22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਜਸਕਰਨ ਸਿੰਘ ਗਹਿਰੀ ਪਟਵਾਰੀ ਨੇ ਅਕਾਲੀ ਵਰਕਰਾਂ ਨਾਲ ਪਿੰਡ-ਪਿੰਡ ਕੀਤੀਆਂ ਮਿਲਣੀਆਂ

ਬੱਲੂਆਣਾ, 21 ਨਵੰਬਰ (ਗੁਰਨੈਬ ਸਾਜਨ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਜਸਕਰਨ ਸਿੰਘ ਗਹਿਰੀ ਪਟਵਾਰੀ ਵਲੋਂ ਆਪਣੇ ਹਲਕੇ ‘ਚ ਟਕਸਾਲੀ ਅਕਾਲੀ, ਯੂਥ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮਿਲਣੀਆਂ ਕੀਤੀਆਂ ਗਈਆਂ ਹਨ। ਇਸ ਮੌਕੇ ਜਸਕਰਨ ਸਿੰਘ ਗਹਿਰੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਸਰਕਲ ਬੱਲੂਆਣਾ, ਸਰਕਲ ਸਦਰ ਦੇ ਪ੍ਰਧਾਨ ਟਹਿਲ ਸਿੰਘ ਬੱਲੂਆਣਾ, ਮੇਜਰ ਸਿੰਘ ਬਰਾੜ ਸਰਕਲ ਪ੍ਰਧਾਨ, ਗੁਰਤੇਜ ਸਿੰਘ ਬੱਲੂਆਣਾ ਪ੍ਰਧਾਨ ਐਸ.

ਅਜੀਤ ਡੈਸਕ 22-11-2026
ਬੱਲੂਆਣਾ, 21 ਨਵੰਬਰ (ਗੁਰਨੈਬ ਸਾਜਨ)- ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਜਸਕਰਨ ਸਿੰਘ ਗਹਿਰੀ ਪਟਵਾਰੀ ਵਲੋਂ ਆਪਣੇ ਹਲਕੇ ‘ਚ ਟਕਸਾਲੀ ਅਕਾਲੀ, ਯੂਥ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮਿਲਣੀਆਂ ਕੀਤੀਆਂ ਗਈਆਂ ਹਨ। ਇਸ ਮੌਕੇ ਜਸਕਰਨ ਸਿੰਘ ਗਹਿਰੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਸਰਕਲ ਬੱਲੂਆਣਾ, ਸਰਕਲ ਸਦਰ ਦੇ ਪ੍ਰਧਾਨ ਟਹਿਲ ਸਿੰਘ ਬੱਲੂਆਣਾ, ਮੇਜਰ ਸਿੰਘ ਬਰਾੜ ਸਰਕਲ ਪ੍ਰਧਾਨ, ਗੁਰਤੇਜ ਸਿੰਘ ਬੱਲੂਆਣਾ ਪ੍ਰਧਾਨ ਐਸ.ਸੀ. ਵਿੰਗ ਦੀ ਅਗਵਾਈ ‘ਚ ਸਮੂਹ ਟਕਸਾਲੀ ਅਕਾਲੀ ਆਗੂਆਂ, ਯੂਥ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮਿਲਣੀਆਂ ਕਰ ਰਹੇ ਹਾਂ। ਚੁੱਘੇ ਖ਼ੁਰਦ, ਚੁੱਘੇ ਕਲਾਂ, ਸਰਦਾਰਗੜ੍ਹ, ਕਰਮਗੜ੍ਹ ਸਤਰਾਂ, ਵਿਰਕ ਕਲਾਂ, ਵਿਰਕ ਖ਼ੁਰਦ, ਭਿਸੀਆਣਾ ‘ਚ ਮਿਲਣੀਆਂ ਕੀਤੀਆਂ ਹਨ। ਪਿੰਡਾਂ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ 2027 ਚ ਮੁੱਖ ਮੰਤਰੀ ਦੇਖਣਾ ਲੋਚਦੇ ਹਨ। ਕਿਉਂਕਿ ਖੇਤਰੀ ਪਾਰਟੀ ਬਿਨ੍ਹਾਂ ਪੰਜਾਬ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕਰਨੀ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਲਈ ਪਿੰਡਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਿਰਕ ਕਲਾਂ ‘ਚ ਵਰਕਰਾਂ ਨਾਲ ਮੀਟਿੰਗ ਦੌਰਾਨ ਸੀਨੀਅਰ ਅਕਾਲੀ ਆਗੂ ਨਿੰਦਰ ਸਿੰਘ, ਬਿੰਦਰ ਸਿੰਘ ਪ੍ਰਧਾਨ, ਜਗਸੀਰ ਸਿੰਘ, ਬਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਸ਼ਮਸ਼ੇਰ ਸਿੰਘ, ਸ਼ੇਰ ਸਿੰਘ, ਗੁਰਪ੍ਰੀਤ ਸਿੰਘ ਯੂਥ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਗਤਕਾ ਮੁਕਾਬਲਿਆਂ ’ਚੋਂ ਜਿੱਤੇ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਅਗਲੀ ਖ਼ਬਰ ਜਨਗਣਨਾ-2027 ਦੇ ਦੂਜੇ ਪੜਾਅ ਲਈ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਕਿੱਟਾਂ ਦੀ 100 ਫ਼ੀਸਦੀ ਵੰਡ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।