28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖੰਨਾ ਪੁਲਿਸ ਨੇ 2 ਵਿਅਕਤੀਆਂ ਨੂੰ ਦੇਸੀ ਪਿਸਤੌਲ, ਰਾਈਫ਼ਲ ਤੇ ਕਾਰਤੂਸਾਂ ਸਮੇਤ ਕੀਤਾ ਕਾਬੂ

ਅਜੀਤ ਡੈਸਕ 28-03-2026
ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਗੈਂਗਸਟਰਾਂ 'ਤੇ ਵਾਰ ਮੁਹਿੰਮ ਅਧੀਨ ਖੰਨਾ ਪੁਲਿਸ ਨੇ 2 ਵਿਅਕਤੀਆਂ ਨੂੰ ਇੱਕ .32 ਬੋਰ ਦੇਸੀ ਪਿਸਤੌਲ, ਇੱਕ ਰਾਈਫ਼ਲ 315 ਬੋਰ ਆਦਿ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਲੁਧਿਆਣਾ ਦੇ ਡੀ. ਆਈ. ਜੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਇਸ ਮੁਹਿੰਮ ਦੌਰਾਨ ਐੱਸ. ਪੀ. ਪਵਨਜੀਤ ਚੌਧਰੀ ਦੀ ਅਗਵਾਈ ਹੇਠ ਡੀ. ਐੱਸ. ਪੀ. ਮੋਹਿਤ ਕੁਮਾਰ ਸਿੰਗਲਾ, ਇੰਸਪੈਕਟਰ ਹਰਦੀਪ ਸਿੰਘ, ਮੁੱਖ ਅਫ਼ਸਰ, ਥਾਣਾ ਸਿਟੀ-2, ਖੰਨਾ, ਸਬ-ਇੰਸਪੈਕਟਰ ਸੁਖਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਪਿ੍ਸਟਾਇਨ ਮਾਲ ਜੀ.ਟੀ ਰੋਡ ਖੰਨਾ ਨੇੜੇ ਇਤਲਾਹ ਮਿਲਣ ਤੇ ਅਭੈ ਪ੍ਰਤਾਪ ਸਿੰਘ ਵਾਸੀ ਕੌਸ਼ਲਪੁਰੀ ਕਾਲੋਨੀ ਲਖਨਊ, ਉੱਤਰ ਪ੍ਰਦੇਸ਼ ਅਤੇ ਜਗਵੀਰ ਸਿੰਘ ਵਾਸੀ ਖੁਰਹੰਡ ਬਾਂਦਾ, ਜ਼ਿਲ੍ਹਾ ਬਾਂਦਾ ਉੱਤਰ ਪ੍ਰਦੇਸ਼ ਨੂੰ ਕਾਰ ਨੰਬਰ ਯੂ.ਪੀ.-32.ਐਮ.ਆਰ.8666 ਵਿਚ ਕਾਬੂ ਕੀਤਾ | ਕਥਿਤ ਦੋਸੀ ਨਜਾਇਜ਼ ਦੇਸੀ ਪਿਸਤੌਲ ਅਤੇ ਇੱਕ ਲਾਇਸੰਸੀ ਰਾਈਫ਼ਲ 315 ਬੋਰ ਲੈ ਕੇ ਜਾ ਰਹੇ ਸਨ ਕਿ ਪੁਲਿਸ ਨੇ ਕਾਬੂ ਕਰ ਲਏ |
ਪਿਛਲੀ ਖ਼ਬਰ ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਵਿਖੇ ਦਿੱਤਾ ਧਰਨਾ ਅਗਲੀ ਖ਼ਬਰ ਕੌਂਸਲਰ ਹਰਦੀਪ ਨੀਨੂੰ 24 ਘੰਟਿਆਂ ਵਿਚ ਕਾਂਗਰਸ 'ਚ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।