24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਹਾਕੀ ਤੇ ਸਾਫ਼ਟਬਾਲ ਦੇ ਮੁਕਾਬਲਿਆਂ ਦਾ ਬਠਿੰਡਾ ’ਚ ਆਗਾਜ਼

ਬਠਿੰਡਾ, 23 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14 ਲੜਕੀਆਂ ਦੇ ਹਾਕੀ ਅਤੇ ਅੰਡਰ-14 ਲੜਕਿਆਂ ਦੇ ਸਾਫ਼ਟਬਾਲ ਮੁਕਾਬਲਿਆਂ ਦਾ ਅੱਜ ਬਠਿੰਡਾ ਵਿਚ ’ਚ ਆਗਾਜ਼ ਹੋ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.

ਅੰਤਰ ਜ਼ਿਲ੍ਹਾ ਹਾਕੀ ਸਕੂਲ ਖੇਡਾਂ ਦੀ ਸ਼ੁਰੂਆਤ ਮੌਕੇ ਖਿਡਾਰਨਾਂ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਹੋਰ। ਤਸਵੀਰ : ਲਵਲੀ 24-09-2026
ਬਠਿੰਡਾ, 23 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-14 ਲੜਕੀਆਂ ਦੇ ਹਾਕੀ ਅਤੇ ਅੰਡਰ-14 ਲੜਕਿਆਂ ਦੇ ਸਾਫ਼ਟਬਾਲ ਮੁਕਾਬਲਿਆਂ ਦਾ ਅੱਜ ਬਠਿੰਡਾ ਵਿਚ ’ਚ ਆਗਾਜ਼ ਹੋ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮਮਤਾ ਖੁਰਾਣਾ ਸੇਠੀ ਨੇ ਹਾਕੀ ਟਰਫ਼ ਵਿਖੇ ਪਹੁੰਚ ਕੇ ਖਿਡਾਰਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਦੀਸ਼ ਕੁਮਾਰ ਜੱਗੀ ਅਤੇ ਨੋਡਲ ਅਫ਼ਸਰ ਪ੍ਰਿੰਸੀਪਲ ਆਸੂ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮਮਤਾ ਖੁਰਾਣਾ ਸੇਠੀ ਨੇ ਕਿਹਾ ਕਿ ਹਾਕੀ ਪੰਜਾਬ ਦੀ ਮਾਣਮੱਤੀ ਖੇਡ ਹੈ ਅਤੇ ਖੇਡਾਂ ਬੱਚਿਆਂ ਵਿਚ ਅਨੁਸ਼ਾਸਨ, ਮਿਹਨਤ ਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ’ਚ ਪੀ.ਆਈ.ਐਸ. ਬਠਿੰਡਾ ਨੇ ਸੰਗਰੂਰ ਨੂੰ 3-0, ਪੀ.ਆਈ.ਐੱਸ. ਮੋਹਾਲੀ ਨੇ ਪਟਿਆਲਾ ਨੂੰ 7-0, ਲੁਧਿਆਣਾ ਨੇ ਪੀ.ਆਈ.ਐੱਸ. ਬਾਦਲ ਨੂੰ 5-0 ਅਤੇ ਗੁਰਦਾਸਪੁਰ ਨੇ ਮੋਗਾ ਨੂੰ 5-0 ਨਾਲ ਹਰਾਇਆ। ਜਦਕਿ ਮਲੇਰਕੋਟਲਾ ਨੇ ਫ਼ਰੀਦਕੋਟ ਨੂੰ 6-0 ਅਤੇ ਸ੍ਰੀ ਗੁਰੂ ਅਰਜਨ ਦੇਵ ਕੋ -ਐਡ ਤਰਨਤਾਰਨ ਨੇ ਅੰਮ੍ਰਿਤਸਰ ਨੂੰ 6-0 ਨਾਲ ਮਾਤ ਦਿੱਤੀ। ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 6-0 ਅਤੇ ਤਰਨਤਾਰਨ ਨੇ ਬਰਨਾਲਾ ਨੂੰ 3-2 ਨਾਲ ਹਰਾਇਆ। ਸਾਫ਼ਟਬਾਲ ਅੰਡਰ-14 ਲੜਕਿਆਂ ਦੇ ਨਤੀਜੇ ਵਿਚ ਅੰਮ੍ਰਿਤਸਰ ਨੇ ਬਠਿੰਡਾ ਨੂੰ 9-0, ਲੁਧਿਆਣਾ ਨੇ ਮੋਗਾ ਨੂੰ 15-0, ਸ੍ਰੀ ਮੁਕਤਸਰ ਸਾਹਿਬ ਨੇ ਫ਼ਾਜ਼ਿਲਕਾ ਨੂੰ 6-2, ਅੰਮ੍ਰਿਤਸਰ ਨੇ ਫ਼ਰੀਦਕੋਟ ਨੂੰ 10-0 ਅਤੇ ਬਠਿੰਡਾ ਨੇ ਫ਼ਰੀਦਕੋਟ ਨੂੰ 8-0 ਨਾਲ ਹਰਾਇਆ। ਮਾਨਸਾ ਨੇ ਮੋਹਾਲੀ ਨੂੰ 15-1 ਨਾਲ ਮਾਤ ਦਿੱਤੀ।ਇਸ ਮੌਕੇ ਨੋਡਲ ਅਫ਼ਸਰ ਰਿਹਾਇਸ਼ ਕੁਲਵਿੰਦਰ ਕਟਾਰੀਆ, ਮੁੱਖ ਅਧਿਆਪਕਾ ਗਗਨਦੀਪ ਕੌਰ, ਹਰਪ੍ਰੀਤ ਕੌਰ, ਡਾ. ਨੀਤੂ, ਹਾਕੀ ਕਨਵੀਨਰ ਰਣਧੀਰ ਸਿੰਘ ਧੀਰਾ, ਸਾਫ਼ਟਬਾਲ ਕਨਵੀਨਰ ਕੁਲਵੀਰ ਸਿੰਘ, ਜਗਮੋਹਨ ਸਿੰਘ, ਰਹਿੰਦਰ ਸਿੰਘ, ਸਤਵੀਰ ਸਿੰਘ, ਰੇਸ਼ਮ ਸਿੰਘ, ਸੁਖਜਿੰਦਰਪਾਲ ਕੌਰ ਸੁੱਖੀ, ਹਰਪਾਲ ਕੌਰ, ਇਸ਼ਟਪਾਲ ਕੰਗ ਅਤੇ ਹਰਭਗਵਾਨ ਦਾਸ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਂਪਲੀਫੋਨ ਹੁਣ ਬਣਿਆ ਹੀਅਰਜ਼ੈਪ: ਬਠਿੰਡਾ ’ਚ ਨਵਾਂ ਹੀਅਰਿੰਗ ਕੇਅਰ ਸੈਂਟਰ ਖੁੱਲ੍ਹਿਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਬਠਿੰਡਾ ਵਿਖੇ ਸੀ ਆਈ ਐਸ ਐਫ ਨੇ ਅੱਗ ਸੁਰੱਖਿਆ ਬਾਰੇ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।