26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਿਵਲ ਹਸਪਤਾਲ ਵਿਚ ਡਾ. ਮਨਿੰਦਰ ਸਿੰਘ ਭਸੀਨ ਦੀ ਰਹਿਨੁਮਾਈ ਹੇਠ ਟੀ. ਬੀ. ਦਿਵਸ ਮਨਾਇਆ ਗਿਆ

ਅਜੀਤ ਡੈਸਕ 26-03-2026
ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਮਨਿੰਦਰ ਸਿੰਘ ਭਸੀਨ ਦੀ ਰਹਿਨੁਮਾਈ ਹੇਠ ਅਤੇ ਡਾ. ਕਰਨਪ੍ਰੀਤ ਅਤੇ ਜਸਬੀਰ ਸਿੰਘ ਐਸ. ਟੀ. ਐਸ. ਦੀ ਅਗਵਾਈ ਵਿਚ ਅੱਜ ਸਿਵਲ ਹਸਪਤਾਲ ਖੰਨਾ ਵਿਖੇ ਟੀ. ਬੀ. ਦਿਵਸ ਮਨਾਇਆ ਗਿਆ | ਜਿਸ ਵਿਚ ਕੁਲਾਰ ਕਾਲਜ ਦੇ ਬੱਚਿਆਂ ਨੇ ਵੀ ਭਾਗ ਲਿਆ | ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਜਾਂ ਦੋ ਹਫਤੇ ਤੋਂ ਵੱਧ ਖਾਸੀ ਆ ਰਹੀ ਹੋਵੇ, ਵਜ਼ਨ ਘੱਟ ਰਿਹਾ ਹੋਵੇ, ਛਾਤੀ ਵਿਚ ਦਰਦ ਹੋ ਰਿਹਾ ਹੋਵੇ ਇਹ ਟੀ. ਬੀ. ਹੋਣ ਦੇ ਲੱਛਣ ਹਨ ਅਤੇ ਜੇਕਰ ਜਾਂਚ ਕਰਵਾਉਣ ਜਾ ਰਹੀ ਹੈ | ਇਸ ਤੋਂ ਇਲਾਵਾ ਡਾ. ਕਰਨ ਨੇ ਦੱਸਿਆ ਕਿ ਮਰੀਜ਼ ਨੂੰ ਆਪਣਾ ਕੋਰਸ ਪੂਰਾ ਕਰਨਾ ਚਾਹੀਦਾ ਹੈ | ਜੇਕਰ ਵਿਚਕਾਰ ਛੱਡ ਦਿੱਤਾ ਜਾਵੇ ਤਾਂ ਟੀ. ਬੀ. ਦੀ ਬਿਮਾਰੀ ਲਾ-ਇਲਾਜ ਬਣ ਸਕਦੀ ਹੈ | ਅਖੀਰ ਵਿਚ ਐਸ. ਐਮ. ਓ. ਨੇ ਦੱਸਿਆ ਕਿ ਆਓ ਅਸੀਂ ਰਲ ਮਿਲ ਕੇ ਟੀ. ਬੀ. ਦਾ ਖ਼ਾਤਮਾ ਕਰੀਏ | ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਾਰਾ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਮਲੌਦ ਵਿਖੇ 13ਵਾਂ ਵਿਸ਼ਾਲ ਭਗਵਤੀ ਜਾਗਰਣ 28 ਨੂੰ ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਸਮਿੰਦਰ ਸਿੰਘ ਸਿਹੌੜਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।