ਜਾਮਨਗਰ (ਗੁਜਰਾਤ), 19 ਨਵੰਬਰ - ਭਾਰਤੀ ਹਵਾਈ ਸੈਨਾ ਦੀ 'ਐਕਸਰਸਾਈਜ਼ ਸਹਾਇਤਾ ਸੇਤੂ 2026' ਦੌਰਾਨ, ਚੀਫ਼ ਆਫ਼ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਐਨ. ਐਸ. ਰਾਜਾ ਸੁਬਰਾਮਨੀ ਨੇ ਕਿਹਾ, "ਮਾਨਵੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚ.ਏ.ਡੀ.ਆਰ.) ਭਾਰਤ ਦੀ ਮਨੁੱਖੀ ਸੁਰੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਹੈ, ਜੋ ਕਿ ਭਾਰਤ ਅਤੇ ਸਾਡੇ ਵਿਆਪਕ ਗੁਆਂਢੀ ਖੇਤਰ, ਦੋਵਾਂ ਲਈ ਹੈ। ਅੱਜ ਦੇ ਆਫ਼ਤ-ਸੰਭਾਵੀ ਸੰਸਾਰ ਵਿਚ, ਸਿਰਫ਼ ਇਕ ਏਜੰਸੀ ਦੇ ਵੱਸ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣਾ ਨਹੀਂ ਹੈ। ਇਸ ਲਈ ਇਕ ਤਾਲਮੇਲ ਵਾਲੀ, ਪੂਰੇ ਰਾਸ਼ਟਰ ਦੀ ਪਹੁੰਚ ਦੀ ਲੋੜ ਹੁੰਦੀ ਹੈ, ਜਿਸ ਵਿਚ ਸਰਕਾਰ, ਰੱਖਿਆ ਬਲ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐੱਫ., ਅਰਧ-ਸੈਨਿਕ ਬਲ, ਸਿਵਲ ਏਜੰਸੀਆਂ, ਉਦਯੋਗ, ਤਕਨਾਲੋਜੀ ਅਤੇ ਸਾਡੇ ਨਾਗਰਿਕ ਸ਼ਾਮਿਲ ਹੋਣ। 'ਐਕਸਰਸਾਈਜ਼ ਸਹਾਇਤਾ ਸੇਤੂ 2026' ਵਿਚ ਤਿੰਨੋਂ ਸੈਨਾਵਾਂ, ਇੰਡੀਅਨ ਕੋਸਟ ਗਾਰਡ (ਆਈ.ਸੀ.ਜੀ.), ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨ.ਡੀ.ਐਮ.ਏ.), ਐਨ.ਡੀ.ਆਰ.ਐੱਫ., ਰਾਜ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਦੋਸਤਾਨਾ ਵਿਦੇਸ਼ੀ ਦੇਸ਼ ਵੀ ਸ਼ਾਮਿਲ ਹਨ। ਸਾਡੀ 'ਗੁਆਂਢੀ ਪਹਿਲਾਂ' ਨੀਤੀ ਅਤੇ 'ਮਹਾਸਾਗਰ' ਦੇ ਦ੍ਰਿਸ਼ਟੀਕੋਣ ਤੋਂ ਸੇਧ ਲੈਂਦੇ ਹੋਏ, ਭਾਰਤ ਹਿੰਦ ਮਹਾਸਾਗਰ ਖੇਤਰ ਅਤੇ ਇੰਡੋ-ਪੈਸੀਫਿਕ ਖੇਤਰ ਵਿਚ ਇਕ ਭਰੋਸੇਯੋਗ 'ਪਹਿਲਾ ਜਵਾਬ ਦੇਣ ਵਾਲਾ' ਦੇਸ਼ ਹੈ; ਜਿਵੇਂ ਕਿ ਤੁਰਕੀ ਵਿਚ 'ਆਪ੍ਰੇਸ਼ਨ ਦੋਸਤ' ਅਤੇ ਮਿਆਂਮਾਰ ਵਿਚ 'ਆਪ੍ਰੇਸ਼ਨ ਬ੍ਰਹਮਾ' ਦੌਰਾਨ ਦੇਖਿਆ ਗਿਆ ਸੀ।"
ਤਾਜ਼ਾ ਖ਼ਬਰਾਂ
Free
ਹਿੰਦ ਮਹਾਸਾਗਰ/ਇੰਡੋ-ਪੈਸੀਫਿਕ ਖੇਤਰ ਚ ਭਰੋਸੇਯੋਗ 'ਪਹਿਲਾ ਜਵਾਬ ਦੇਣ ਵਾਲਾ' ਦੇਸ਼ ਹੈ ਭਾਰਤ - ਸੀ.ਡੀ.ਐਸ. ਜਨਰਲ ਐਨ.ਐਸ. ਰਾਜਾ ਸੁਬਰਾਮਨੀ
ਜਾਮਨਗਰ (ਗੁਜਰਾਤ), 19 ਨਵੰਬਰ - ਭਾਰਤੀ ਹਵਾਈ ਸੈਨਾ ਦੀ 'ਐਕਸਰਸਾਈਜ਼ ਸਹਾਇਤਾ ਸੇਤੂ 2026' ਦੌਰਾਨ, ਚੀਫ਼ ਆਫ਼ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ...
ਅਜੀਤ ਡੈਸਕ
19-11-2026