18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਿਰਮਲ ਡੇਰਾ ਬੇਰ ਕਲਾਂ ਵਿਖੇ ਪਵਿੱਤਰ ਦਸਵੀਂ ਦੇ ਦਿਹਾੜੇ ਮਨਾਏ

ਅਜੀਤ ਡੈਸਕ 31-03-2026
ਮਲੌਦ, 30 ਮਾਰਚ (ਸਹਾਰਨ ਮਾਜਰਾ)- ਨਿਰਮਲ ਡੇਰਾ ਬੇਰ ਕਲਾਂ ਵਿਖੇ ਪਵਿੱਤਰ ਦਸਵੀਂ ਦੇ ਦਿਹਾੜੇ ਮਨਾਏ ਗਏ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਸੰਤ ਬਾਬਾ ਬੇਅੰਤ ਸਿੰਘ, ਸੰਤ ਬਾਬਾ ਸੁਖਦੇਵ ਸਿੰਘ ਹੇਮਕੁੰਟ ਲੰਗਰ ਅਸਥਾਨ ਨਗਰਾਸੂ ਵਾਲਿਆਂ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਸਮਾਗਮ ਦੌਰਾਨ ਵਿਸੇਸ਼ ਤੌਰ 'ਤੇ ਸ਼੍ਰੀ ਪਟਨਾ ਸਾਹਿਬ ਤੋਂ ਮੁੱਖ ਕਥਾਵਾਚਕ ਸਿੰਘ ਸਾਹਿਬ ਭਾਈ ਗਗਨਦੀਪ ਸਿੰਘ ਵਲੋਂ ਸੰਗਤ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ ਗਏ | ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਇਤਿਹਾਸ ਹੈ | ਉਨ੍ਹਾਂ ਲਾਸਾਨੀ ਕੁਰਬਾਨੀਆਂ ਦੇ ਕੇ ਦੇਸ਼ ਕੌਮ ਨੂੰ ਚੜਦੀ ਕਲਾ ਵੱਲ ਤੋਰਿਆ ਅਤੇ ਮਨੁੱਖ ਵਲੋਂ ਕੀਤੀਆਂ ਜਾ ਰਹੀਆਂ ਮਨਮਤ, ਕੁਰਿਹਤਤਾਂ ਤੋਂ ਵਰਜਿਆ | ਇਸ ਮੌਕੇ ਜ਼ੈਲਦਾਰ ਪਲਵਿੰਦਰ ਸਿੰਘ, ਮੋਹਣ ਸਿੰਘ ਚਾਹਲ, ਜੀਤ ਸਿੰਘ, ਨਾਜਰ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਫ਼ੌਜੀ ਜਗਦੇਵ ਸਿੰਘ, ਸਰਪੰਚ ਗੁਰਬਿੰਦਰ ਸਿੰਘ, ਪ੍ਰਧਾਨ ਜਤਿੰਦਰ ਕੁਮਾਰ, ਨੰਬਰਦਾਰ ਹੈਪੀ ਸਿੰਘ, ਹਰਜਿੰਦਰ ਸਿੰਘ ਬਿੱਟੂ, ਕਿੰਦਰ ਸਿੰਘ, ਚਰਨ ਸਿੰਘ, ਵਾਹਿਗੁਰੂ ਸਿੰਘ, ਸਵਰਨਜੀਤ ਸਿੰਘ, ਸਰਬਜੀਤ ਸਿੰਘ ਧੋਲ ਕਲਾਂ, ਭੋਲਾ ਸਿੰਘ ਬਾਬਰਪੁਰ, ਜਸਵੀਰ ਸਿੰਘ ਧਮੋਟ, ਗੁਰੀ ਸਿੰਘ ਜੀਰਖ, ਜੈਲਦਾਰ ਪ੍ਰਗਟ ਸਿੰਘ, ਸਤਿਨਾਮ ਸਿੰਘ ਆਦਿ ਸੰਗਤਾਂ ਹਜ਼ਾਰ ਹੋਈਆਂ |
ਪਿਛਲੀ ਖ਼ਬਰ ਪੜ੍ਹਾਈ 'ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ 120ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।