ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਏ. ਐੱਸ. ਕਾਲਜ ਖੰਨਾ ਵਿਖੇ ਕਿ੍ਸ਼ਨ ਮੁਰਾਰੀ ਬੇਦੀ ਫਾਊਾਡੇਸ਼ਨ ਵੱਲੋਂ ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਖੰਨਾ ਦੇ ਸਹਿਯੋਗ ਨਾਲ ਸਵਰਗੀ ਕਿ੍ਸ਼ਨ ਮੁਰਾਰੀ ਬੇਦੀ ਦੀ ਯਾਦ ਵਿੱਚ 6ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ ਨੇ ਸ਼ਿਰਕਤ ਕੀਤੀ | ਇਸ ਮੌਕੇ ਜਨਰਲ ਸਕੱਤਰ ਰਾਜੇਸ਼ ਡਾਲੀ, ਜੁਆਇੰਟ ਜਨਰਲ ਸਕੱਤਰ ਜਤਿੰਦਰ ਦੇਵਗਨ, ਕਾਲਜ ਸਕੱਤਰ ਅਜੇ ਸੂਦ, ਏ. ਐਸ. ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਮੋਹਿਤ ਗੋਇਲ, ਏ. ਐਸ. ਕਾਲਜ ਫ਼ਾਰ ਵੁਮੈਨ ਦੀ ਸਕੱਤਰ ਕਵਿਤਾ ਗੁਪਤਾ, ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੱਤਰ ਰਾਮਰੀਸ਼ ਵਿਜ, ਐਮ. ਜੀ. ਸੀ. ਏ.ਐਸ ਮਾਡਲ ਹਾਈ ਸਕੂਲ ਦੇ ਸਕੱਤਰ ਸ਼ਿਵਮ ਬੇਦੀ, ਰਜਨੀਸ਼ ਬੇਦੀ ਅਨੁਜ ਛਾਹੜੀਆ, ਪਵਨ ਸੱਦੀ, ਹਰਜੀਤ ਅਰੋੜਾ, ਹਰਦੀਪ ਭੇਲੇ, ਅਰੁਰਾਗ ਗਰਗ, ਅਮਿਤ ਜਿੰਦਲ, ਜਤਿਨ ਅਗਰਵਾਲ, ਸੁਖਵਿੰਦਰ ਸਿੰਘ ਸਵੈਚ, ਡਾ: ਹਰਪ੍ਰੀਤ ਸਿੰਘ, ਏ.ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ, ਐਮ.ਜੀ ਚੋਪੜਾ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਰੀਤੂ ਸੂਦ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕਾਲਜ ਪਿ੍ੰਸੀਪਲ ਡਾ.ਕੇ.ਕੇ. ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਟੇਜ ਤੋਂ ਸਵਾਗਤ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿ੍ਸ਼ਨ ਮੁਰਾਰੀ ਬੇਦੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਖ਼ੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਦੇ ਹੋਏ ਵਿਦਿਆਰਥੀਆਂ ਨੂੰ ਇਸ ਸਮਾਜ ਭਲਾਈ ਦੇ ਕਾਰਜ ਵਿੱਚ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ | ਜਨਰਲ ਸਕੱਤਰ ਰਾਜੇਸ਼ ਡਾਲੀ ਨੇ ਹਾਜ਼ਰੀਨ ਨੂੰ 'ਖ਼ੂਨਦਾਨ ਮਹਾਂ ਦਾਨ' ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਕਿ੍ਸ਼ਨ ਮੁਰਾਰੀ ਬੇਦੀ ਨੂੰ ਸ਼ਰਧਾਂਜਲੀ ਭੇਟ ਕੀਤੀ | ਕਾਲਜ ਦੇ ਰੈੱਡ ਰਿਬਨ ਕਲੱਬ, ਰੈੱਡ ਕਰਾਸ ਕਮੇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਰੈੱਡ ਕਰਾਸ ਸੁਸਾਇਟੀ ਦੇ ਕਨਵੀਨਰ ਡਾ: ਦਿਨੇਸ਼ ਕੁਮਾਰ ਨੇ ਸਟੇਜ ਸੰਚਾਲਨ ਕੀਤਾ | ਕੈਂਪ ਵਿੱਚ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਖੰਨਾ ਨਰਸਿੰਗ ਹੋਮ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੀ ਮੈਡੀਕਲ ਟੀਮ 'ਚ ਡਾ: ਨਿਵੇਦਿਤਾ, ਅਰਸ਼ਦੀਪ ਸਿੰਘ, ਦੀਪਕ, ਆਸ਼ੂ ਸ਼ਾਹੀ, ਅਮਨਦੀਪ ਸਿੰਘ ਨੇ ਖ਼ੂਨਦਾਨ ਕੈਂਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ 'ਚ ਅਹਿਮ ਭੂਮਿਕਾ ਨਿਭਾਈ | ਰਜਨੀਸ਼ ਬੇਦੀ ਅਤੇ ਸ਼ਿਵਮ ਬੇਦੀ ਨੇ ਸਾਰੇ ਖ਼ੂਨਦਾਨੀਆਂ, ਏ. ਐਸ. ਹਾਈ ਸਕੂਲ ਟਰੱਸਟ ਦੀ ਪ੍ਰਬੰਧਕੀ ਕਮੇਟੀ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਅਤੇ ਖੰਨਾ ਨਰਸਿੰਗ ਹੋਮ ਦੀ ਮੈਡੀਕਲ ਟੀਮ ਦਾ ਖ਼ੂਨਦਾਨ ਕੈਂਪ ਵਿਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ | ਪ੍ਰੋਗਰਾਮ ਵਿਚ ਡਾ. ਮਨੂ ਵਰਮਾ, ਡਾ: ਸ਼ਿਵ ਕੁਮਾਰ, ਡਾ: ਮੋਹਿਤ ਕੁਮਾਰ, ਡਾ. ਗਗਨਦੀਪ ਸੇਠੀ, ਡਾ: ਵਿਵੇਕ ਭਾਂਬਰੀ, ਡਾ: ਜਸਦੀਪ ਕੌਰ, ਡਾ: ਅਨਿਲ ਪੰਘਾਲ, ਡਾ: ਗੁਰਵੀਰ ਸਿੰਘ, ਡਾ. ਰਾਜਨ ਮੈਨਰੋ, ਪ੍ਰੋ. ਰਜਨੀਕਾਂਤ, ਡਾ. ਸ਼ਸ਼ੀ ਸ਼ਰਮਾ, ਡਾ. ਪਿ੍ੰਸਪਾਲ, ਪ੍ਰੋ: ਸੌਰਵ, ਪ੍ਰੋ. ਮਨਜੀਤ ਸਿੰਘ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |