈ ਹੋਰ ਵੀ ਵੱਡਾ ਖ਼ਤਰਾ ਬਣ ਸਕਦੇ ਹਨ | ਉਹ ਸਰਕਾਰ ਨੂੰ ਕੋਸ ਰਹੇ ਹਨ | 40 ਪਿੰਡਾਂ ਦੇ ਲੁਧਿਆਣੇ, ਮਲੇਰਕੋਟਲਾ, ਸੰਗਰੂਰ ਜਾਂ ਪਾਇਲ, ਬੀਜਾ, ਖੰਨਾ ਆਣ ਜਾਣ ਵਾਲਿਆਂ ਵਾਹਨ ਚਾਲਕਾਂ ਵਲੋਂ ਪਹਿਲਾਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ |
ਖ਼ਬਰਾਂ ਵੀ ਛਪ ਰਹੀਆਂ ਹਨ | ਪ੍ਰੰਤੂ ਸਭ ਕੁੱਝ ਠੰਢੇ ਬਸਤੇ ਵਿੱਚ ਹੈ | ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਐੱਸ.ਡੀ.ਐਮ ਪਾਇਲ, ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸੜਕ ਦਾ ਆਲਾ ਦੁਆਲਾ ਸਾਫ਼ ਕਰਵਾ ਕੇ ਸੜਕ ਤੋੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਸੜਕ ਠੀਕ ਕਰਵਾਈ ਜਾਵੇ | ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ | ਇਸ ਬੇਹੱਦ ਗੰਭੀਰ ਮਸਲੇ ਬਾਰੇ ਉੱਘੇ ਚਿੰਤਕ ਡਾ. ਕਰਨੈਲ ਸਿੰਘ ਕਾਲੀਆ ਨੇ ਕਿਹਾ ਕਿ ਇਹ ਮੁੱਖ ਸੜਕ ਦਾ ਵਾਰ ਵਾਰ ਟੁੱਟਣ ਬਾਰੇ ਕਿਸੇ ਨੇ ਆਗੂ ਜਾਂ ਪਾਰਟੀ ਵਲੋਂ ਕੋਈ ਪੜਚੋਲ ਨਹੀਂ ਕੀਤੀ ਜਦੋਂਕਿ ਇੱਥੇ ਹਮੇਸ਼ਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਸੜਕ ਕਿਨਾਰੇ ਕਬਾੜ ਲੋਹਾ ਪਿਆ ਰਹਿੰਦਾ ਹੈ ਜਿਸ ਕਾਰਨ ਸੜਕ ਟੁੱਟ ਜਾਂਦੀ ਹੈ | ਪ੍ਰੰਤੂ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਜਾਪਦਾ ਹੈ ਜਿਹੜਾ ਨਾ ਸੜਕ ਬਣਾਉਂਦਾ ਅਤੇ ਨਾ ਹੀ ਸੜਕ ਤੋੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਾ ਹੈ | ਜਿਸ ਦਾ ਖ਼ਮਿਆਜ਼ਾ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਐੈੱਸ. ਡੀ. ਐੱਮ. ਪਾਇਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ |
ਪਿਛਲੀ ਖ਼ਬਰ ਐੱਸ. ਐੱਸ. ਪੀ. ਡਾ. ਦਰਪਨ ਆਹਲੂਵਾਲੀਆ ਦੀ ਪਹਿਲਕਦਮੀ 'ਤੇ ਖੰਨਾ ਪੁਲਿਸ ਜ਼ਿਲ੍ਹੇ ਵਿੱਚ ਕਰਮਚਾਰੀ-ਪੱਖੀ ਫ਼ੈਸਲਾ ਲਾਗੂ ਅਗਲੀ ਖ਼ਬਰ ਕੋਲੇ ਦੀ ਮਹਿੰਗਾਈ ਨਾਲ ਭੱਠਾ ਉਦਯੋਗ ਸੰਕਟ 'ਚ, ਇੱਟਾਂ ਦਾ ਰੇਟ ਵਧ ਕੇ 8800 ਰੁਪਏ ਪ੍ਰਤੀ ਹਜ਼ਾਰ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।