24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਘਰ ਦੀ ਛੱਤ ਡਿਗਣ ਕਰਕੇ ਮਾਂ ਪੁੱਤਰ ਜ਼ਖ਼ਮੀ, ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ

ਅਜੀਤ ਡੈਸਕ 11-04-2026
ਤਲਵੰਡੀ ਸਾਬੋ, 10 ਅਪ੍ਰੈਲ (ਰਣਜੀਤ ਸਿੰਘ ਰਾਜੂ): ਪਿਛਲੇ ਦਿਨੀਂ ਇਲਾਕੇ ਵਿਚ ਹੋਈ ਬਾਰਿਸ਼ ਨਾਲ ਜਿੱਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਉੱਥੇ ਹੀ ਹੁਣ ਧੁੱਪ ਲੱਗਣ ਤੋਂ ਬਾਅਦ ਕਈ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਹਨ, ਅਜਿਹਾ ਮਾਮਲਾ ਤਲਵੰਡੀ ਸਾਬੋ ਵਿਖੇ ਵੀ ਸਾਹਮਣੇ ਆਇਆ ਹੈ, ਜਿੱਥੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ ਪੁੱਤਰ ਜ਼ਖ਼ਮੀ ਹੋ ਗਏ | ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਟੈਲੀਫ਼ੋਨ ਐਕਸਚੇਂਜ ਵਾਲੀ ਗਲੀ ਵਿਚ ਰਹਿ ਰਹੀ ਚਰਨਜੀਤ ਕੌਰ ਵਿਧਵਾ ਜਗਤਾਰ ਸਿੰਘ ਆਪਣੇ ਕਮਰੇ ਵਿਚ ਬੈਠੇ ਸਨ ਕਿ ਅਚਾਨਕ ਛੱਤ ਡਿੱਗਣ ਕਰਕੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦੋਂ ਖੜਕਾ ਸੁਣ ਕੇ ਚਰਨਜੀਤ ਕੌਰ ਦੇ ਪੁੱਤਰ ਅਮਨ ਸਿੰਘ ਉੱਥੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਮਾਤਾ ਬੁਰੀ ਤਰ੍ਹਾਂ ਛੱਤ ਦੇ ਨੀਚੇ ਦੱਬ ਗਈ ਕੱਢਣ ਦੀ ਜੱਦੋਜਹਿਦ 'ਚ ਉਸ ਦੇ ਵੀ ਕੁਝ ਸੱਟਾਂ ਲੱਗੀਆਂ ਹਨ | ਪਤਾ ਲੱਗਦੇ ਕਿ ਆਸ-ਪਾਸ ਦੇ ਲੋਕ ਵੀ ਮੌਕੇ 'ਤੇ ਪੁੱਜ ਗਏ ਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਜ਼ਖ਼ਮੀ ਚਰਨਜੀਤ ਕੌਰ ਨੂੰ ਮਲਬੇ ਹੇਠੋਂ ਕੱਢ ਕੇ ਇਲਾਜ ਲਈ ਬਠਿੰਡਾ ਭੇਜ ਦਿੱਤਾ, ਚਰਨਜੀਤ ਕੌਰ ਦੀ ਇੱਕ ਲੱਤ ਟੁੱਟ ਗਈ ਅਤੇ ਦੂਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ, ਫਿਲਹਾਲ ਉਹ ਜੇਰੇ ਇਲਾਜ ਹਨ | ਆਸ-ਪਾਸ ਰਹਿੰਦੇ ਲੋਕਾਂ ਨੇ ਦੱਸਿਆ ਕਿ ਚਰਨਜੀਤ ਕੌਰ ਆਪਣੀ ਛੋਟੀ ਜਿਹੀ ਦੁਕਾਨ ਕਰਕੇ ਬੜੀ ਮੁਸ਼ਕਿਲ ਨਾਲ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ | ਉਨ੍ਹਾਂ ਮੰਗ ਕੀਤੀ ਕਿ ਜਿੱਥੇ ਸਰਕਾਰ ਉਨ੍ਹਾਂ ਦੇ ਘਰ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਦੇਵੇ ਉੱਥੇ ਹੀ ਚਰਨਜੀਤ ਕੌਰ ਦਾ ਇਲਾਜ ਵੀ ਕਰਵਾਇਆ ਜਾਵੇ |
ਪਿਛਲੀ ਖ਼ਬਰ ਮੱਖਣ ਬਰਾੜ ਦੀ ਘਰ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਤਾਕਤ ਮਿਲੇਗੀ-ਗੁਰਦੀਪ ਭਿੰਡਰ <br/> ਅਗਲੀ ਖ਼ਬਰ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ 13 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।