26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਕੈਪਟਨ ਜੋਗਿੰਦਰ ਸਿੰਘ ਸਾਹਨੀ ਨੂੰ ਆਲੀਵਾਲ 'ਚ ਦਿੱਤੀ ਅੰਤਿਮ ਵਿਦਾਇਗੀ

ਅਜੀਤ ਡੈਸਕ 26-03-2026
ਹੰਬੜਾਂ, 25 ਮਾਰਚ (ਮੇਜਰ ਹੰਬੜਾਂ)-ਆਲੀਵਾਲ 'ਚ ਸਾਹਨੀ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਸਤਵੀਰ ਸਿੰਘ ਸਾਹਨੀ, ਹਰਜਿੰਦਰ ਸਿੰਘ ਸਾਹਨੀ ਦੇ ਪਿਤਾ ਉੱਘੇ ਸਮਾਜ ਸੇਵੀ ਕੈਪਟਨ ਜੋਗਿੰਦਰ ਸਿੰਘ ਸਾਹਨੀ ਸਦੀਵੀ ਵਿਛੋੜਾ ਦੇ ਗਏ | ਕੈਪਟਨ ਜੋਗਿੰਦਰ ਸਿੰਘ ਸਾਹਨੀ ਨੂੰ ਆਲੀਵਾਲ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਤੇ ਇਲਾਕੇ ਦੇ ਸਰਪੰਚਾਂ-ਪੰਚਾਂ ਦੀ ਹਾਜ਼ਰੀ 'ਚ ਗਮਗੀਨ ਮਾਹੌਲ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ | ਸਵ: ਕੈਪਟਨ ਜੋਗਿੰਦਰ ਸਿੰਘ ਸਾਹਨੀ ਦਾ ਅੰਤਿਮ ਸੰਸਕਾਰ ਆਲੀਵਾਲ ਵਿਖੇ ਕਰ ਦਿੱਤਾ ਗਿਆ ਤੇ ਉਨਾ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰ ਸਤਵੀਰ ਸਿੰਘ ਸਾਹਨੀ ਅਤੇ ਹਰਜਿੰਦਰ ਸਿੰਘ ਸਾਹਨੀ ਵਲੋਂ ਦਿਖਾਈ ਗਈ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਸਾਬਕਾ ਅਧਿਕਾਰੀ ਮਲਵਿੰਦਰ ਸਿੰਘ ਜੱਗੀ, ਐਕਸੀਅਨ ਬਲਜਿੰਦਰ ਸਿੰਘ ਬਿੱਟੂ ਸਾਹਨੀ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਵਲੋਂ ਲੋਈ ਭੇਟ ਕਰਦਿਆਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ | ਵਿਧਾਇਕ ਇਯਾਲੀ ਨੇ ਕਿਹਾ ਕਿ ਕੈਪਟਨ ਜੋਗਿੰਦਰ ਸਿੰਘ ਸਾਹਨੀ ਬਹੁਤ ਹੀ ਮਿਲਾਪੜੇ ਸੁਭਾ ਦੇ ਮਾਲਕ ਸਨ ਤੇ ਉਹ ਹਮੇਸ਼ਾਂ ਨਗਰ ਦੇ ਮਸਲਿਆਂ ਨੂੰ ਪਿੰਡ 'ਚ ਹੱਲ ਕਰਨ ਦੇ ਨਾਲ ਹਰ ਸਮਾਗਮ 'ਚ ਸਟੇਜ਼ 'ਤੇ ਬੇਬਾਕ ਬੋਲਣ ਦਾ ਤਜਰਬਾ ਰੱਖਦੇ ਸਨ ਤੇ ਉਨਾਂ ਦੇ ਹਰ ਫ਼ੈਸਲੇ 'ਤੇ ਪਿੰਡ ਹੀ ਨਹੀਂ ਬਲਕਿ ਨਾਲ ਲੱਗਦੇ ਪਿੰਡਾਂ ਦੇ ਲੋਕ ਵੀ ਤਸੱਲੀ ਪ੍ਰਗਟ ਕਰਦੇ ਸਨ, ਅੱਜ ਉਨਾਂ ਦੇ ਸਾਡੇ 'ਚੋਂ ਚਲੇ ਜਾਣ ਨਾਲ ਇਕ ਬੇਦਾਗ ਸ਼ਖ਼ਸੀਅਤ ਤੋਂ ਅਸੀਂ ਵਾਂਝੇ ਹੋ ਗਏ ਹਾਂ | ਸਾਬਕਾ ਐੱਮ.ਪੀ ਆਲੀਵਾਲ ਨੇ ਕੈਪਟਨ ਜੋਗਿੰਦਰ ਸਿੰਘ ਸਾਹਨੀ ਦੇ ਅਕਾਲ ਚਲਾਣੇ ਨੂੰ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਇਸ ਦੁੱਖ ਦੀ ਘੜੀ 'ਚ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਗੁਰਤੇਜ ਸਿੰਘ ਕੁਤਬੇਵਾਲ, ਸਾਬਕਾ ਸਰਪੰਚ ਮਨਮੋਹਨ ਸਿੰਘ ਗਿੱਲ ਕੋਟਲੀ, ਨੰਬਰਦਾਰ ਹਰਦੇਵ ਸਿੰਘ ਦੇਬੀ, ਸਾਬਕਾ ਸਰਪੰਚ ਗੁਰਜਿੰਦਰ ਸਿੰਘ ਮੱਕੜ, ਨੰਬਰਦਾਰ ਦਵਿੰਦਰ ਸਿੰਘ ਸਾਹਨੀ, ਭੁਪਿੰਦਰ ਸਿੰਘ ਸਾਹਨੀ, ਸਾਬਕਾ ਪੰਚ ਅਮਰਜੀਤ ਸਿੰਘ ਸਾਹਨੀ, ਜਥੇ: ਸ਼ਰਨਜੀਤ ਸਿੰਘ ਸਾਹਨੀ, ਨਿਰਮਲ ਸਿੰਘ ਮੱਕੜ, ਭਾਰਤੀ ਕਿਸਾਨ ਯੂਨੀਅਨ ਆਗੂ ਵਿਨੇਪਾਲ ਸਿੰਘ ਬਰਾੜ, ਨੰਬਰਦਾਰ ਚੂਹੜ ਸਿੰਘ, ਹਰਜੀਤ ਸਿੰਘ ਬਾਵਾ, ਜਗਪਾਲ ਸਿੰਘ ਭੋਲਾ, ਕਾਮਰੇਡ ਅਜੀਤ ਸਿੰਘ ਘਮਣੇਵਾਲ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਦੀਪਾ ਰਾਣਕੇ ਸਮੇਤ ਹੋਰ ਸਕੇ ਸਬੰਧੀ, ਰਿਸ਼ਤੇਦਾਰ ਤੇ ਇਲਾਕੇ ਭਰ ਦੇ ਸਰਪੰਚ-ਪੰਚ ਤੇ ਹੋਰਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |
ਪਿਛਲੀ ਖ਼ਬਰ ਬੋਰਡ ਦਾ ਸਕਰੀਨ ਮਾਰਕਿੰਗ ਸਿਸਟਮ ਅਧਿਆਪਕਾਂ ਲਈ ਬਣਿਆ ਜੀਅ ਦਾ ਜੰਜਾਲ ਅਗਲੀ ਖ਼ਬਰ ਅੱਖਾਂ, ਦੰਦਾਂ, ਖ਼ੂਨਦਾਨ ਤੇ ਸਰੀਰਕ ਜਾਂਚ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।