ਚੌਂਕੀਮਾਨ, 25 ਮਾਰਚ (ਤੇਜਿੰਦਰ ਸਿੰਘ ਚੱਢਾ)-ਇਲਾਕੇ ਦੀ ਨਾਮਵਰ ਸੰਸਥਾ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਸੈਸ਼ਨ 2026-27 ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ | ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਨੇ ਦੱਸਿਆ ਕਿ 6ਵੀਂ ਤੋਂ 12ਵੀਂ ਜਮਾਤ ਤੱਕ ਕੇਵਲ ਲੜਕੀਆਂ ਦੀ ਇਹ ਸੰਸਥਾ ਜਿੱਥੇ ਪੜ੍ਹਾਈ ਵਿਚ ਮੋਹਰੀ ਹੈ, ਉੱਥੇ ਹੀ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਸਮੇਤ ਹਰ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰ ਚੁੱਕੀ ਹੈ | ਉਨ੍ਹਾਂ ਦੱਸਿਆ ਕਿ 6ਵੀਂ ਤੋਂ 10ਵੀਂ ਜਮਾਤ ਤੱਕ ਸਰਕਾਰੀ ਸਹਾਇਤਾ ਪ੍ਰਾਪਤ ਅਤੇ 11ਵੀ ਤੇ 12ਵੀਂ ਜਮਾਤ ਮਾਨਤਾ ਪ੍ਰਾਪਤ ਹੈ | ਸੰਸਥਾ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਲਈ ਅੰਗਰੇਜੀ ਤੇ ਪੰਜਾਬੀ ਦੋਵੇ ਮਾਧਿਅਮ ਉਪਲੱਬਧ ਹਨ ਅਤੇ 11ਵੀਂ ਤੇ 12ਵੀਂ ਲਈ ਹਿਊਮੈਨਿਟੀਜ, ਕਾਮਰਸ ਤੇ ਸਾਇੰਸ ਤਿੰਨੇ ਗਰੁੱਪ ਚੱਲ ਰਹੇ ਹਨ |