26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਮਾਤਾ ਮਨਜਿੰਦਰ ਕੌਰ ਮਦਨੀਪੁਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਅਜੀਤ ਡੈਸਕ 26-03-2026
ਮਲੌਦ, 24 ਮਾਰਚ (ਦਿਲਬਾਗ ਸਿੰਘ ਚਾਪੜਾ)- ਟਕਸਾਲੀ ਅਕਾਲੀ ਆਗੂ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਮਦਨੀਪੁਰ ਦੇ ਜੀਵਨ ਸਾਥੀ ਮਾਤਾ ਮਨਜਿੰਦਰ ਕੌਰ ਨੂੰ ਗੁਰਦੁਆਰਾ ਸਾਹਿਬ ਮਦਨੀਪੁਰ ਵਿਚ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਮੈਂਬਰ ਸ਼ੋ੍ਰਮਣੀ ਕਮੇਟੀ ਜਥੇ: ਹਰਪਾਲ ਸਿੰਘ ਜੱਲਾ ਨੇ ਮਾਤਾ ਜੀ ਦੇ ਜੀਵਨ ਅਤੇ ਪਰਿਵਾਰ ਦੇ ਸਮਾਜ ਵਿਚ ਮਾਣ ਸਤਿਕਾਰ ਦੀ ਗੱਲ ਕੀਤੀ | ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੁੱਖ ਕੀਰਤਨੀਏ ਭਾਈ ਰਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਨੇ ਵੈਰਾਗਮਈ ਕੀਰਤਨ ਰਾਹੀ ਹਾਜ਼ਰੀ ਭਰੀ | ਇਸ ਸਮੇਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਸਾਬਕਾ ਚੇਅਰਮੈਨ ਜਥੇ: ਸੰਤਾ ਸਿੰਘ ਉਮੈਦਪੁਰੀ ਨੇ ਮਾਤਾ ਜੀ ਨੂੰ ਸਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਅੱਜ ਮਦਨੀਪੁਰ ਪਰਿਵਾਰ ਨੂੰ ਇੱਕ ਅਜਿਹਾ ਵਿਛੋੜਾ ਪਿਆ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀ ਕੀਤਾ ਜਾ ਸਕਦਾ | ਅੱਜ ਦੇਸ਼ ਵਿਦੇਸ਼ ਵਿਚ ਜੋ ਮਦਨੀਪੁਰ ਪਰਿਵਾਰ ਦਾ ਨਾਮ ਹੈ ਇਸ ਵਿਚ ਸਵਰਗੀ ਮਾਤਾ ਮਨਜਿੰਦਰ ਕੌਰ ਦੀ ਵੱਡੀ ਘਾਲਣਾ ਹੈ | ਇਸ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਅਮਰੀਕ ਸਿੰਘ ਆਲੀਵਾਲ, 'ਆਪ' ਦੇ ਜ਼ਿਲ੍ਹਾ ਪ੍ਰਧਾਨ ਡਾ: ਜਸਪ੍ਰੀਤ ਸਿੰਘ ਬੀਜਾ, ਸਾਬਕਾ ਮੰਤਰੀ ਜਗਦੀਸ ਸਿੰਘ ਗਰਚਾ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਮਲਕੀਤ ਸਿੰਘ ਦਾਖਾ, ਇੰਜ: ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਜਥੇ: ਜਸਮੇਲ ਸਿੰਘ ਬੌਦਲੀ, ਅਮਰਦਲਜੀਤ ਸਿੰਘ ਫੂਲਕਾ, ਪ੍ਰਧਾਨ ਸੰਜੀਵ ਪੁਰੀ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਬਾਬਾ ਬਲਵਿੰਦਰ ਸਿੰਘ ਮਦਨੀਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਠੇਕੇਦਾਰ ਅਮਰੀਕ ਸਿੰਘ ਰੋੜੀਆਂ, ਪਰਮਜੀਤ ਸਿੰਘ ਘਵੱਦੀ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਹਨੀ, ਬਲਵੰਤ ਸਿੰਘ ਘਲੋਟੀ, ਗੁਰਪ੍ਰੀਤ ਸਿੰਘ ਲਾਪਰਾਂ, ਜਥੇ: ਜਗਜੀਤ ਸਿੰਘ ਦੌਲਤਪੁਰ, ਜਥੇ: ਗੁਰਜੀਤ ਸਿੰਘ ਮਾਂਗੇਵਾਲ, ਗੁਰਜੀਵਨ ਸਿੰਘ ਸਰੌਦ, ਸੰਦੀਪ ਸਿੰਘ ਰੁਪਾਲੋਂ ਵਾਰਿਸ ਪੰਜਾਬ ਇੰਸਪੈਕਟਰ ਕੁਲਜਿੰਦਰ ਸਿੰਘ, ਡਾ: ਸੁਰਿੰਦਰ ਸਿੰਘ ਸਾਹਪੁਰ, ਅਮਰਜੀਤ ਸਿੰਘ ਕੋਟਲੀ, ਅਵਤਾਰ ਸਿੰਘ ਮਿੰਟੂ ਧਮੋਟ, ਪ੍ਰਧਾਨ ਮਲਕੀਤ ਸਿੰਘ ਗੋਗਾ, ਈਸਰ ਸਿੰਘ ਬੈਨੀਪਾਲ, ਦਿਲਬਾਗ ਸਿੰਘ ਕੱਦੋਂ, ਮਾ: ਗੁਰਦੀਪ ਸਿੰਘ ਨਿਜ਼ਾਮਪੁਰ, ਜਥੇ: ਜਸਵੀਰ ਸਿੰਘ ਨਿਜਾਮਪੁਰ, ਯਾਦਵਿੰਦਰ ਸਿੰਘ ਜੰਡਾਲੀ, ਹਰਮਿੰਦਰ ਸਿੰਘ ਜਰਗ, ਗੁਰਦੀਪ ਸਿੰਘ ਜੁਲਮਗੜ, ਸਰਬਜੀਤ ਸਿੰਘ ਬੋਪਾਰਾਏ, ਅੰਮਿ੍ਤਪਾਲ ਸਿੰਘ ਘਲੋਟੀ, ਜਗਦੀਪ ਸਿੰਘ ਲਹਿਲ, ਸੁਖਦੇਵ ਸਿੰਘ ਲਹਿਲ, ਜਗਦੇਵ ਸਿੰਘ ਦੋਬੁਰਜੀ, ਜਥੇ: ਦਵਿੰਦਰ ਸਿੰਘ ਟਿੰਬਰਵਾਲ, ਰਘਵੀਰ ਸਿੰਘ, ਦਰਸ਼ਨ ਸਿੰਘ ਖੇੜੀ, ਗੁਰਸਰਨ ਸਿੰਘ ਸਿੱਧੂ, ਸਰਪੰਚ ਸੁਖਪਾਲ ਸਿੰਘ ਬਰਮਾਲੀਪੁਰ, ਅਮਨਦੀਪ ਸਿੰਘ ਟੋਨਾ, ਬਲਦੇਵ ਸਿੰਘ ਕੰਗ, ਸਿਮਰਨਜੀਤ ਸਿੰਘ ਮਦਨੀਪੁਰ, ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ, ਇੰਦਰ ਸਿੰਘ ਕਨੇਡਾ, ਗੁਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜਰ ਪੰਚਾਂ-ਸਰਪੰਚਾਂ ਵਲੋਂ ਮਾਤਾ ਮਨਜਿੰਦਰ ਕੌਰ ਨਮਿਤ ਹੋਈ ਅੰਤਿਮ ਅਰਦਾਸ ਵਿਚ ਹਾਜ਼ਰੀ ਲਵਾਈ | ਹਰਮਿੰਦਰ ਸਿੰਘ ਗਿੱਲ ਕਨੇਡਾ ਅਤੇ ਬਲਵੰਤ ਸਿੰਘ ਘਲੋਟੀ ਨੇ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਪਰਿਵਾਰ ਵਲੋਂ ਮਾਤਾ ਜੀ ਦੀ ਯਾਦ ਵਿਚ 51 ਹਜਾਰ ਗੁਰੂ ਘਰ ਲਈ, 2 ਲੱਖ 50 ਹਜਾਰ ਪਿੰਡ ਦੀ ਸ਼ਮਸ਼ਾਨਘਾਟ ਤੇ ਪ੍ਰਾਇਮਰੀ ਸਕੂਲ ਅਤੇ ਹੋਰ ਅਦਾਰਿਆਂ ਲਈ ਮਾਇਕ ਰਾਸੀ ਵੀ ਭੇਟ ਕੀਤੀ |
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਸਮਿੰਦਰ ਸਿੰਘ ਸਿਹੌੜਾ ਦਾ ਸਨਮਾਨ ਅਗਲੀ ਖ਼ਬਰ ਡਰ ਦੇ ਮਾਹੌਲ ਵਿਚ ਹਨ ਵੱਡੇ ਸਾਲਾਨਾ ਧਾਰਮਿਕ ਸਮਾਰੋਹ ਦੇ ਪ੍ਰਬੰਧਕ ਪੁਲਿਸ ਸੁਰੱਖਿਆ ਦੀ ਘਾਟ ਕਾਰਨ ਹੁੰਦੀਆਂ ਹਨ ਵੱਡੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।