24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ 13 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ

ਅਜੀਤ ਡੈਸਕ 11-04-2026
ਤਲਵੰਡੀ ਸਾਬੋ, 10 ਅਪ੍ਰੈਲ (ਰਣਜੀਤ ਸਿੰਘ ਰਾਜੂ)-ਕਿਸਾਨਾਂ ਵਲੋਂ ਪੁੱਤਾਂ ਵਾਗ ਪਾਲੀ ਕਣਕ ਦੀ ਫ਼ਸਲ ਹੁਣ ਜਦੋਂ ਵਾਢੀ ਲਈ ਤਿਆਰ ਹੈ ਤਾਂ ਹਰ ਵਾਰ ਦੀ ਤਰ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਸ਼ੁਰੂ ਹੋ ਗਈਆਂ ਹਨ | ਇਸੇ ਲੜੀ 'ਚ ਨਗਰ ਦੇ ਰਜਬਾਹੇ ਕੋਲ ਲੱਗਦੇ ਇੱਕ ਖੇਤ 'ਚ ਅੱਗ ਲੱਗ ਜਾਣ ਕਾਰਣ ਕਰੀਬ 13 ਏਕੜ 'ਚ ਖੜੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਅੱਗ ਲੱਗਣ ਦਾ ਕਾਰਣ ਖੇਤ 'ਚੋਂ ਲੰਘਦੀਆਂ ਬਿਜਲੀ ਤਾਰਾਂ 'ਚ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ | ਪੀੜਤ ਕਿਸਾਨਾਂ ਖੁਸ਼ਵੰਤ ਸਿੰਘ ਵਾਸੀ ਸ਼ੇਖਪੁਰਾ ਤੇ ਦਰਸ਼ਨ ਸਿੰਘ ਤਲਵੰਡੀ ਸਾਬੋ ਨੇ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਵਾਲੀ 44 ਏਕੜ ਜ਼ਮੀਨ ਠੇਕੇ 'ਤੇ ਲਈ ਹੈ | ਉਨ੍ਹਾਂ ਮੁਤਾਬਿਕ ਖੇਤ 'ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਣ ਸ਼ਾਰਟ ਸਰਕਟ ਕਾਰਣ ਅੱਜ ਫ਼ਸਲ ਨੂੰ ਅੱਗ ਜਾ ਲੱਗੀ | ਅੱਗ ਲੱਗਦਿਆਂ ਹੀ ਆਂਢ ਗੁਆਂਢ ਦੇ ਕਿਸਾਨ ਤੁਰੰਤ ਹਰਕਤ 'ਚ ਆਏ ਤੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਆਰੰਭ ਦਿੱਤੀ | ਪਤਾ ਲੱਗਦਿਆਂ ਹੀ ਵਿਸਾਖੀ ਜੋੜ ਮੇਲੇ ਲਈ ਤਾਇਨਾਤ ਕੀਤੀਆਂ ਦੋ ਅੱਗ ਬੁਝਾਊ ਗੱਡੀਆਂ ਵੀ ਮੌਕੇ 'ਤੇ ਪੁੱਜੀਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ | ਬੜੀ ਜੱਦੋਜਹਿਦ ਉਪਰੰਤ ਅੱਗ ਤੇ ਕਾਬੂ ਪਾਇਆ ਜਾ ਸਕਿਆ, ਪਰ ਉਦੋਂ ਤੱਕ ਕਰੀਬ 13 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਪੀੜਿਤ ਕਿਸਾਨ ਖੁਸ਼ਵੰਤ ਸਿੰਘ ਅਨੁਸਾਰ ਉਸ ਨੇ ਜ਼ਮੀਨ 74 ਹਜ਼ਾਰ ਰੁਪਏ ਠੇਕੇ 'ਤੇ ਲਈ ਸੀ ਤੇ ਅੱਗ ਨੇ ਉਸਨੂੰ ਕੱਖੋਂ ਹੌਲੇ ਕਰ ਦਿੱਤਾ | ਉਨ੍ਹਾਂ ਜਿੱਥੇ ਬਿਜਲੀ ਵਿਭਾਗ ਤੋਂ ਸਾਰੀਆਂ ਤਾਰਾਂ ਕੱਸਣ ਦੀ ਮੰਗ ਕੀਤੀ, ਉੱਥੇ ਮਦੱਦ ਦੀ ਗੁਹਾਰ ਵੀ ਲਗਾਈ | ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲ ਦੇ ਨੁਕਸਾਨ ਬਦਲੇ ਪੀੜਤ ਕਿਸਾਨਾਂ ਖੁਸ਼ਵੰਤ ਸਿੰਘ ਤੇ ਦਰਸ਼ਨ ਸਿੰਘ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਤੁਰੰਤ ਦਿੱਤਾ ਜਾਵੇ |
ਪਿਛਲੀ ਖ਼ਬਰ ਘਰ ਦੀ ਛੱਤ ਡਿਗਣ ਕਰਕੇ ਮਾਂ ਪੁੱਤਰ ਜ਼ਖ਼ਮੀ, ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ ਅਗਲੀ ਖ਼ਬਰ 'ਆਪ' ਆਗੂ 'ਤੇ ਲੱਗੇ ਸਿਹਤ ਮਹਿਕਮੇ ਦੀ ਵਿਧਵਾ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਦੇ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।