24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬੀ ਬੋਲੀ ਪੰਜਾਬੀਆਂ ਦੀ ਅਮੀਰ ਵਿਰਾਸਤ - ਚੇਅਰਮੈਨ ਮਲੂਕਾ

ਭਗਤਾ ਭਾਈਕਾ, 23 ਸਤੰਬਰ (ਸੁਖਪਾਲ ਸਿੰਘ ਸੋਨੀ)-ਵਿਸ਼ਵ ਪੱਧਰ ’ਤੇ ਮਾਂ-ਬੋਲੀ ਪੰਜਾਬੀ ਨੂੰ ਮਨਾਉਣਾ ਇਕ ਅਗਾਂਹਵਧੂ ਸੋਚ ਤੇ ਪੰਜਾਬੀ ਮਾਂ-ਬੋਲੀ ਦੀ ਨਿਵੇਕਲੀ ਪਛਾਣ ਨੂੰ ਬਰਕਰਾਰ ਰੱਖਣਾ ਸਾਰੇ ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ। ਇਹ ਪ੍ਰਗਟਾਵਾ ਮਾਤਾ ਬਲਜਿੰਦਰ ਕੌਰ ਮੈਮੋਰੀਅਰਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਅੱਜ ਇਥੇ ਪ੍ਰੈੱਸ ਰਿਲੀਜ਼ ਰਾਹੀਂ ਕੀਤਾ।

ਅਜੀਤ ਡੈਸਕ 24-09-2026
ਭਗਤਾ ਭਾਈਕਾ, 23 ਸਤੰਬਰ (ਸੁਖਪਾਲ ਸਿੰਘ ਸੋਨੀ)-ਵਿਸ਼ਵ ਪੱਧਰ ’ਤੇ ਮਾਂ-ਬੋਲੀ ਪੰਜਾਬੀ ਨੂੰ ਮਨਾਉਣਾ ਇਕ ਅਗਾਂਹਵਧੂ ਸੋਚ ਤੇ ਪੰਜਾਬੀ ਮਾਂ-ਬੋਲੀ ਦੀ ਨਿਵੇਕਲੀ ਪਛਾਣ ਨੂੰ ਬਰਕਰਾਰ ਰੱਖਣਾ ਸਾਰੇ ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ। ਇਹ ਪ੍ਰਗਟਾਵਾ ਮਾਤਾ ਬਲਜਿੰਦਰ ਕੌਰ ਮੈਮੋਰੀਅਰਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਅੱਜ ਇਥੇ ਪ੍ਰੈੱਸ ਰਿਲੀਜ਼ ਰਾਹੀਂ ਕੀਤਾ। ਚੇਅਰਮੈਨ ਮਲੂਕਾ ਨੇ ਕਿਹਾ ਕਿ ਪੰਜਾਬ ਰਿਸ਼ੀਆਂ, ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸ ਦੀ ਬੋਲੀ ਪੰਜਾਬੀ ਤੇ ਪੰਜਾਬੀਅਤ ਉਸ ਦੀ ਰੂਹ ਹੈ, ਸਦੀਆਂ ਦੇ ਭਾਸ਼ਾਈ ਵਿਕਾਸ, ਲੋਕ ਬੋਲੀਆਂ, ਸੰਤ ਪਰੰਪਰਾ ਤੇ ਸੂਫ਼ੀ ਰਵਾਇਤਾਂ ਨੇ ਮਿਲ ਕੇ ਪੰਜਾਬੀ ਨੂੰ ਉਹ ਰੂਪ ਦਿੱਤਾ ਹੈ, ਜਿਸ ਨੂੰ ਅੱਜ ਅਸੀਂ ਪੰਜਾਬ ਦੀ ਮਾਂ-ਬੋਲੀ ਵਜੋਂ ਜਾਣਦੇ ਹਾਂ। ਉਨ੍ਹਾਂ ਕਿਹਾ ਵਿਸ਼ਵ ਪੰਜਾਬੀ ਦਿਵਸ ਹਰ ਸਾਲ 23 ਸਤੰਬਰ ਨੂੰ ਮਾਂ-ਬੋਲੀ ਪੰਜਾਬੀ ਦੀ ਮਹੱਤਤਾ, ਮਾਣ, ਸਤਿਕਾਰ ਅਤੇ ਵਿਸ਼ਵ ਪੱਧਰ ’ਤੇ ਇਸ ਦੀ ਪਛਾਣ ਨੂੰ ਮਜ਼ਬੂਤ ਰੱਖਣ ਲਈ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਸੂਫ਼ੀ ਕਵੀ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹੈ। ਬਾਬਾ ਸ਼ੇਖ ਫ਼ਰੀਦ ਜੀ ਨੇ ਵੀ ਪੰਜਾਬੀ ਬੋਲੀ ਵਿਚ ਰਚੇ ਸਲੋਕ ਤੇ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਰੂਪ ਵਿਚ ਦਰਜ ਕਰਾਕੇ ਪੰਜਾਬੀ ਬੋਲੀ ਦਾ ਮਾਣ ਵਧਾਇਆ ਹੈ। ਮਾਂ ਬੋਲੀ ਹੀ ਇਕ ਅਜਿਹਾ ਜ਼ਰੀਆ ਹੈ, ਜੋ ਸਭਨਾਂ ਨੂੰ ਸਾਂਝੇ ਸੂਤਰ ਵਿਚ ਪਰੋਂਦਾ ਹੈ ਤੇ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਚੇਅਰਮੈਨ ਨੇ ਕਿਹਾ ਕਿ ਅੱਜ ਪੰਜਾਬੀ ਬੋਲੀ ਨੇ ਡਿਜ਼ੀਟਲ ਪਲੇਟਫਾਰਮ ’ਤੇ ਵੀ ਆਪਣੀ ਧਾਕ ਜਮ੍ਹਾ ਲਈ ਹੈ। ਅੱਜ ਗੂਗਲ, ਫੇਸਬੁੱਕ ਵੱਟਸਐਪ ਅਤੇ ਹੋਰ ਸੋਸ਼ਲ ਮੀਡੀਆ ਨੇ ਵੀ ਪੰਜਾਬੀ ਕੀ-ਬੋਰਡ ਲੇ-ਆਊਟ ਦੇ ਦਿੱਤੇ ਹਨ, ਜਿਸ ਦੀ ਸਹਾਇਤਾ ਨਾਲ ਅਸੀਂ ਬੜੀ ਆਸਾਨੀ ਨਾਲ ਪੰਜਾਬੀ ਲਿਖ ਸਕਦੇ ਹਾਂ। ਮਲੂਕਾ ਨੇ ਕਿਹਾ ਕਿ ਪੰਜਾਬੀ ਬੋਲੀ ਪੰਜਾਬੀਆਂ ਦੀ ਅਮੀਰ ਵਿਰਾਸਤ ਹੈ ਜਿਸ ਨੂੰ ਸੰਭਾਲਣ ਲਈ ਹਰ ਇਕ ਪੰਜਾਬੀ ਦਾ ਫ਼ਰਜ਼ ਹੈ।
ਪਿਛਲੀ ਖ਼ਬਰ ਬਾਬਾ ਖੇਮ ਦਾਸ ਯਾਦਗਾਰੀ 266ਵਾਂ ਅੱਖਾਂ ਦਾ ਮੁਫਤ ਲੈਂਜ਼ ਕੈਂਪ 26 ਨੂੰ ਅਗਲੀ ਖ਼ਬਰ ਜ਼ਮੀਨ ਬਚਾਓ ਤੇ ਪੁਲਿਸ ਜਬਰ ਦੇ ਖ਼ਿਲਾਫ਼ ਬੀ.ਕੇ.ਯੂ. ਸਿੱਧੂਪੁਰ ਵਲੋਂ 26 ਨੂੰ ਮੌੜ ਮੰਡੀ ’ਚ ਕੀਤਾ ਜਾਵੇਗਾ ਭਾਰੀ ਇਕੱਠ- ਯਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।