23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਹੱਕ ’ਚ ਜੁੜੇ ਕਈ ਪਿੰਡਾਂ ਦੇ ਆਗੂ 2027 ਦੀਆਂ ਚੋਣਾਂ ਲਈ ਕੀਤੀ ਵਿਚਾਰ ਚਰਚਾ

ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)- ਪਿਛਲੇ ਕਾਫੀ ਸਮੇਂ ਤੋਂ ਹਲਕਾ ਤਲਵੰਡੀ ਸਾਬੋ ‘ਚ ਕਾਂਗਰਸ ਪਾਰਟੀ ਵਲੋਂ ਸਰਗਰਮ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਅੱਜ ਤਲਵੰਡੀ ਸਾਬੋ ਵਿਚਲੇ ਦਫ਼ਤਰ ਵਿਖੇ ਇਕ ਇਕੱਤਰਤਾ ਹੋਈ। ਜਿਸ ਵਿਚ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵੀ ਵਿਸ਼ੇਸ਼ ਤੌਰ ‘ ਤੇ ਮੌਜੂਦ ਰਹੇ।

ਇਕੱਤਰਤਾ ਦੌਰਾਨ ਸਮੂਹਿਕ ਤਸਵੀਰ ‘ਚ ਕ੍ਰਿਸ਼ਨ ਸਿੰਘ ਭਾਗੀਵਾਂਦਰ ਤੇ ਹੋਰ। 23-10-2026
ਤਲਵੰਡੀ ਸਾਬੋ, 22 ਅਕਤੂਬਰ (ਰਣਜੀਤ ਸਿੰਘ ਰਾਜੂ)- ਪਿਛਲੇ ਕਾਫੀ ਸਮੇਂ ਤੋਂ ਹਲਕਾ ਤਲਵੰਡੀ ਸਾਬੋ ‘ਚ ਕਾਂਗਰਸ ਪਾਰਟੀ ਵਲੋਂ ਸਰਗਰਮ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਅੱਜ ਤਲਵੰਡੀ ਸਾਬੋ ਵਿਚਲੇ ਦਫ਼ਤਰ ਵਿਖੇ ਇਕ ਇਕੱਤਰਤਾ ਹੋਈ। ਜਿਸ ਵਿਚ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵੀ ਵਿਸ਼ੇਸ਼ ਤੌਰ ‘ ਤੇ ਮੌਜੂਦ ਰਹੇ। ਇਕੱਤਰਤਾ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਪਿੰਡ ਪੱਧਰ ‘ਤੇ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਟੀਮ ਅਨੁਸਾਰ ਇਕੱਤਰਤਾ ‘ਚ ਕਈ ਪਿੰਡਾਂ ਦੇ ਕਾਂਗਰਸੀ ਆਗੂ ਤੇ ਮੁਹਤਬਰ ਸ਼ਾਮਿਲ ਹੋਏ ਜਿਨ੍ਹਾਂ ‘ਚੋਂ ਕਈਆਂ ਨੂੰ ਕਿਸਾਨ ਸੈੱਲ ਅਤੇ ਜ਼ਿਲ੍ਹਾ ਕਮੇਟੀ ਵਿਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜਦੋਂਕਿ ਹਾਜ਼ਰ ਆਗੂਆਂ ਤੇ ਮੁਹਤਬਰਾਂ ਨੇ ਕ੍ਰਿਸ਼ਨ ਸਿੰਘ ਦੇ ਹੱਕ ‘ਚ ਸਮੱਰਥਨ ਵੀ ਪ੍ਰਗਟਾਇਆ। ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਹਾਜ਼ਰ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਸਾਂਝ ਬਣਾਈ ਰੱਖਣਾ, ਵਰਕਰਾਂ ਨੂੰ ਮਾਣ-ਸਤਿਕਾਰ ਦੇਣਾ ਅਤੇ ਲੋਕਾਂ ਦੀ ਆਵਾਜ਼ ਬਣਨਾ ਉਨ੍ਹਾਂ ਦੀ ਪਹਿਲ ਰਹੇਗੀ। ਇਕੱਤਰਤਾ ‘ਚ ਬੇਅੰਤ ਸਿੰਘ ਬੰਗੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਦਿਲਪ੍ਰੀਤ ਸਿੰਘ ਜਗਾ ਰਾਮ ਤੀਰਥ ਸਾਬਕਾ ਪ੍ਰਧਾਨ ਬਲਾਕ ਕਾਂਗਰਸ, ਜਗਤਾਰ ਮੈਨੂੰਆਣਾ, ਬਲਵਿੰਦਰ ਸਿੰਘ ਸੀਂਗੋ ਬਲਾਕ ਪ੍ਰਧਾਨ ਕਿਸਾਨ ਸੈੱਲ, ਰਣਬੀਰ ਸਿੰਘ ਸ਼ੇਖਪੁਰਾ ਜ਼ਿਲ੍ਹਾ ਜਨਰਲ ਸਕੱਤਰ, ਮੇਜਰ ਸਿੰਘ ਜਗਾ, ਰਾਜਾ ਸਿੰਘ ਨਸੀਬਪੁਰਾ, ਰਾਜਾ ਸਿੰਘ ਕਮਾਲੂ, ਅਮਰਜੀਤ ਕੌਰ ਬੰਗੀ ਪ੍ਰਧਾਨ ਮਹਿਲਾ ਕਾਂਗਰਸ, ਮਲਕੀਤ ਸਿੰਘ, ਨੈਬ ਸਿੰਘ, ਮੰਗਤ ਜਟਾਣਾ, ਜਸਵਿੰਦਰ ਸ਼ਰਮਾ, ਦੁੱਲਾ ਸ਼ਰਮਾ, ਰਾਮ ਸਿੰਘ ਲੇਲੇਵਾਲਾ, ਬਲਕਰਨ ਸਿੰਘ ਸੁਖਲੱਧੀ, ਅੰਮ੍ਰਿਤਪਾਲ ਸਿੰਘ ਕਮਾਲੂ, ਬਲਜਿੰਦਰ ਸਿੰਘ ਸੇਖੂ, ਰਾਜ ਸਿੰਘ ਭੱਮ, ਖੁਸ਼ਦੀਪ ਭੱਮ, ਜਸਵੀਰ ਸਿੰਘ ਢੱਲਾ, ਗੋਰਾ ਸਿੰਘ ਸੋਨੀ,ਚਰਨਾ ਨਵਾਂ ਪਿੰਡ, ਗੁਰਵਿੰਦਰ ਬਾਘਾ, ਜੱਗਾ ਜੀਵਨ ਸਿੰਘ ਵਾਲਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ- ਐਸ.ਡੀ.ਐਮ. ਮਾਹਲ ਅਗਲੀ ਖ਼ਬਰ ਵੋਟਰ ਆਪਣੇ ਵੇਰਵਿਆਂ ਦੀ ਜਾਂਚ ਕਰਨ : ਜ਼ਿਲ੍ਹਾ ਚੋਣ ਅਫ਼ਸਰ ਕੱਲ੍ਹ ਹਰ ਇਕ ਬੂਥ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।