ਮਲੌਦ, 25 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਸੰਮਤੀ ਮੈਂਬਰ ਸ਼ਮਿੰਦਰ ਸਿੰਘ ਸਿਹੌੜਾ ਵਲੋਂ ਸ਼ੁਕਰਾਨੇ ਵਜੋਂ ਰਖਵਾਏ ਗਏ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇ: ਹਰਪਾਲ ਸਿੰਘ ਜੱਲ੍ਹਾ, ਕੌਮੀ ਆਗੂ ਗੁਰਪ੍ਰੀਤ ਸਿੰਘ ਲਾਪਰਾਂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ ਅਮਰੀਕ ਸਿੰਘ ਰੋੜੀਆਂ, ਜਥੇ: ਦਵਿੰਦਰ ਸਿੰਘ ਟਿੰਬਰਵਾਲ ਤੇ ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਪਾਰਟੀ ਨੂੰ ਇਹੋ-ਜਿਹੇ ਜੁਝਾਰੂ ਸਾਥੀਆਂ ਦੀ ਭਵਿੱਖ ਵਿਚ ਵੱਡੀ ਲੋੜ ਹੈ | ਕਿਉਂਕਿ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਚੜਦੀ ਕਲਾ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਮਾਂਗੇਵਾਲ ਸਾਬਕਾ ਸਾਬਕਾ ਉਪ-ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਰਛਪਾਲ ਸਿੰਘ ਪੋਲਾ ਕੌਂਸਲਰ, ਸ਼ੇਰ ਸਿੰਘ ਰੌਣੀ ਹਰਜਿੰਦਰ ਸਿੰਘ ਕੂਹਲੀ ਕਲਾਂ, ਗੁਰਮੁੱਖ ਸਿੰਘ ਕੂਹਲੀ ਖ਼ੁਰਦ, ਮਨਦੀਪ ਸਿੰਘ ਮਹੋਲੀ, ਹਰਜਿੰਦਰ ਸਿੰਘ ਲਾਪਰਾਂ ਆਦਿ ਹਾਜ਼ਰ ਸਨ |