26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਅੰਤਰਰਾਸ਼ਟਰੀ ਓਲੰਪੀਆਡ ਵਿਚ ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਨੂੰ ਵੱਡੀ ਸਫਲਤਾ • ਵਿਗਿਆਨ 'ਚ 22 ਤਗਮਿਆਂ ਸਕੂਲ ਲਹਿਰਾ ਨੇ ਇਲਾਕੇ ਦਾ ਮਾਣ ਵਧਾਇਆ

ਅਜੀਤ ਡੈਸਕ 21-01-2026
ਡੇਹਲੋਂ, 20 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)- ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਨੇ ਵਿਦਿਆਰਥੀ ਮਿਹਨਤ ਅਤੇ ਕਾਬਲੀਅਤ ਲੋਹਾ ਮਨਵਾਉਂਦਿਆਂ ਅੰਤਰਰਾਸ਼ਟਰੀ ਵਿਗਿਆਨ ਓਲੰਪੀਆਡ ਵਿਚ ਵੱਡੀ ਗਿਣਤੀ ਵਿਚ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ 103 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਨਤੀਜੇ ਹਾਸਿਲ ਕੀਤੇ | ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ 8 ਸੋਨੇ ਦੇ, 7 ਚਾਂਦੀ ਦੇ ਅਤੇ 7 ਕਾਂਸੀ ਦੇ ਤਗਮੇ ਜਿੱਤੇ | ਇਸ ਤੋਂ ਇਲਾਵਾ, 45 ਵਿਦਿਆਰਥੀਆਂ ਨੂੰ ਵਿਸ਼ੇਸ਼ ਉਪਲਬਧੀ ਸਰਟੀਫਿਕੇਟ ਵੀ ਪ੍ਰਾਪਤ ਹੋਏ, ਜੋ ਉਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਕਾਬਲੀਅਤ ਨੂੰ ਦਰਸਾਉਂਦੇ ਹਨ | ਇਸ ਕਾਮਯਾਬੀ ਵਿੱਚ ਕਲਾਸ ਬਾਰ੍ਹਵੀਂ ਦੇ ਵਿਦਿਆਰਥੀ ਕਮਲਜੋਤ ਕੌਰ ਅਤੇ ਗੁਰਦੀਪ ਸਿੰਘ ਦੀ ਉਪਲਬਧੀ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ, ਜਿਨ੍ਹਾਂ ਨੇ ਰਾਜ ਪੱਧਰ 'ਤੇ 5ਵਾਂ ਸਥਾਨ ਹਾਸਿਲ ਕਰਦਿਆਂ ਜ਼ੋਨਲ ਰੈਂਕ 37 ਅਤੇ ਅੰਤਰਰਾਸ਼ਟਰੀ ਓਲੰਪਿਆਡ ਰੈਂਕ 70 ਹਾਸਿਲ ਕੀਤਾ | ਇਸ ਉਪਲਬਧੀ ਤੇ ਪ੍ਰਬੰਧਕ ਕਮੇਟੀ ਵਲੋਂ ਚੇਅਰਮੈਨ ਡਾ: ਸੁਰਿੰਦਰਪਾਲ ਸਿੰਘ ਸੋਫਤ ਅਤੇ ਪ੍ਰਧਾਨ ਐਡਵੋਕੇਟ ਸੰਜੇ ਢੰਡ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਲਈ ਬੜੇ ਮਾਣ ਦੀ ਗੱਲ ਹੈ ਕਿ 40 ਵਿਦਿਆਰਥੀ ਓਲੰਪੀਆਡ ਦੇ ਦੂਜੇ ਪੱਧਰ ਲਈ ਚੁਣੇ ਗਏ ਹਨ |9 ਵਿਦਿਆਰਥੀਆਂ ਨੇ ਰਾਜ ਪੱਧਰ 'ਤੇ 15 ਤੋਂ ਘੱਟ ਰੈਂਕ ਅਤੇ 15 ਵਿਦਿਆਰਥੀਆਂ ਨੇ 40 ਤੋਂ ਘੱਟ ਰੈਂਕ ਹਾਸਲ ਕਰਕੇ ਇਕ ਵੱਡੀ ਅਕਾਦਮਿਕ ਕਾਮਯਾਬੀ ਦਰਜ ਕਰਵਾਈ | ਉਨ੍ਹਾਂ ਬੱਚਿਆਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਗਿਆਨ ਅਧਿਆਪਕਾਂ ਦੇ ਯਤਨਾਂ ਦੀ ਖ਼ਾਸ ਤੌਰ 'ਤੇ ਸ਼ਲਾਘਾ ਕੀਤੀ | ਸਕੂਲ ਪੁੱਜਣ ਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਇਸ ਸਮੇਂ ਸਕੂਲ ਪਿ੍ੰਸੀਪਲ ਬਿਪਨ ਸੇਠੀ ਸਮੇਤ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਵਰਗੀ ਕਿ੍ਸ਼ਨ ਮੁਰਾਰੀ ਬੇਦੀ ਦੀ ਯਾਦ ਵਿਚ 6ਵਾਂ ਖੂਨਦਾਨ ਕੈਂਪ ਅਗਲੀ ਖ਼ਬਰ 28 ਲੱਖ ਦੀ ਲਾਗਤ ਨਾਲ ਬਣੀ ਪਾਣੀ ਵਾਲੀ ਟੈਂਕੀ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।