22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਐਸ. ਪੀ. (ਐਚ) ਬਠਿੰਡਾ ਵਲੋਂ ਪਿੰਡ ਭੋਖੜਾ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਗੋਨਿਆਣਾ, 22 ਅਕਤੂਬਰ (ਲਛਮਣ ਦਾਸ ਗਰਗ)-ਪਿੰਡ ਭੋਖੜਾ ਦੇ ਖੇਡ ਗਰਾਊਂਡ ਵਿਚ ਕਬੱਡੀ ਖੇਡਣ ਵਾਲੇ ਬੱਚਿਆਂ ਨੂੰ ਜਗਦੀਸ਼ ਬਿਸ਼ਨੋਈ ਐਸ. ਪੀ.

ਅਜੀਤ ਡੈਸਕ 23-10-2026
ਗੋਨਿਆਣਾ, 22 ਅਕਤੂਬਰ (ਲਛਮਣ ਦਾਸ ਗਰਗ)-ਪਿੰਡ ਭੋਖੜਾ ਦੇ ਖੇਡ ਗਰਾਊਂਡ ਵਿਚ ਕਬੱਡੀ ਖੇਡਣ ਵਾਲੇ ਬੱਚਿਆਂ ਨੂੰ ਜਗਦੀਸ਼ ਬਿਸ਼ਨੋਈ ਐਸ. ਪੀ. (ਐਚ) ਬਠਿੰਡਾ ਵਲੋਂ ਸਾਂਝ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਖੇਡਾਂ ਅਤੇ ਜਿਮ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੁੜ ਕੇ ਸਿਹਤਮੰਦ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਖੁਦ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਣ ਲਈ ਆਪਣਾ ਅਹਿਮ ਯੋਗਦਾਨ ਪਾਉਣ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ, ਅਨੁਸ਼ਾਸਨ ਅਪਣਾਉਣ ਲਈ ਕਿਹਾ।
ਪਿਛਲੀ ਖ਼ਬਰ ਝੋਟੇ ਦੀ ਪਤਨੀ ਮਨਪ੍ਰੀਤ ਕੌਰ ਨੂੰ ਮਾਨਸਾ ਹਲਕੇ ਤੋਂ ਚੋਣ ਜਿਤਾ ਕੇ ਵਿਧਾਨ ਸਭਾ ’ਚ ਭੇਜਿਆ ਜਾਵੇ- ਬਾਬਾ ਰਾਜ ਰਾਮ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਤੇ ਡਾ. ਨੇਹਾ ਸ਼ੋਰੀ ਦੇ ਹੱਕ ’ਚ ਬਠਿੰਡਾ ਵਿਖੇ ਕੱਢਿਆ ‘ਮੋਮਬੱਤੀ ਮਾਰਚ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।