24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਲਾਕ ਸੰਮਤੀ ਮਲੌਦ ਪ੍ਰਬੰਧਕੀ ਚੋਣ ਵਿਚ ਆਪ ਤੇ ਕਾਂਗਰਸ ਵਲੋਂ ਰਲ ਕੇ ਖੇਡੇ ਸਿਆਸੀ ਮੈਚ ਨਾਲ ਬਿੱਲੀ ਥੈਲਿਓਾ ਬਾਹਰ ਆਈ-ਗਰੇਵਾਲ

ਅਜੀਤ ਡੈਸਕ 04-04-2026
ਮਲੌਦ, 3 ਅਪੈ੍ਰਲ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ, ਸਾਬਕਾ ਮੰਤਰੀ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਆਪਣੇ ਸਾਥੀ ਸ਼੍ਰੋ.ਅ.ਦਲ ਦੇ ਸਾਬਕਾ ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ ਮਾਂ. ਮਲਕੀਤ ਸਿੰਘ ਸਹਾਰਨ ਮਾਜਰਾ ਗਿ੍ਹ ਵਿਖੇ ਉਨ੍ਹਾਂ ਦੀ ਸਿਹਤ ਲਈ ਹਾਲ ਪੁੱਛਣ ਉਪਰੰਤ ਆਪ ਦੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਵਾਲ ਕੀਤਾ ਕਿ ਦੱਸਣ ਕਿ ਕੀ ਉਹ ਹੁਣ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਮਦਦ ਕਰਨਗੇ ? ਕਿਉਂਕਿ ਬਲਾਕ ਸੰਮਤੀ ਪ੍ਰਬੰਧਕ ਕਮੇਟੀ ਚੋਣ ਦੌਰਾਨ ਉਨ੍ਹਾਂ ਦੀ ਕਾਂਗਰਸ ਪਾਰਟੀ ਨਾਲ ਸਿਆਸੀ ਮਿਲੀਭੁਗਤ ਸਿੱਧੇ ਰੂਪ ਵਿਚ ਜੱਗ ਜ਼ਾਹਿਰ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੁਮਰਾਹ ਕਰ ਕੇ ਕਾਂਗਰਸ ਅਤੇ ਆਪ ਪਾਰਟੀ ਦਿੱਲੀ ਵਿਚ ਲੁਕਵੀਂਆਂ ਖੇਡਾਂ ਖੇਡਦੇ ਹਨ | ਉੱਥੇ ਹੀ ਹਲਕਾ ਪਾਇਲ ਅੰਦਰ ਵੀ ਇੱਕ ਦੂਜੇ ਨਾਲ ਹਨੇਰੇ ਸਵੇਰੇ ਮੀਟਿੰਗਾਂ ਕਰ ਕੇ ਹਲਕੇ ਵਿੱਚ ਦਬਦਬਾ ਬਣਾਉਣਾ ਚਾਹੁੰਦੇ ਹਨ | ਪ੍ਰੰਤੂ ਉਹ ਜਲਦੀ ਹੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਆਪ ਪਾਰਟੀ ਦੇ ਵਿਧਾਇਕ ਦੀਆਂ ਸਾਂਝਾ ਲੋਕਾਂ ਅੱਗੇ ਰੱਖ ਕੇ ਇਨ੍ਹਾਂ ਦੇ ਸਿਆਸੀ ਚਿਹਰਿਆਂ ਦਾ ਸ਼ੀਸ਼ਾ ਵਿਖਾਉਣਗੇ | ਗਰੇਵਾਲ ਨੇ ਕਿਹਾ ਕਿ ਦੋਵਾਂ ਵਲੋਂ ਆਪਸੀ ਗੰਢ-ਤੁਪ ਕਰ ਕੇ ਕਾਂਗਰਸ ਦਾ ਚੇਅਰਮੈਨ ਅਤੇ ਆਪ ਦਾ ਵਾਈਸ ਚੇਅਰਮੈਨ ਬਣਾਉਣ ਬਾਰੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਲੋਕਾਂ ਨੂੰ ਆਪਣਾ ਪੱਖ ਸਪਸ਼ਟ ਕਰਨ ਕਿ ਉਨ੍ਹਾਂ ਦੋਵਾਂ ਦੀ ਇਸ ਚੋਣ ਵਿਚ ਕੀ ਮਜਬੂਰੀ ਸੀ | ਇਸ ਚੋਣ ਸਮੇਂ ਦੋਵੇਂ ਪਾਰਟੀਆਂ ਦੇ ਰਲੇਵੇਂ ਨਾਲ ਬਿੱਲੀ ਥੈਲਿਓਾ ਬਾਹਰ ਆ ਗਈ ਹੈ | ਕਿਉਂਕਿ ਕਿ ਕੁੱਝ ਦਿਨ ਪਹਿਲਾਂ ਐਮ.