19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਗੈਂਗਸਟਰਾਂ 'ਤੇ ਵਾਰ ਤਹਿਤ ਖੰਨਾ ਪੁਲਿਸ ਨੇ ਗੁਰਦਾਸਪੁਰ ਵਿਖੇ ਸਾਬਕਾ ਐਮ. ਐਲ. ਏ. ਦੇ ਭਤੀਜੇ 'ਤੇ ਗੋਲੀਬਾਰੀ ਦੇ ਕਥਿਤ ਦੋਸ਼ੀ ਨੂੰ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 27-03-2026
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)- ਡੀ. ਆਈ. ਜੀ. ਲੁਧਿਆਣਾ, ਰੇਂਜ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਗਸਟਰਾਂ ਤੇ ਵਾਰ ਮੁਹਿੰਮ ਅਧੀਨ ਐਸ. ਪੀ. ਪਵਨਜੀਤ ਚੌਧਰੀ ਦੀ ਅਗਵਾਈ ਹੇਠ ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, ਇੰਸਪੈਕਟਰ ਜਸ਼ਨਪ੍ਰੀਤ ਸਿੰਘ ਇੰਚਾਰਜ ਸੀ. ਆਈ. ਏ. ਖੰਨਾ ਦੀ ਪੁਲਿਸ ਪਾਰਟੀ ਨੇ ਗੁਰਦਾਸਪੁਰ ਵਿਖੇ ਇਕ ਸਾਬਕ ਵਿਧਾਇਕ ਦੇ ਭਤੀਜੇ ਤ ਗੋਲੀਆਂ ਚਲਾਉਣ ਵਾਲੇ ਕਥਿਤ ਦੋਸ਼ੀ ਸਮੇਤ 2 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ. ਆਈ ਦੇਵਿੰਦਰ ਸਿੰਘ, ਥਾਣਾ ਸਮਰਾਲਾ ਆਪਣੀ ਪੁਲਿਸ ਪਾਰਟੀ ਨਾਲ ਆਈ. ਟੀ. ਆਈ ਸਮਰਾਲਾ ਨੇੜੇ ਜਾਂਚ ਕਰ ਰਾਹੇ ਸੀ ਤਾਂ ਇੱਕ ਨੌਜਵਾਨ ਤੁਰਿਆ ਆਉਂਦਾ ਵਿਖਾਈ ਦਿੱਤਾ | ਜਿਸਨੂੰ ਸ਼ੱਕ ਦੀ ਬਿਨਾਅ ਤੇ ਰੋਕ ਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਨੌਜਵਾਨ ਨੇ ਆਪਣਾ ਨਾਮ ਗੋਤਮ ਪੁੱਤਰ ਮਿਥਨ ਕੁਮਾਰ ਵਾਸੀ ਪਿੰਡ ਹਰਿਉ ਕਲਾ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੱਸਿਆ | ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਉਕਤ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ | ਗੋਤਮ ਤੋਂ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਉਹ ਇਹ ਹੈਰੋਇਨ ਗੁਰਸਾਹਿਬ ਸਿੰਘ ਉਰਫ਼ ਸਾਹਬ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਦੋਸਤਪੁਰ, ਜਿਲ੍ਹਾ ਗੁਰਦਾਸਪੁਰ ਤੋ ਲੈ ਕੇ ਆਇਆ ਸੀ ਜੋ ਵੱਖ-2 ਜ਼ਿਲਿਆਂ ਵਿੱਚ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਹੈ | ਪੁਲਿਸ ਨੇ ਕਾਰਵਾਈ ਕਰ ਕੇ ਗੁਰਸਾਹਿਬ ਨੂੰ ਵੀ ਗਿ੍ਫ਼ਤਾਰ ਕਰ ਲਿਆ | ਗੁਰਸਾਹਿਬ ਸਿੰਘ ਉਰਫ਼ ਸਾਹਬ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਇਹ ਘੁੰਮਣ ਕਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਸਾਬਕਾ ਐਮ. ਐਲ. ਏ ਦੇ ਭਤੀਜੇ ਪਹਿਲਜੀਤ ਸਿੰਘ ਤੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਫਿਰੌਤੀ ਮੰਗੀ ਗਈ ਸੀ | ਜਿਸ ਕਰਕੇ ਦੋਸ਼ੀ ਗੁਰਸਾਹਿਬ ਸਿੰਘ ਉਰਫ਼ ਸਾਹਬ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀਬਾਰੀ ਕੀਤੀ ਸੀ | ਜਿਸ ਵਿੱਚ ਪਹਿਲਜੀਤ ਸਿੰਘ ਜ਼ਖਮੀ ਹੋ ਗਿਆ ਸੀ | ਦੋਸ਼ੀ ਗੁਰਸਾਹਿਬ ਸਿੰਘ ਉਰਫ਼ ਸਾਹਬ 'ਤੇ ਫਿਰੌਤੀ ਮੰਗਣ ਆਦਿ ਅਤੇ ਕਈ ਹੋਰ ਐਨ. ਡੀ. ਪੀ. ਐਸ. , ਆਰਮਜ ਐਕਟ ਅਧੀਨ ਮੁਕੱਦਮੇ ਦਰਜ ਹਨ | ਪੁਲਿਸ ਅਨੁਸਾਰ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |
ਪਿਛਲੀ ਖ਼ਬਰ ਪੈਟਰੋਲ ਪੰਪਾਂ ਦੇ ਬਾਹਰ ਵੀ ਲਾਈਨਾਂ 'ਚ ਲੱਗ ਲੋਕ ਭਰਵਾ ਰਹੇ ਪੈਟਰੋਲ ਤੇ ਡੀਜ਼ਲ ਅਗਲੀ ਖ਼ਬਰ ਪਰਮਜੀਤ ਕੌਰ ਕੰਗ ਬਲਾਕ ਸਮਰਾਲਾ ਦੀ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।