06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਨੂੰ ਵਾਟਰ ਕੂਲਰ ਸਮੇਤ ਆਰ.ਓ. ਸਿਸਟਮ ਤੇ ਛੱਤ ਵਾਲੇ ਪੱਖੇ ਦਿੱਤੇ

ਅਜੀਤ ਡੈਸਕ 22-02-2026
ਚੌਂਕੀਮਾਨ, 21 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਆਈ.ਡੀ.ਬੀ.ਆਈ ਬੈਂਕ (ਬੀ.ਆਰ.ਐੱਸ ਨਗਰ) ਲੁਧਿਆਣਾ ਬ੍ਰਾਂਚ ਦੇ ਮੈਨੇਜਰ ਚਤੁਰਵੇਦੀ, ਫੁੱਲਾਂਵਾਲ ਬ੍ਰਾਂਚ ਦੇ ਮੈਨੇਜਰ ਮੋਹਨ ਸ਼ਰਮਾ ਤੇ ਅਸਿਸਟੈਂਟ ਮੈਨੇਜਰ ਹਰਮਨਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਮੁਖੀ ਮੈਡਮ ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ | ਇਸ ਮੌਕੇ ਆਈ.ਡੀ.ਬੀ.ਆਈ ਬੈਂਕ (ਬੀ.ਆਰ.ਐੱਸ ਨਗਰ) ਲੁਧਿਆਣਾ ਦੇ ਅਧਿਕਾਰੀਆਂ ਨੇ ਸਕੂਲ ਦੇ ਬੱਚਿਆਂ ਨੂੰ ਸ਼ੁੱਧ ਪਾਣੀ ਪੀਣ ਲਈ ਵਾਟਰ ਕੂਲਰ ਸਮੇਤ ਆਰ.ਓ. ਸਿਸਟਮ ਅਤੇ ਗਰਮੀ ਤੋਂ ਬਚਣ ਲਈ ਛੱਤ ਵਾਲੇ ਪੱਖੇ ਸਕੂਲ ਸਟਾਫ਼ ਨੂੰ ਸਰਪੰਚ ਬੀਬੀ ਕਰਮਜੀਤ ਕੌਰ ਮਾਜਰੀ, ਬੈਂਕ ਕਰਮਚਾਰੀ ਜਗਦੇਵ ਸਿੰਘ ਮਾਜਰੀ ਤੇ ਮੈਡਮ ਜਗਰੂਪ ਕੌਰ ਦੀ ਹਾਜ਼ਰੀ ਵਿਚ ਦਿੱਤੇ | ਇਸ ਮੌਕੇ ਸਕੂਲ ਮੁਖੀ ਮੈਡਮ ਸੁਰਿੰਦਰ ਕੌਰ ਤੇ ਸਰਪੰਚ ਬੀਬੀ ਕਰਮਜੀਤ ਕੌਰ ਮਾਜਰੀ ਨੇ ਬੈਂਕ ਅਧਿਕਾਰੀਆ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਸਟਾਫ਼ ਵਲੋਂ ਬੈਂਕ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਵਿਖੇ ਇਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਗਲੀ ਖ਼ਬਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਬੱਦੋਵਾਲ 'ਚ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।