ਡੇਹਲੋਂ, 30 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਬੀ. ਪੀ. ਈ. ਓ. ਗੁਰਪ੍ਰੀਤ ਸਿੰਘ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸਾਇਆਂ ਖ਼ੁਰਦ ਵਿਖੇ ਦੇ ਸਾਲਾਨਾ ਇਮਤਿਹਾਨਾਂ ਵਿਚ ਪ੍ਰਾਇਮਰੀ ਜਮਾਤਾਂ ਦੇ ਅੱਵਲ ਬੱਚਿਆਂ ਦਾ ਸਨਮਾਨ ਕਰਨ ਦੇ ਨਾਲ ਨਾਲ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਗਰੈਜੂਏਸ਼ਨ ਸੈਰੇਮਨੀ ਲਈ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਜਮਾਤ ਨਰਸਰੀ ਤੋਂ ਜਮਾਤ ਪੰਜਵੀਂ ਤੱਕ ਦੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਜਮਾਤ ਪਹਿਲੀ ਵਿਚੋਂ ਦੇਵਾਨੰਦ ਨੇ ਪਹਿਲਾ ਸਥਾਨ, ਕਨ੍ਹਈਆ ਨੇ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ, ਦੂਜੀ ਜਮਾਤ ਵਿਚੋਂ ਅਸੀਸਦੀਪ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਤੇ ਅਗਮਜੋਤ ਕੌਰ ਨੇ ਤੀਜਾ ਸਥਾਨ, ਤੀਜੀ ਜਮਾਤ ਵਿਚੋਂ ਵਿਵੇਕਾਨੰਦ ਜੈਸਵਾਰਾ ਪਹਿਲਾ, ਜੈਜ਼ਵੀਰ ਸਿੰਘ ਦੂਜਾ, ਰੁਪਿੰਦਰ ਕੌਰ ਨੇ ਤੀਜਾ ਸਥਾਨ, ਜਮਾਤ ਚੌਥੀ ਵਿਚੋਂ ਜਪਨੀਤ ਕੌਰ ਨੇ ਪਹਿਲਾ, ਡੌਲੀ ਨੇ ਦੂਜਾ ਤੇ ਤਨਵੀਰ ਕੌਰ ਨੇ ਤੀਜਾ ਸਥਾਨ, ਜਮਾਤ ਪੰਜਵੀਂ ਵਿਚੋਂ ਸੋਨਾਕਸ਼ੀ ਕੁਮਾਰੀ ਨੇ ਪਹਿਲਾ, ਰਣਵੀਰ ਸਿੰਘ ਦੂਜਾ, ਜੂਲੀ ਅਤੇ ਰਿਤਿਕ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ | ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਰਪੰਚ ਡਾ. ਅਵਤਾਰ ਸਿੰਘ ਤੇ ਸੀ. ਐੱਚ. ਟੀ. ਮਨਜੀਤ ਕੌਰ ਡੇਹਲੋਂ, ਸਕੂਲ ਇੰਚਾਰਜ ਰਵਿੰਦਰ ਸਿੰਘ ਵਲੋਂ ਟਰਾਫ਼ੀਆਂ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬੱਚਿਆਂ ਦੇ ਮਾਪਿਆਂ, ਵਿਦਿਆਰਥੀਆਂ, ਐੱਸ. ਐੱਮ. ਸੀ. ਕਮੇਟੀ ਮੈਂਬਰਾਂ, ਪੰਚਾਇਤ ਮੈਂਬਰਾਂ ਨੇ ਅਧਿਆਪਕ-ਮਾਪੇ ਮਿਲਣੀ ਵਿਚ ਸ਼ਮੂਲੀਅਤ ਕੀਤੀ | ਇਸ ਸਮੇਂ ਸੀ. ਐੱਚ. ਟੀ. ਮਨਜੀਤ ਕੌਰ ਡੇਹਲੋਂ ਵਿਸ਼ੇਸ਼ ਹਾਜ਼ਰ ਹੋਏ | ਸਰਪੰਚ ਡਾਕਟਰ ਅਵਤਾਰ ਸਿੰਘ ਨੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ | ਇਸ ਸਮੇਂ ਗੁਰਵਿੰਦਰ ਕੌਰ ਗਿੱਲ, ਰਵਿੰਦਰ ਕੌਰ, ਐੱਸ. ਐੱਮ. ਸੀ. ਚੇਅਰਪਰਸਨ ਅਮਨਦੀਪ ਕੌਰ, ਚਰਨਜੀਤ ਕੌਰ, ਪੰਚ ਮਨਦੀਪ ਸਿੰਘ, ਫ਼ੌਜੀ ਬੰਤ ਸਿੰਘ, ਗੁਰਦੀਪ ਸਿੰਘ ਸਾਇਆਂ ਸਮੇਤ ਬੱਚਿਆਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ |