26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਡਰ ਦੇ ਮਾਹੌਲ ਵਿਚ ਹਨ ਵੱਡੇ ਸਾਲਾਨਾ ਧਾਰਮਿਕ ਸਮਾਰੋਹ ਦੇ ਪ੍ਰਬੰਧਕ ਪੁਲਿਸ ਸੁਰੱਖਿਆ ਦੀ ਘਾਟ ਕਾਰਨ ਹੁੰਦੀਆਂ ਹਨ ਵੱਡੀਆਂ ਘਟਨਾਵਾਂ

ਅਜੀਤ ਡੈਸਕ 26-03-2026
ਅਹਿਮਦਗੜ੍ਹ 25 ਮਾਰਚ (ਰਵਿੰਦਰ ਪੁਰੀ)-ਸ਼੍ਰੀ ਸਾਲਾਸਰ ਸੇਵਾ ਮੰਡਲ ਵਲੋਂ ਹਰ ਸਾਲ ਕਰਵਾਏ ਜਾਂਦੇ ਵਿਸ਼ਾਲ ਜਾਗਰਣ ਅਤੇ ਸੋਭਾ ਯਾਤਰਾ 'ਚ ਹਜ਼ਾਰਾਂ ਭਗਤਾਂ ਦੀ ਸ਼ਮੂਲੀਅਤ ਕਰਨ ਪ੍ਰਬੰਧਕ ਇਸ ਵਾਰ ਭਾਰੀ ਚਿੰਤਾ ਤੇ ਡਰ ਦੇ ਮਾਹੌਲ 'ਚ ਤਿਆਰੀਆਂ 'ਚ ਜੁਟੇ ਹਨ | 27 ਮਾਰਚ ਨੂੰ ਵਿਸ਼ਾਲ ਸ਼ੋਭਾ ਯਾਤਰਾ ਤੇ 28 ਮਾਰਚ ਨੂੰ ਵਿਸ਼ਾਲ ਜਾਗਰਣ ਵਿਚ ਹਜ਼ਾਰਾਂ ਲੋਕਾਂ ਦੀ ਆਮਦ ਹੋਣ ਦੀ ਸੰਭਾਵਨਾ ਹੈ | ਇਸ ਵਾਰ ਤਾਂ ਦੇਸ਼ ਦੇ ਪ੍ਰਸਿੱਧ ਭਜਨ ਗਾਇਕ ਘਨੱਈਆ ਮਿੱਤਲ ਦੇ ਪ੍ਰੋਗਰਾਮ ਕਾਰਨ ਹੋਰ ਵੀ ਵੱਡਾ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ | ਗਾਂਧੀ ਸਕੂਲ ਵਿਖੇ ਹਰ ਸਾਲ ਹੁੰਦੇ ਇਸ ਵੱਡੇ ਸਮਾਗਮ 'ਚ ਹਰ ਸਾਲ ਹੀ ਲੁੱਟ ਖੋਹ ਦੀਆਂ ਅਨੇਕਾਂ ਘਟਨਾਵਾਂ ਹੋ ਜਾਂਦੀਆਂ ਹਨ | ਪਿਛਲੇ ਸਾਲ ਤਾਂ ਬਹੁਤ ਲੋਕਾਂ ਦੇ ਕੀਮਤੀ ਮੋਬਾਈਲ ਅਤੇ ਅÏਰਤਾਂ ਦੇ ਗਹਿਣੇ ਆਦਿ ਚੋਰਾਂ ਨੇ ਝਪਟ ਲਏ ਸਨ | ਇਹ ਸਭ ਕੁੱਝ ਪੁਲਿਸ ਸੁਰੱਖਿਆ ਦੀ ਘਾਟ ਕਾਰਨ ਹੀ ਹੁੰਦਾ ਹੈ | ਇਸੇ ਸਬੰਧੀ ਸ਼ਹਿਰ ਦੇ ਲੋਕਾਂ ਅਤੇ ਖ਼ਾਸ ਕਰ ਕੇ ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੋਨਾਂ ਸਮਾਗਮਾਂ ਮੌਕੇ ਵਾਧੂ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਜਾਵੇ ਕਿਉਂਕਿ ਪਹਿਲਾਂ ਹੀ ਸ਼ਹਿਰ ਅੰਦਰ ਕੁੱਝ ਮਹੀਨਿਆਂ ਤੋਂ ਲੁੱਟ ਖੋਹ ਦੀਆਂ ਬਹੁਤ ਘਟਨਾਵਾਂ ਹੋ ਚੁੱਕੀਆਂ ਹਨ | ਸ਼੍ਰੀ ਸਾਲਾਸਰ ਸੇਵਾ ਮੰਡਲ ਦੇ ਮੁੱਖ ਪ੍ਰਬੰਧਕ ਸੋਨੂੰ ਰਾਮਾ ਨੰਦ, ਆਨੰਦ ਮਿੱਤਲ, ਅਨਿਲ ਗੋਇਲ, ਜੈ ਗੋਪਾਲ ਗੋਇਲ, ਕਮਲੇਸ਼ ਗੋਇਲ, ਬੱਗਾ ਡਾਂਗੋ, ਟੀਟੂ ਤਾਇਲ, ਮਹਿੰਦਰਪਾਲ, ਅਨਿਲ ਗੋਇਲ, ਪ੍ਰਵੀਨ ਜੈਨ, ਰੋਹਿਤ ਗਰਗ, ਵਿਕਾਸ ਗੋਇਲ, ਸੋਹਨ ਲਾਲ ਬੁਟਾਹਰੀ, ਕੀਮਤ ਲਾਲ ਘਲੋਟੀ ਆਦਿ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਇੱਥੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇ ਤਾਂ ਜੋ ਲੋਕ ਆਪਣਾ ਸਾਲਾਨਾ ਵੱਡਾ ਧਾਰਮਿਕ ਸਮਾਗਮ ਪੂਰਨ ਅਮਨ ਸ਼ਾਂਤੀ ਨਾਲ ਮਨਾ ਸਕਣ |
ਪਿਛਲੀ ਖ਼ਬਰ ਮਾਤਾ ਮਨਜਿੰਦਰ ਕੌਰ ਮਦਨੀਪੁਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਅਗਲੀ ਖ਼ਬਰ ਘਰੇਲੂ ਗੈਸ ਸਪਲਾਈ ਦੀ ਕੋਈ ਕਮੀ ਨਹੀਂ-ਫੂਡ ਸਪਲਾਈ ਅਧਿਕਾਰੀ ਬਲਰਾਜ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।