ਐਲ.ਏ ਗਿਆਸਪੁਰਾ ਦੇ ਸਮਰਥਕਾਂ ਵਲੋਂ ਅਤੇ ਕਾਂਗਰਸ ਦੇ ਲਖਵੀਰ ਸਿੰਘ ਲੱਖਾ ਵਲੋਂ ਇੱਕ ਦੂਜੇ ਦੇ ਵਿਰੋਧ ਵਿੱਚ ਕੀਤਾ ਪ੍ਰਦਰਸ਼ਨ ਅਤੇ ਮੇਹਣੋ ਮੇਹਣੀ ਹੋਣਾ ਲੋਕਾਂ ਨੂੰ ਬੁੱਧੂ ਬਣਾਉਣ ਲਈ ਇੱਕ ਡਰਾਮਾ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਦੀਆਂ ਦਿੱਲੀ ਤੋਂ ਪੰਜਾਬ ਵਿਰੋਧੀ ਗਤੀਵਿਧੀਆਂ ਦਾ ਮੁੱਖ ਮਨੋਰਥ ਪੰਜਾਬ ਨੂੰ ਹਰ ਪੱਖੋਂ ਕਮਜ਼ੋਰ ਕਰਨਾ ਹੈ | ਉਨ੍ਹਾਂ ਤਿੱਖੇ ਤੇਵਰਾਂ ਵਿਚ ਚਿਤਾਵਨੀ ਦਿੱਤੀ ਕਿ ਦੋਵਾਂ ਪਾਰਟੀਆਂ ਦੀਆਂ ਸਿਆਸੀ ਤਿਕਮੜਬਾਜ਼ੀਆਂ ਕਿਸੇ ਵੀ ਕੀਮਤ ਤੇ ਨਹੀਂ ਚੱਲਣ ਦਿੱਤੀਆਂ ਜਾਣਗੀਆਂ | ਕਿਉਂਕਿ ਕਾਂਗਰਸ ਨੇ ਪੰਜਾਬ ਨੂੰ ਦਿੱਤੇ ਜ਼ਖ਼ਮ ਅਜੇ ਵੀ ਅੱਲੇ ਹਨ | ਜਿਹੜੇ ਸਦੀਆਂ ਤੱਕ ਪੂਰੇ ਨਹੀਂ ਜਾ ਸਕਦੇ | ਉੱਥੇ ਆਪ ਪਾਰਟੀ ਵਲੋਂ ਪੰਜਾਬ ਦੀ ਲੁੱਟ ਕੇ ਦਿੱਲੀ ਲੈ ਜਾਣਾ, ਪੰਜਾਬ ਦੀ ਵੱਡੇ ਅਹੁਦਿਆਂ ਤੇ ਦਿੱਲੀਓਾ ਲਿਆ ਕੇ ਅਫ਼ਸਰਾਂ ਨੂੰ ਲਗਾਉਣਾ ਪੰਜਾਬ ਲਈ ਇੱਕ ਬਹੁਤ ਵੱਡਾ ਦੁਖਾਂਤ ਸਾਬਤ ਹੋ ਰਿਹਾ ਹੈ | ਇਸ ਮੌਕੇ ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ, ਕੌਮੀ ਬੁਲਾਰੇ ਤੇ ਕੌਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ, ਬਲਾਕ ਸੰਮਤੀ ਮੈਂਬਰ ਸ਼ਮਿੰਦਰ ਸਿੰਘ ਸਿਹੋੜਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਂਗੇਵਾਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੋਲੇ ਦੀ ਮਹਿੰਗਾਈ ਨਾਲ ਭੱਠਾ ਉਦਯੋਗ ਸੰਕਟ 'ਚ, ਇੱਟਾਂ ਦਾ ਰੇਟ ਵਧ ਕੇ 8800 ਰੁਪਏ ਪ੍ਰਤੀ ਹਜ਼ਾਰ ਹੋਇਆ ਅਗਲੀ ਖ਼ਬਰ ਘਰੇਲੂ ਨੌਕਰ ਵਲੋਂ ਸੋਨੇ ਦੇ ਗਹਿਣਿਆਂ ਦੀ ਚੋਰੀ, ਪਤੀ-ਪਤਨੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।