28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਾਛੀਵਾੜਾ ਪੁਲਿਸ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੂੰ ਅੰਮਿ੍ਤਸਰ ਤੋਂ ਕੀਤਾ ਕਾਬੂ ਸਕੂਲ ਟਰੱਸਟੀ ਉੱਪਰ ਕਾਤਲਾਨਾ ਹਮਲਾ ਕਰਨ ਦਾ ਮਾਮਲਾ

ਅਜੀਤ ਡੈਸਕ 28-03-2026
ਮਾਛੀਵਾੜਾ ਸਾਹਿਬ, 27 ਮਾਰਚ (ਰਾਜਦੀਪ ਸਿੰਘ ਅਲਬੇਲਾ)-ਲੰਘੀ 30-9-2024 ਨੂੰ ਮਾਛੀਵਾੜਾ ਇਲਾਕੇ ਦੇ ਨਾਮੀ ਸਕੂਲ ਦੇ ਟਰੱਸਟੀ ਬਲਦੇਵ ਸਿੰਘ 'ਤੇ ਗੋਲੀਆਂ ਮਾਰ ਕੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ ਸੀ | ਜਾਣਕਾਰੀ ਅਨੁਸਾਰ ਘਟਨਾ ਸਮੇਂ ਬਲਦੇਵ ਸਿੰਘ ਆਪਣੇ ਮਾਛੀਵਾੜਾ ਸਾਹਿਬ ਨੇੜਲੇ ਸਕੂਲ 'ਚੋਂ ਫਾਰਚੂਨਰ ਕਾਰ 'ਚ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਕਿ 3 ਕਿੱਲੋਮੀਟਰ ਦੂਰੀ 'ਤੇ ਹੀ ਸਰਹਿੰਦ ਨਹਿਰ ਦੇ ਗੜ੍ਹੀ ਪੁਲ 'ਤੇ ਅਣਪਛਾਤੇ ਕਾਰ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ ਸੀ | ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ 5 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ 'ਚੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਥਾਣਾ ਪਿੰਡ ਮੋਹਾਵਾ, ਥਾਣਾ ਅਟਾਰੀ, ਪਿ੍ਤਪਾਲ ਸਿੰਘ ਗੋਰਾ ਵਾਸੀ ਅਟਾਰੀ ਨੂੰ ਗਿ੍ਫ਼ਤਾਰ ਕਰ ਲਿਆ | ਪੁੱਛਗਿੱਛ ਦੌਰਾਨ ਉਨ੍ਹਾਂ ਪੁਲਿਸ ਨੂੰ ਦੱਸਿਆ ਸੀ ਕਿ ਇਹ ਕਾਤਲਾਨਾ ਹਮਲਾ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ 'ਤੇ ਸੁਪਾਰੀ ਲੈ ਕੇ ਕੀਤਾ ਸੀ ਜਿਸ 'ਤੇ ਪੁਲਿਸ ਨੇ ਇਸ ਮਾਮਲੇ ਵਿਚ 3 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ | ਅਮਰੀਕਾ ਵਿਚ ਡੌਂਕੀ ਲਗਾ ਕੇ ਗਏ ਕਮਲਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਕੋਟਲਾ, ਅੰਮਿ੍ਤਸਰ ਵੀ ਇਸ ਮਾਮਲੇ ਵਿਚ ਪੁਲਿਸ ਨੂੰ ਲੋੜੀਂਦਾ ਸੀ | ਪੁਲਿਸ ਵਲੋਂ ਇਹ ਵਿਅਕਤੀ ਫਿਰੌਤੀ ਮੰਗਣ ਦੀ ਸਾਜ਼ਿਸ਼ ਵਿਚ ਸ਼ਾਮਲ ਸੀ | ਮਾਛੀਵਾੜਾ ਪੁਲਿਸ ਵਲੋਂ ਇਸ ਨੌਜਵਾਨ ਦੀ ਐੈੱਲ. ਓ. ਸੀ. ਜਾਰੀ ਕੀਤੀ ਸੀ ਅਤੇ ਹੁਣ ਜਦੋਂ ਉਹ ਡਿਪੋਰਟ ਹੋ ਕੇ ਅਮਰੀਕਾ ਤੋਂ ਅੰਮਿ੍ਤਸਰ ਏਅਰਪੋਰਟ ਪੁੱਜਾ ਤਾਂ ਮਾਛੀਵਾੜਾ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਨੂੰ ਰਿਮਾਂਡ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ |
ਪਿਛਲੀ ਖ਼ਬਰ ਹਰਜਸ ਸਕੂਲ ਨੇ ਐਲਾਨਿਆ ਸਾਲਾਨਾ ਨਤੀਜਾ ਵਿੱਦਿਆ ਦੇ ਖੇਤਰ ਵਿਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਵਿਖੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।