03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਕਲੀ ਸੋਨਾ ਸੁਨਿਆਰਿਆਂ ਦੀਆਂ ਦੁਕਾਨਾਂ 'ਤੇ ਵੇਚਣ ਵਾਲਾ ਗਰੋਹ ਸਰਗਰਮ

ਅਜੀਤ ਡੈਸਕ 01-02-2026
ਮਾਛੀਵਾੜਾ ਸਾਹਿਬ, 31 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਠੱਗਾਂ ਵਲੋਂ ਮਿਲਾਵਟੀ ਸੋਨਾ ਗਿਰਵੀ ਰੱਖ ਕੇ ਲੱਖਾਂ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ ਜਿਸ ਸਬੰਧੀ ਨਾਮੀ ਫਾਈਨਾਂਸ ਕੰਪਨੀ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਨਾਲ ਹੋਈ ਕਰੀਬ 20 ਲੱਖ ਰੁਪਏ ਤੋਂ ਵੱਧ ਧੋਖਾਧੜੀ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ | ਸ਼ਹਿਰ ਵਿਚ ਇਲਾਕੇ ਦਾ ਵਿਅਕਤੀ ਮਿਲਾਵਟੀ ਤੇ ਸ਼ੁੱਧਤਾ ਵਾਲਾ ਹੋਲਮਾਰਕ ਲੱਗਿਆ ਸੋਨੇ ਦੀਆਂ ਚੂੜੀਆਂ ਵੇਚਣ ਆਇਆ ਤਾਂ 2 ਸਰਾਫ਼ਾਂ ਦੀ ਅੱਖ ਨੇ ਤਾਂ ਇਸ ਨੂੰ ਪਹਿਚਾਣ ਕੇ ਜਵਾਬ ਦੇ ਦਿੱਤਾ ਅਤੇ ਇਕ ਪ੍ਰਾਈਵੇਟ ਕੰਪਨੀ ਵਲੋਂ ਵੀ ਇਸ ਦੀ ਪਰਖ ਕਰ ਲਈ | ਮਾਛੀਵਾੜਾ ਦੇ ਸਰਾਫ਼ਾ ਵਲੋਂ ਆਪਣੇ ਸੋਸ਼ਲ ਮੀਡੀਆ ਗਰੁੱਪ ਵਿਚ ਸਾਰਿਆਂ ਨੂੰ ਸੁਚੇਤ ਕਰ ਦਿੱਤਾ ਕਿ ਇਕ ਵਿਅਕਤੀ ਨਕਲੀ ਤੇ ਮਿਲਾਵਟੀ ਸੋਨਾ ਵੇਚ ਕੇ ਠੱਗੀ ਮਾਰਨ ਦੀ ਫ਼ਿਰਾਕ ਵਿਚ ਹੈ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ | ਮਾਛੀਵਾੜਾ ਦੇ ਸਰਾਫ਼ਾ ਕੋਲ ਜੋ ਨਕਲੀ ਤੇ ਸ਼ੁੱਧਤਾ ਦਾ ਹੋਲਮਾਰਕ ਵਾਲਾ ਸੋਨਾ ਵੇਚਣ ਆਏ ਵਿਅਕਤੀਆਂ ਬਾਰੇ ਖ਼ੁਲਾਸਾ ਹੋਇਆ ਤਾਂ ਇਹ ਆਪਣੇ ਆਪ ਨੂੰ ਸੱਤਾਧਾਰੀ ਧਿਰ ਤੇ ਕਦੇ ਭਾਜਪਾ ਦੇ ਵੱਡੇ ਆਗੂ ਦੱਸਦੇ ਹਨ ਤਾਂ ਜੋ ਇਨ੍ਹਾਂ ਨੂੰ ਕੋਈ ਨੱਥ ਨਾ ਪਾਈ ਜਾ ਸਕੇ | ਜਦੋਂ ਸੋਸ਼ਲ ਮੀਡੀਆ ਵਿਚ ਉਸ ਬਾਰੇ ਜਾਣਕਾਰੀ ਪਾਈ ਗਈ ਤਾਂ ਉਹ ਧਮਕੀਆਂ ਦੇਣ 'ਤੇ ਉੱਤਰ ਆਇਆ, ਜਿਸ 'ਤੇ ਸਾਰੇ ਸਰਾਫ਼ਾ ਨੇ ਇਕੱਠੇ ਹੋ ਕੇ ਉਸ ਦਾ ਡਟ ਕੇ ਵਿਰੋਧ ਕੀਤਾ | ਜਦੋਂ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹਣ ਦੀ ਵੀ ਸ਼ੰਕਾ ਹੈ | ਫਿਲਹਾਲ ਇਸ ਬੈਂਕ ਵਲੋਂ ਮਾਮਲਾ ਦਬਾ ਲਿਆ ਗਿਆ ਹੈ ਪਰ ਅੰਦਰ ਖਾਤੇ ਮਿਲਾਵਟੀ ਸੋਨਾ ਰੱਖਣ ਵਾਲੇ ਤੋਂ ਕਰਜ਼ਾ ਵਸੂਲ ਕਰ ਮਾਮਲੇ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਖੰਨਾ ਪੁਲਿਸ ਵਲੋਂ ਨਕਲੀ ਪੁਲਿਸ ਅਫ਼ਸਰ ਬਣ ਕੇ ਠੱਗੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਦੋ ਕਾਬੂ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਗੁੜੇ ਦੀਆਂ ਨੈਸ਼ਨਲ ਜੇਤੂ ਵਿਦਿਆਰਥਣਾਂ ਦਾ ਵਿਧਾਇਕ ਇਯਾਲੀ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।