27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਗਰੀਬ ਰੇਹੜੀ ਫੜ੍ਹੀ ਵਾਲਿਆਂ ਨੂੰ ਨੋਟਿਸ ਭੇਜਣ ਖ਼ਿਲਾਫ਼ ਵਫ਼ਦ ਐੱਸ.ਡੀ.ਐੱਮ. ਨੂੰ ਮਿਲਿਆ

ਅਜੀਤ ਡੈਸਕ 28-03-2026
ਜਗਰਾਉਂ, 27 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਬੱਸ ਅੱਡਾ ਚੌਕ 'ਚ ਦਹਾਕਿਆਂ ਤੋਂ ਰੇਹੜੀ ਫੜ੍ਹੀ ਲਾ ਕੇ ਰੋਟੀ ਦਾ ਜੁਗਾੜ ਕਰ ਰਹੇ ਗਰੀਬ ਮਜ਼ਦੂਰ ਕਿਸੇ ਅਣਕਿਆਸੀ ਸੰਭਾਵਿਤ ਉਜਾੜਾ ਕਾਰਵਾਈ ਤੋਂ ਡਾਢੇ ਪ੍ਰੇਸ਼ਾਨ ਚੱਲ ਰਹੇ ਸਨ | ਬੀਤੇ ਦਿਨੀਂ ਨੈਸ਼ਨਲ ਹਾਈਵੇ ਅਥਾਰਟੀ ਦੇ ਲੁਧਿਆਣਾ ਦਫ਼ਤਰ ਵਲੋਂ ਭੇਜੇ ਨੋਟਿਸ ਰਾਹੀਂ ਉਨਾਂ ਨੂੰ ਸੜਕ ਤੋਂ ਹਟਣ ਲਈ ਹੁਕਮ ਦਿੱਤਾ ਗਿਆ ਹੈ | ਇਸ ਸਬੰਧੀ ਅੱਜ ਇੱਥੇ ਰੇਹੜੀ ਫੜ੍ਹੀ ਮਜ਼ਦੂਰ ਯੂਨੀਅਨ ਦਾ ਵਫ਼ਦ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਦੀ ਅਗਵਾਈ 'ਚ ਸਥਾਨਕ ਐੱਸ. ਡੀ. ਐੱਮ. ਮੈਡਮ ਉਪਿੰਦਰਜੀਤ ਕੌਰ ਨੂੰ ਮਿਲਿਆ | ਵਫ਼ਦ ਨੇ ਦੱਸਿਆ ਕਿ ਉਨਾਂ ਵਲੋਂ ਸੜਕ 'ਤੇ ਕੋਈ ਕਬਜ਼ਾ ਨਹੀਂ ਕੀਤਾ ਹੋਇਆ ਸਗੋਂ ਉਹ ਤਾਂ ਇਸ ਸਰਵਿਸ ਲੇਨ 'ਤੇ ਬਣੇ ਨਿਕਾਸੀ ਨਾਲੇ ਤੋਂ ਪਿੱਛੇ ਬੈਠ ਕੇ ਕਿੱਤਾ ਕਰਦੇ ਹਨ | ਇਸ ਨਾਲ ਟ੍ਰੈਫ਼ਿਕ 'ਚ ਬਿਲਕੁਲ ਕੋਈ ਵਿਘਨ ਨਹੀਂ ਪੈਂਦਾ | ਉਨ੍ਹਾਂ ਸਿਵਲ ਅਧਿਕਾਰੀ ਤੋਂ ਸਬੰਧਤ ਵਿਭਾਗ ਨੂੰ ਕਿਸੇ ਵੀ ਤਰਾਂ ਦੀ ਉਜਾੜਾ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ | ਸਿਵਲ ਅਧਿਕਾਰੀ ਨੇ ਅਪਣੇ ਪੱਧਰ 'ਤੇ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਮਾਣੂੰਕੇ, ਮਲਕੀਤ ਸਿੰਘ ਪ੍ਰਧਾਨ, ਸੁਖਦੇਵ ਰਾਜ ਸਕੱਤਰ ਆਦਿ ਵੱਡੀ ਗਿਣਤੀ 'ਚ ਮਜ਼ਦੂਰ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਇਕਜੋਤ ਨਿਵਾਸ ਜਗਰਾਉਂ ਵਿਖੇ ਤਿੰਨ ਰੋਜ਼ਾ ਸਮਾਗਮ... ਅਗਲੀ ਖ਼ਬਰ ਸਰੀਂਹ ਵਿਖੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਦੇ ਹੱਕ 'ਚ ਭਰਵੀਂ ਇਕੱਤਰਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।