25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੈਬਨਿਟ ਮੰਤਰੀ ਮੁੰਡੀਆਂ ਅਤੇ ਸੌਂਦ ਵਲੋਂ ਕੂੰਮਕਲਾਂ ਬਲਾਕ ਦੇ ਬੀ. ਡੀ. ਪੀ. ਓ. ਦਫਤਰ ਦਾ ਉਦਘਾਟਨ

ਅਜੀਤ ਡੈਸਕ 04-04-2026
ਕੁਹਾੜਾ, 3 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਹਲਕਾ ਸਾਹਨੇਵਾਲ ਅਧੀਨ ਪੈਂਦੇ ਨਵੇਂ ਬਣਾਏ ਬਲਾਕ ਕੂੰਮਕਲਾਂ ਦੇ ਬੀ. ਡੀ. ਪੀ. ਓ. ਦਫਤਰ ਦਾ ਉਦਘਾਟਨ ਸ਼੍ਰੀ ਭੈਣੀ ਸਾਹਿਬ ਵਿਖੇ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪਹਿਲਾਂ ਪੰਚਾਇਤਾਂ ਨੂੰ ਪਿੰਡ ਦੇ ਕੰਮਾਂ ਲਈ ਲੁਧਿਆਣੇ ਜਾਣਾ ਪੈਂਦਾ ਸੀ | ਪਰ ਹੁਣ ਨਵਾਂ ਬਲਾਕ ਕੂੰਮਕਲਾਂ ਬਣਨ ਨਾਲ ਪੰਚਾਇਤਾਂ ਨੂੰ ਕੰਮ ਕਰਵਾਉਣ ਵਿਚ ਸੌਖ ਹੋਵੇਗੀ ਅਤੇ ਸਮੇਂ ਦੀ ਬੱਚਤ ਵੀ ਹੋਵੇਗੀ | ਉਨ੍ਹਾਂ ਬੀ. ਡੀ. ਪੀ. ਓ. ਕੂੰਮਕਲਾਂ ਰਾਜਵਿੰਦਰ ਸਿੰਘ ਨੂੰ ਬਲਾਕ ਕੂੰਮਕਲਾਂ ਦੇ ਵਿਕਾਸ ਨਾਲ ਸਬੰਧਿਤ ਜਿੰਨੇ ਵੀ ਪੈਂਡਿੰਗ ਕੰਮ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕਰਨ ਦੀ ਹਦਾਇਤ ਜਾਰੀ ਕੀਤੀ | ਉਨ੍ਹਾਂ ਕਿਹਾ ਕਿ ਬਲਾਕ ਕੂੰਮਕਲਾਂ ਦੀਆਂ ਸਾਰੀਆਂ ਪੰਚਾਇਤਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿੰਨੇ ਵੀ ਪੈਡਿੰਗ ਕੰਮ ਹਨ, ਜਲਦ ਪੂਰੇ ਕੀਤੇ ਜਾਣਗੇ | ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਦਫਤਰ ਖੁੱਲਣ ਨਾਲ ਬਲਾਕ ਕੂੰਮਕਲਾਂ ਦੀਆਂ ਪੰਚਾਇਤਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਇਸ ਦਫਤਰ ਨਾਲ ਸੰਬੰਧਿਤ ਲੋਕਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਨਾਲ ਸੰਬੰਧਿਤ ਦਿੱਕਤਾਂ ਨੂੰ ਹੱਲ ਕਰਨ ਵਿਚ ਰਾਹਤ ਮਿਲੇਗੀ ਅਤੇ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਹੋਵੇਗਾ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੇ ਪੰਜਾਬ ਦੇ ਬਲਾਕ ਹਲਕਾ ਵਾਈਜ਼ ਬਣਾਏ ਗਏ ਹਨ ਤਾਂ ਜੋ ਕਿਸੇ ਵੀ ਪਿੰਡ ਨੂੰ ਵਿਕਾਸ ਕਾਰਜਾਂ ਸਬੰਧੀ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ, ਇਸੇ ਤਹਿਤ ਕੂੰਮਕਲਾਂ ਬਲਾਕ ਵੀ ਨਵਾਂ ਬਣਿਆ ਹੈ | ਜਦੋਂ ਇਹ ਬਲਾਕ ਨਹੀਂ ਸੀ ਤਾਂ ਲੋਕਾਂ ਨੂੰ ਕੰਮ ਕਰਵਾਉਣ ਲਈ ਲੁਧਿਆਣੇ ਜਾਣਾ ਪੈਂਦਾ ਸੀ ਜਿਸ ਨਾਲ ਲੋਕਾਂ ਦੀ ਬਹੁਤ ਖੱਜਲ ਖੁਆਰੀ ਹੁੰਦੀ ਸੀ | ਇਸ ਮੌਕੇ ਬੀ. ਡੀ. ਪੀ. ਓ. ਕੂੰਮਕਲਾਂ ਰਾਜਵਿੰਦਰ ਸਿੰਘ, ਚੇਅਰਮੈਨ ਬਲਾਕ ਸੰਮਤੀ ਕੂੰਮਕਲਾਂ ਗੁਰਪ੍ਰੀਤ ਸਿੰਘ, ਵਾਈਸ ਚੇਅਰਮੈਨ ਰਮਨਪ੍ਰੀਤ ਕੌਰ, ਚੇਅਰਮੈਨ ਬਲਾਕ ਸੰਮਤੀ ਲੁਧਿਆਣਾ-2 ਦਰਸ਼ਨ ਸਿੰਘ ਮਾਹਲਾ, ਸ਼ਨੀ ਕਟਾਣੀ, ਸੰਦੀਪ ਸਿੰਘ ਰਾਏ, ਤੇਜਿੰਦਰ ਸਿੰਘ ਮਿੱਠੂ, ਇਕਬਾਲ ਸਿੰਘ ਜੰਡਿਆਲੀ ਪੀ. ਏ., ਕੌਂਸਲਰ ਜਸਪਾਲ ਸਿੰਘ ਗਰੇਵਾਲ, ਸਰਪੰਚ ਰਵਿੰਦਰ ਸਿੰਘ ਗਰੇਵਾਲ, ਅਮਰਦੀਪ ਸਿੰਘ ਗਿੱਲ ਧਨਾਨਸੂ, ਸਰਪੰਚ ਬਹਾਦਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਐਰੀ, ਮਨਦੀਪ ਸਿੰਘ ਬਰਵਾਲਾ, ਗੁਰਪ੍ਰੀਤ ਸਿੰਘ ਉੱਪਲ, ਪ੍ਰਧਾਨ ਰਾਜ ਕੁਮਾਰ ਵਰਮਾ, ਅਮਨ ਕਟਾਣੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ, ਸਰਪੰਚ ਹਾਜ਼ਰ ਸਨ |
ਪਿਛਲੀ ਖ਼ਬਰ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਦੋਰਾਹਾ ਦੇ ਕੱਦੋਂ ਚੌਕ 'ਚ ਇਕ ਟਰੱਕ ਨੂੰ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।