ਸਮਰਾਲਾ, 26 ਮਾਰਚ (ਕੁਲਵਿੰਦਰ ਸਿੰਘ, ਗੋਪਾਲ ਸੋਫਤ)-ਪੂਰੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਰੁਝਾਨ ਦਿਖਾਈ ਦੇਣ ਲੱਗਾ ਹੈ, ਹਰੇਕ ਵਿਅਕਤੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਚਾਹਵਾਨ ਹੈ, ਕਿਉਂਕਿ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਦਾ ਨਾਸ ਮਾਰਨ ਵਾਲੀ ਆਮ ਆਦਮੀ ਪਾਰਟੀ ਨੂੰ ਮੁੱਢੋਂ ਨਕਾਰ ਦਿੱਤਾ ਹੈ, ਕਿਉਂਕਿ ਇਸ ਪਾਰਟੀ ਨੇ ਸਾਲ 2022 ਵਿਚ ਪੰਜਾਬ ਦੇ ਆਮ ਲੋਕਾਂ ਨੂੰ ਅਜਿਹੇ ਝੂਠੇ ਸਬਜ਼ ਬਾਗ ਦਿਖਾਏ ਤਾਂ ਉਨ੍ਹਾਂ ਨੇ ਗਲਤ ਫ਼ਤਵਾ ਲੈ ਲਿਆ | ਅੱਜ ਮੁੜ ਪੰਜਾਬ ਦੇ ਲੋਕ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋ. ਅ. ਦਲ ਨੂੰ ਮੁੜ ਲਿਆਉਣ ਲਈ ਉਤਾਵਲੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਸਮਰਾਲਾ ਨੇ ਬਲਾਕ ਸਮਰਾਲਾ ਵਿਚ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ, ਉਨ੍ਹਾਂ ਦੀਆਂ ਮੁਸ਼ਕਲਾਂ ਸਬੰਧੀ ਜਾਣਨ ਲਈ ਇਸਤਰੀ ਸ਼ਕਤੀ ਦਾ ਵਿਸਥਾਰ ਕਰਦੇ ਹੋਏ ਵੱਖ-ਵੱਖ ਅਹੁਦੇ ਵੰਡਦੇ ਹੋਏ ਕੀਤਾ | ਇਸ ਮੌਕੇ ਪਰਮਜੀਤ ਕੌਰ ਕੰਗ ਨੂੰ ਬਲਾਕ ਸਮਰਾਲਾ ਤੋਂ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਅਤੇ ਪਰਮਿੰਦਰ ਕੌਰ ਨੂੰ ਬਲਾਕ ਸਮਰਾਲਾ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਪ੍ਰਕਾਸ਼ ਕੌਰ ਸਾਬਕਾ ਕੌਂਸਲਰ ਨੂੰ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਸਮਰਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਬਲਾਕ ਸਮਰਾਲਾ ਤੋਂ ਨਵ ਨਿਯੁਕਤ ਪ੍ਰਧਾਨ ਪਰਮਜੀਤ ਕੌਰ ਕੰਗ ਨੇ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਦੇ ਮਾਣ ਦਿੱਤਾ ਹੈ, ਮੈਂ ਇਸ ਅਹੁਦੇ ਨਾਲ ਇਨਸਾਫ਼ ਕਰਦੀ ਹੋਈ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਆਪਣੇ ਬਲਾਕ ਦੇ ਪਿੰਡ-ਪਿੰਡ ਤੱਕ ਲਿਜਾਵਾਂਗੀ ਅਤੇ ਪਿੰਡ ਪੱਧਰ ਤੱਕ ਕਮੇਟੀਆਂ ਬਣਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰ ਕੇ ਸਮਰਾਲਾ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਚੁਣ ਪੰਜਾਬ ਵਿਧਾਨ ਸਭਾ ਵਿਚ ਭੇਜਾਂਗੇ | ਆਮ ਆਦਮੀ ਪਾਰਟੀ 'ਤੇ ਤੰਜ ਕੱਸਦੇ ਹੋਏ ਉਨ੍ਹਾਂ ਅÏਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਝੂਠੀ ਪਾਰਟੀ ਦੇ ਝਾਂਸੇ ਵਿਚ ਨਾ ਆਉਣ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ 1000-1000 ਰੁਪਇਆ ਪੰਜਾਬ ਦੀ ਹਰੇਕ ਅÏਰਤ ਨੂੰ ਦੇਣ ਦਾ ਵਾਅਦਾ ਕੀਤਾ ਸੀ | ਜਦੋਂ ਚੋਣਾਂ ਵਿਚ ਸਿਰਫ਼ ਛੇ ਮਹੀਨੇ ਰਹਿ ਗਏ ਹਨ ਤਾਂ ਉਨ੍ਹਾਂ ਨੂੰ ਇਹ ਵਾਅਦਾ ਯਾਦ ਆ ਗਿਆ, ਅਜੇ ਵੀ ਕੁੱਝ ਪਤਾ ਨਹੀਂ ਕਿ ਇਹ ਮਿਲੇਗਾ ਵੀ ਜਾਂ ਨਹੀਂ | ਇਹ ਆਮ ਆਦਮੀ ਪਾਰਟੀ ਦਾ ਸਿਰਫ਼ ਵੋਟਾਂ ਲੈਣ ਲਈ ਜੁਮਲਾ ਹੈ, ਇਸ ਤੋਂ ਵੱਧ ਕੁੱਝ ਨਹੀਂ ਹੈ | ਇਸ ਮੌਕੇ ਤੇਜਿੰਦਰ ਕੌਰ ਢਿੱਲੋਂ ਐੱਮ. ਸੀ., ਸੁਰਿੰਦਰ ਕੌਰ ਕੰਗ, ਸੁਮਨ ਬਾਲਾ, ਪ੍ਰੀਤ ਵਰਮਾ, ਹਰਜੀਤ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ ਢਿੱਲੋਂ, ਸੁਮਨ ਥਾਪਰ, ਸਨਦੀਪ ਕੌਰ, ਨਿਰਮਲਜੀਤ ਕੌਰ, ਸੁਖਵਿੰਦਰ ਕੌਰ ਸਾਗਰ, ਰੂਬੀ ਖੁੱਲਰ, ਪਰਮਜੀਤ ਕੌਰ ਉਟਾਲ, ਕਮਲ, ਅਵਤਾਰ ਸਿੰਘ ਐੱਮ. ਸੀ., ਡਾ. ਪਰਵਿੰਦਰ ਸਿੰਘ ਬੱਲੀ, ਸੁਖਵਿੰਦਰ ਸਿੰਘ ਢਿੱਲੋਂ, ਸੁਪਿੰਦਰ ਸਿੰਘ ਕੰਗ, ਕੁਲਵਿੰਦਰ ਸਿੰਘ ਮਾਂਗਟ, ਕਮਲ ਢਿੱਲੋਂ, ਮਨੀ ਮਾਂਗਟ, ਦਿਲਪ੍ਰੀਤ ਸਿੰਘ ਕੰਗ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਅਤੇ ਇਸਤਰੀ ਵਿੰਗ ਦੀਆਂ ਵਰਕਰ ਹਾਜ਼ਰ ਸਨ |