22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਰਵਿੰਦਰ ਸਿੰਘ ਝੋਟਾ ਤੇ ਡਾ. ਨੇਹਾ ਸ਼ੋਰੀ ਦੇ ਹੱਕ ’ਚ ਬਠਿੰਡਾ ਵਿਖੇ ਕੱਢਿਆ ‘ਮੋਮਬੱਤੀ ਮਾਰਚ’

ਬਠਿੰਡਾ, 22 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਅਤੇ ਡਾ. ਨੇਹਾ ਸ਼ੋਰੀ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ਵੱਖ-ਵੱਖ ਇਨਸਾਫ਼ ਪਸੰਦ ਧਿਰਾਂ ਵਲੋਂ ਅੱਜ ਬਠਿੰਡਾ ਵਿਚ ‘ਮੋਮਬੱਤੀ ਮਾਰਚ’ ਕੱਢਿਆ ਗਿਆ।

ਅਜੀਤ ਡੈਸਕ 23-10-2026
ਬਠਿੰਡਾ, 22 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਅਤੇ ਡਾ. ਨੇਹਾ ਸ਼ੋਰੀ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ਵੱਖ-ਵੱਖ ਇਨਸਾਫ਼ ਪਸੰਦ ਧਿਰਾਂ ਵਲੋਂ ਅੱਜ ਬਠਿੰਡਾ ਵਿਚ ‘ਮੋਮਬੱਤੀ ਮਾਰਚ’ ਕੱਢਿਆ ਗਿਆ। ਇਹ ਮਾਰਚ ਸਥਾਨਕ ਫਾਇਰ ਬ੍ਰਿਗੇਡ ਤੋਂ ਸ਼ੁਰੂ ਹੋਇਆ ਅਤੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘਦਾ ਹੋਇਆ ਮੁੜ ਫਾਇਰ ਬ੍ਰਿਗੇਡ ਚੌਂਕ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਦੌਰਾਨ ਮਾਰਚ ਵਿਚ ਸ਼ਾਮਲ ਵੱਖ-ਵੱਖ ਪਾਰਟੀਆਂ ਤੇ ਸਮਾਜ ਸੇਵੀ ਕਾਰਕੁੰਨਾਂ ਨੇ ਇਨਸਾਫ਼ ਦੀ ਮੰਗ ਉਠਾਉਂਦਿਆਂ ਜਿੱਥੇ ਲੋਕ ਹੱਕਾਂ ਲਈ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ, ਉੱਥੇ ‘ਪਰਵਿੰਦਰ ਸਿੰਘ ਝੋਟਾ ਅਮਰ ਰਹੇ’ ਅਤੇ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਏ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਔਲਖ ਤੇ ਡਾ. ਪ੍ਰਗਟ ਸਿੰਘ ਅਤੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦਾ ਸੁਪਨਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸੀ ਅਤੇ ਉਹ ਲੰਬੇ ਸਮੇਂ ਤੋਂ ਨਸ਼ਿਆਂ ਵਿਰੁੱਧ ਲੜਾਈ ਲੜਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਆਖ਼ਰ ਪਰਵਿੰਦਰ ਸ਼ਹੀਦੀ ਪ੍ਰਾਪਤ ਕਰ ਗਿਆ। ਇਸ ਕਰਕੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਬਹੁਤ ਜ਼ਰੂਰੀ ਹੈ। ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਸਰਕਾਰ ਪੌਣੇ ਪੰਜ ਸਾਲਾਂ ਵਿਚ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ’ਚ ਅਸਫ਼ਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਪੰਜਾਬ ਦੀ ਗਲੀ-ਗਲੀ ਨਸ਼ਾ ਵਿਕ ਰਿਹਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਅਜਿਹੇ ਹਾਲਾਤਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਅਤੇ ਨੇਹਾ ਸ਼ੋਰੀ ਦੇ ਹੱਕ ਵਿਚ ਉੱਠੀ ਆਵਾਜ਼ ਲੋਕਾਂ ਦੀ ਏਕਤਾ ਅਤੇ ਇਨਸਾਫ਼ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ, ਜ਼ਿਲ੍ਹਾ ਸਕੱਤਰ ਗੁਰਤੇਜ ਸਿੰਘ ਫ਼ੌਜੀ, ਤਾਲਮੇਲ ਕਮੇਟੀ ਮੈਂਬਰ ਗੁਰਜੰਟ ਸਿੰਘ ਧੀਮਾਨ, ਜਗਤਾਰ ਸਿੰਘ ਗਿੱਲ, ਮਲਕੀਤ ਸਿੰਘ ਗਿੱਲ ਅਤੇ ਬੁਲਾਰਾ ਨਵਜੋਤ ਕੌਰ ਲੰਬੀ, ਕਰਮਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਮਨਜੀਤ ਸਿੰਘ ਐੱਮ.ਸੀ., ਯੂਥ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ, ਲਖਵਿੰਦਰ ਸ਼ਰਮਾ, ਹਕਮ ਸਿੰਘ ਹੈਪੀ, ਹਰਦੀਪਕ ਸਿੰਘ ਖ਼ਾਲਸਾ, ਗੁਰਦੀਪ ਸਿੰਘ, ਗੁਰਜੀਤ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ, ਸੋਨੂੰ ਗਿੱਲ, ਪਰਮਜੀਤ ਕੌਰ ਕਿਲੀ ਨਿਹਾਲ ਸਿੰਘ ਵਾਲਾ, ਗੁਰਦੀਪ ਸਿੰਘ ਸਿੱਧੂ, ਕਰਨਵੀਰ ਸਿੰਘ ਬਰਾੜ, ਜਥੇਦਾਰ ਰੇਸ਼ਮ ਸਿੰਘ ਬਲਾਹੜ ਮਹਿਮਾ, ਗੁਰਤੇਜ ਸਿੰਘ ਫ਼ੌਜੀ, ਬੱਬੂ ਸਿੰਘ ਖ਼ਾਲਸਾ, ਗੁਰਪ੍ਰੀਤ ਸਿਵੀਆ, ਪਰਮਜੀਤ ਸਿੰਘ ਮਾਨਸ਼ਾਹੀਆਂ, ਹਰਜੀਤ ਸਿੰਘ, ਬੋਹੜ ਸਿੰਘ ਸਰਪੰਚ, ਹਰਜੋਤ ਸਿੰਘ ਭੁੱਲਰ, ਰਣਯੋਧ ਸਿੰਘ, ਜਗਸੀਰ ਸਿੰਘ ਸ਼ੇਰਗੜ੍ਹ, ਦਰਸ਼ਨ ਸਿੰਘ, ਨਿੰਦਰ ਸਿੰਘ, ਹਾਕਮ ਸਿੰਘ, ਰਾਜਪਾਲ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਐਸ. ਪੀ. (ਐਚ) ਬਠਿੰਡਾ ਵਲੋਂ ਪਿੰਡ ਭੋਖੜਾ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਸੀ. ਐਮ. ਐਸ. ਗੁਰੂ ਕਾਸ਼ੀ ਪਬਲਿਕ ਸਕੂਲ ’ਚ ਰਾਮਾਇਣ ’ਤੇ ਆਧਾਰਿਤ ਰਾਮਲੀਲ੍ਹਾ ਦਾ ਸ਼ਾਨਦਾਰ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।