ਟੋਭੇ ’ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਨਵਾਂ ਮੋੜ, ਪੁਲਿਸ ਨੇ ਦੋਸਤ ਨੂੰ ਕਤਲ ਕਰਨ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)- ਬੀਤੇ ਦਿਨ ਸਥਾਨਕ ਟੋਭੇ ਵਿਚੋਂ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ ਨਵਾਂ ਮੋੜ ਲੈ ਗਿਆ ਹੈ। ਇਹ ਮਾਮਲਾ ਪਹਿਲਾਂ ਨਸ਼ੇ ਨਾਲ ਜੋੜਿਆ ਗਿਆ ਸੀ, ਪਰ ਅੱਜ ਖੰਨਾ ਦੇ ਡੀ.
ਡ
ਡੀ. ਐੱਸ. ਪੀ. ਵਿਨੋਦ ਕੁਮਾਰ ਅਤੇ ਐੱਸ. ਐੱਚ. ਓ. ਤਰਵਿੰਦਰ ਕੁਮਾਰ ਬੇਦੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਸੋਨੀ ਗਿੱਲ
02-11-2026
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)- ਬੀਤੇ ਦਿਨ ਸਥਾਨਕ ਟੋਭੇ ਵਿਚੋਂ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ ਨਵਾਂ ਮੋੜ ਲੈ ਗਿਆ ਹੈ। ਇਹ ਮਾਮਲਾ ਪਹਿਲਾਂ ਨਸ਼ੇ ਨਾਲ ਜੋੜਿਆ ਗਿਆ ਸੀ, ਪਰ ਅੱਜ ਖੰਨਾ ਦੇ ਡੀ. ਐੱਸ. ਪੀ. ਵਿਨੋਦ ਕੁਮਾਰ ਅਤੇ ਥਾਣਾ ਸਿਟੀ-2 ਦੇ ਇੰਚਾਰਜ ਤਰਵਿੰਦਰ ਬੇਦੀ ਨੇ ਪੈੱ੍ਰਸ ਕਾਨਫ਼ਰੰਸ ਕਰ ਕੇ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਹੈ ਅਤੇ ਕਥਿਤ ਦੋਸ਼ੀ ਦੋਸਤ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਵੀ ਕੀਤਾ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਦੇ ਅੰਮ੍ਰਿਤ ਪਾਸਵਾਨ ਪੁੱਤਰ ਮਹੇਸ਼ਵਰ ਪਾਸਵਾਨ ਵਾਸੀ ਪਿੰਡ ਬਿਖਾਰੀ ਘਾਟ ਥਾਣਾ ਥਾਣਾ ਅਲੋਲੀ ਜ਼ਿਲ੍ਹਾ ਖਗੜੀਆ (ਬਿਹਾਰ) ਹਾਲ ਵਾਸੀ ਦਲੀਪ ਸਿੰਘ ਨਗਰ ਖੰਨਾ ਨੇ ਬਿਆਨ ਦਿੱਤਾ ਸੀ ਕਿ ਉਸ ਦਾ ਲੜਕਾ ਸਚਿਨ ਕੁਮਾਰ ਉਮਰ 20 ਸਾਲ ਮਿਤੀ 30.10.2026 ਨੂੰ ਸ਼ਾਮ ਵਕਤ 7.00 ਵਜੇ ਘਰ ਤੋ ਮੋਬਾਇਲ ਦੀ ਕਿਸ਼ਤ ਭਰਨ ਲਈ ਬੁੱਕਸ ਮਾਰਕੀਟ ਖੰਨਾ ਵਿਖੇ ਗਿਆ ਸੀ। ਉਸ ਨਾਲ ਹਰਮਨ ਸਿੰਘ ਉਰਫ਼ ਹੈਰੀ ਪੁੱਤਰ ਰਾਜ ਸਿੰਘ ਵਾਸੀ ਗਲੀ ਨੰਬਰ 02, ਮੁਹੱਲਾ ਹੱਡਾ ਰੋੜੀ ਖੰਨਾ ਵੀ ਗਿਆ ਸੀ। ਕਿਸ਼ਤ ਭਰਨ ਤੋਂ ਬਾਅਦ ਹਰਮਨ ਸਿੰਘ ਉਕਤ ਉਸ ਦੇ ਲੜਕੇ ਸਚਿਨ ਕੁਮਾਰ ਨੂੰ ਮੀਟ ਮਾਰਕੀਟ ਖੰਨਾ ਵਿਖੇ ਟੋਭੇ ਵਿਚ ਝਾੜੀਆਂ ਵਿਚ ਲੈ ਗਿਆ ਅਤੇ ਉਸ ਦੇ ਨਸ਼ੀਲਾ ਟੀਕਾ ਲਗਾ ਦਿੱਤਾ, ਜਿਸ ਤੋਂ ਬਾਅਦ ਉਹ ਘਰ ਨਹੀਂ ਆਇਆ। ਮਿਤੀ 31.10.2026 ਨੂੰ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਲੜਕੇ ਸਚਿਨ ਕੁਮਾਰ ਦੀ ਲਾਸ਼ ਟੋਭਾ, ਮੀਟ ਮਾਰਕੀਟ ਖੰਨਾ ਝਾੜੀਆਂ ਵਿਚ ਪਈ ਹੈ। ਉਸ ਦੇ ਲੜਕੇ ਸਚਿਨ ਕੁਮਾਰ ਦੀ ਮੌਤ ਹਰਮਨ ਸਿੰਘ ਵਲੋਂ ਨਸ਼ੀਲਾ ਟੀਕਾ ਲਗਾਉਣ ਕਰ ਕੇ ਹੋਈ ਹੈ, ਜਿਸ ’ਤੇ ਧਾਰਾ 105 ਬੀ. ਐਨ. ਐਸ. ਥਾਣਾ ਸਿਟੀ-2 ਖੰਨਾ ਦਰਜ ਕੀਤਾ ਗਿਆ ਸੀ। ਪਰ ਤਫ਼ਤੀਸ਼ ਦੌਰਾਨ ਮ੍ਰਿਤਕ ਸਚਿਨ ਕੁਮਾਰ ਦੀ ਲਾਸ਼ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਖੰਨਾ ਤੋਂ ਕਰਵਾਇਆ ਗਿਆ। ਤਫ਼ਤੀਸ਼ ਦੌਰਾਨ ਮੁੱਦਈ ਮੁਕੱਦਮਾ ਅੰਮ੍ਰਿਤ ਪਾਸਵਾਨ ਪੁੱਤਰ ਮਹੇਸ਼ਵਰ ਪਾਸਵਾਨ ਉਕਤ ਨੇ ਆਪਣਾ ਤਰਮੀਮ ਕੀਤਾ ਬਿਆਨ ਲਿਖਾਇਆ ਹੈ ਕਿ ਉਸ ਨੂੰ ਹੁਣ ਪੱਤਾ ਲੱਗਾ ਹੈ ਕਿ ਹਰਮਨ ਸਿੰਘ ਉਰਫ਼ ਹੈਰੀ ਉਕਤ ਨੇ ਮ੍ਰਿਤਕ ਸਚਿਨ ਕੁਮਾਰ ਨਾਲ ਟੋਭਾ, ਮੀਟ ਮਾਰਕੀਟ ਖੰਨਾ ਵਿਖੇ ਝਾੜੀਆਂ ਪਾਸ ਲੜਾਈ ਝਗੜਾ ਹੋਣ ਤੋਂ ਬਾਅਦ ਸਚਿਨ ਕੁਮਾਰ ਦੇ ਸਿਰ ਵਿਚ ਇਟ ਮਾਰ ਕੇ ਉਸ ਦਾ ਕਤਲ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀ ਹਰਮਨ ਸਿੰਘ ਉਰਫ਼ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ।