ਬੀਜਾ, 20 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਵਿੱਚ ਪਿਛਲੇ 30 ਸਾਲਾ ਤੋਂ ਸ਼ਾਨਦਾਰ ਵਿੱਦਿਅਕ ਸੇਵਾਵਾਂ ਨਿਭਾ ਰਹੀ ਸੀ. ਬੀ. ਐਸ. ਸੀ. ਬੋਰਡ ਤੋਂ ਮਾਨਤਾ ਪ੍ਰਾਪਤ ਨਾਮੀ ਵਿੱਦਿਅਕ ਸੰਸਥਾ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਵਿਖੇ ਇੱਕ ਯਾਦਗਾਰੀ ਸਮਾਗਮ ਮੌਕੇ ਪ੍ਰਬੰਧਕਾਂ ਨੇ ਡਾ: ਰਵਿੰਦਰ ਵਰਮਾ ਮੈਨੇਜਿੰਗ ਡਾਇਰੈਕਟਰ ਆਫ ਗੰਗਾ ਐਕਰੋਵੂਲ ਲਿਮਟਿਡ ਨੂੰ ਉਨ੍ਹਾਂ ਵਲੋਂ ਸਮਾਜ ਭਲਾਈ ਕੰਮਾਂ ਵਿੱਚ ਨਿਭਾਈਆਂ ਜਾ ਰਹੀਆਂ ਇਤਿਹਾਸਕ ਸੇਵਾਵਾਂ ਨੂੰ ਧਿਆਨ 'ਚ ਰੱਖਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੈਨੇਜਰ ਬਲਵੀਰ ਸਿੰਘ ਬੌਬੀ ਨੇ ਦਸਿਆ ਕਿ ਡਾ: ਰਵਿੰਦਰ ਵਰਮਾ ਗੰਗਾ ਐਕਰਵਲ ਲਿਮਟਡ ਕੋਟ ਸੇਖੋਂ ਦੇ ਮਾਲਕ ਹਨ | ਉਨ੍ਹਾਂ ਨੇ ਆਪਣੀ ਮੁੱਢਲੀ ਪੜਾਈ ਸੈਕਰਟ ਹਾਰਟ ਕਾਨਵੈਂਟ ਸਕੂਲ ਲੁਧਿਆਣਾ ਤੋਂ ਪੂਰੀ ਕੀਤੀ | ਇਸ ਤੋ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਐੱਮ. ਬੀ.ਬੀ.ਐੱਸ. ਲੁਧਿਆਣਾ ਦੇ ਸੀ. ਐੱਮ. ਸੀ. ਕਾਲਜ ਤੋਂ ਪ੍ਰਾਪਤ ਕੀਤੀ | ਇਕ ਸਫਲ ਬਿਜਨਸਮੈਨ ਦੇ ਤੌਰ 'ਤੇ ਉਨ੍ਹਾਂ ਨੇ 1986 ਵਿਚ ਗੰਗਾ ਐਕਰੋਵੂਲ ਲਿਮਟਡ ਤੋਂ ਸ਼ੁਰੂਆਤ ਕੀਤੀ | ਉਨ੍ਹਾਂ ਦੀ ਇਹ ਫ਼ਰਮ 150 ਏਕੜ ਵਿੱਚ ਫੈਲੀ ਹੋਈ ਹੈ | ਜਿਸ ਰਾਹੀਂ ਮੌਜੂਦਾ ਟਾਈਮ ਵਿਚ ਉਹ 5500 ਲੋਕਾਂ ਨੂੰ ਸੰਪੂਰਨ ਰੋਜ਼ਗਾਰ ਮੁਹੱਈਆ ਕਰਵਾ ਰਹੇ ਹਨ | ਡਾ: ਰਵਿੰਦਰ ਵਰਮਾ ਇਕ ਬਹੁਤ ਹੀ ਸਫਲ ਤੇ ਨੇਕ ਦਿਲ ਇਨਸਾਨ ਹਨ | ਇਸ ਮੌਕੇ ਡਾਕਟਰ ਵਰਮਾ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕੀਤੇ ਗਏ ਅਤੇ ਇਸ ਪ੍ਰੋਗਰਾਮ ਮੌਕੇ ਲਗਾਈ ਗਈ ਐਗਜ਼ੀਬਿਸ਼ਨ ਦੀ ਬਹੁਤ ਸ਼ਲਾਘਾ ਕੀਤੀ | ਇਸ ਮੌਕੇ ਗੁਰਮਿੰਦਰ ਕੌਰ, ਬਲਵੀਰ ਸਿੰਘ ਬੌਬੀ, ਪਿ੍ੰਸੀਪਲ ਤੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ |