24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਜਾਗਰੂਕਤਾ ਕੈਂਪ ਲਗਾਇਆ

ਗੋਨਿਆਣਾ, 23 ਸਤੰਬਰ (ਲਛਮਣ ਦਾਸ ਗਰਗ)-ਸੋਨੂੰ ਮਹਾਜਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਦੀ ਰਹਿੁਨਮਾਈ ਹੇਠ ਏ ਆਰ ਸਰਕਲ ਬਠਿੰਡਾ, ਡੀ. ਸੀ.

ਅਜੀਤ ਡੈਸਕ 24-09-2026
ਗੋਨਿਆਣਾ, 23 ਸਤੰਬਰ (ਲਛਮਣ ਦਾਸ ਗਰਗ)-ਸੋਨੂੰ ਮਹਾਜਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਦੀ ਰਹਿੁਨਮਾਈ ਹੇਠ ਏ ਆਰ ਸਰਕਲ ਬਠਿੰਡਾ, ਡੀ. ਸੀ. ਯੂ. ਬਠਿੰਡਾ ਵਲੋਂ ਪਨਕੋਫੈਡ ਦੇ ਸਹਿਯੋਗ ਨਾਲ ਦੀ ਗੋਨਿਆਣਾ ਕਲਾਂ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਜਸਵੀਰ ਸਿੰਘ ਐਫ.ਐਸ.ਓ. ਮਾਰਕਫੈਡ ਵਲੋਂ ਦੇਸ਼ ਵਿਚ ਮਾਰਕਫੈਡ ਦੀ ਸਥਾਪਨਾਂ ਬਾਰੇ ਦੱਸਦਿਆ ਉਸ ਦੇ ਪ੍ਰੋਡੈਕਟਸ ਦੀ ਗੁਣਵੰਤਾਂ ਬਾਰੇ ਦੱਸਿਆ, ਉਨ੍ਹਾਂ ਵੱਧ ਤੋਂ ਵੱਧ ਸਹਿਕਾਰੀਆਂ ਨੂੰ ਮਾਰਕਫੈਡ ਦੇ ਉੱਚ ਗੁਣਵੱਤਾ ਵਾਲੇ ਪ੍ਰੋਡੈਕਟਸ ਨੂੰ ਵਰਤੋਂ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ। ਉਕਤ ਕੈਂਪ ਦੌਰਾਨ ਗੁਰਪ੍ਰਕਾਸ਼ ਸਿੰਘ ਕਿੰਗਰਾ ਏ. ਈ. ਓ. ਪਨਕੋਫੈਡ ਚੰਡੀਗੜ੍ਹ ਨੇ ਸਹਿਕਾਰਤਾ ਵਿਭਾਗ ਯੋਜਨਾਵਾਂ ਅਤੇ ਸਕੀਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਮਹਿੰਗਾਈ ਦਾ ਯੁੱਗ ਹੈ, ਇਸ ਲਈ ਸਾਨੂੰ ਸਹਿਕਾਰਤਾ ਨਾਲ ਜੁੜ ਕੇ ਆਪਣੀਆਂ ਖੇਤੀ ਜ਼ਰੂਰਤਾਂ ਲਈ ਸੇਵਾਵਾਂ ਤੋਂ ਕਿਰਾਏ ਤੇ ਖੇਤੀ ਸੰਦ ਲੈ ਕੇ ਫਜੂਲ ਖਰਚੀ ਤੋਂ ਬਚਣਾ ਚਾਹੀਦਾ ਹੈ। ਇਸ ਮੌਕੇ ਅਮ੍ਰਿਤਪਾਲ ਸਿੰਘ ਸਕੱਤਰ, ਜਗਦੀਪ ਸਿੰਘ ਮਾਰਕਫੈਡ, ਕੁਲਵੰਤ ਸਿੰਘ ਮੈਨੇਜਰ, ਲਖਵੀਰ ਸਿੰਘ, ਰਣਜੀਤ ਸਿੰਘ ਸਮੇਤ ਅਨੇਕਾਂ ਮੋਹਤਵਰ ਹਾਜ਼ਰ ਸਨ।
ਪਿਛਲੀ ਖ਼ਬਰ ਖਾਲਸਾ ਕਾਲਜ ਵਿਖੇ ਐਚ. ਆਈ. ਵੀ. ਅਤੇ ਏਡਜ਼ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਜਨ ਸੰਪਰਕ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।