13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

16ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ ਭਲਕੇ

ਰਾਮਪੁਰਾ ਫੂਲ, 12 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਜੈ ਮਾਂ ਕਾਲੀ ਜੈ ਸ਼ਨੀਦੇਵ ਮੰਦਰ ਨੇੜੇ ਸਰਕਾਰੀ ਹਸਪਤਾਲ ਰਾਮਪੁਰਾ ਫੂਲ ਵਿਖੇ 16ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ 14 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਸੁਸਾਇਟੀ ਦੇ ਚੇਅਰਮੈਨ ਜੋਨੀ ਚੌਹਾਨ, ਪ੍ਰਧਾਨ ਸੰਜੀਵ ਤੰਵਰ, ਉਪ ਪ੍ਰਧਾਨ ਸਹਿਦੇਵ ਮੁਕੇਰੀਆ ਨੇ ਦੱਸਿਆ ਕਿ ਜਾਗਰਣ ਦੌਰਾਨ ਜੋਤੀ ਪ੍ਰਚੰਡ ਰਾਤ 8 ਵਜੇ ਸ੍ਰੀ ਸੰਤ ਰਾਮ ਨਰਾਇਣ ਗਿਰੀ ਜੀ ਮਹਾਰਾਜ ਕਰਨਗੇ ਅਤੇ ਮਾਤਾ ਜੀ ਦਾ ਗੁਣਗਾਨ ਭਜਨ ਗਾਇਕ ਮਨੀਸ਼ ਮੰਚਲ ਮਨੀ ਬਠਿੰਡਾ ਵਾਲੇ ਕਰਨਗੇ।

ਅਜੀਤ ਡੈਸਕ 13-11-2026
ਰਾਮਪੁਰਾ ਫੂਲ, 12 ਨਵੰਬਰ (ਹੇਮੰਤ ਕੁਮਾਰ ਸ਼ਰਮਾ): ਜੈ ਮਾਂ ਕਾਲੀ ਜੈ ਸ਼ਨੀਦੇਵ ਮੰਦਰ ਨੇੜੇ ਸਰਕਾਰੀ ਹਸਪਤਾਲ ਰਾਮਪੁਰਾ ਫੂਲ ਵਿਖੇ 16ਵਾਂ ਵਿਸ਼ਾਲ ਜਾਗਰਣ ਅਤੇ ਭੰਡਾਰਾ 14 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਸੁਸਾਇਟੀ ਦੇ ਚੇਅਰਮੈਨ ਜੋਨੀ ਚੌਹਾਨ, ਪ੍ਰਧਾਨ ਸੰਜੀਵ ਤੰਵਰ, ਉਪ ਪ੍ਰਧਾਨ ਸਹਿਦੇਵ ਮੁਕੇਰੀਆ ਨੇ ਦੱਸਿਆ ਕਿ ਜਾਗਰਣ ਦੌਰਾਨ ਜੋਤੀ ਪ੍ਰਚੰਡ ਰਾਤ 8 ਵਜੇ ਸ੍ਰੀ ਸੰਤ ਰਾਮ ਨਰਾਇਣ ਗਿਰੀ ਜੀ ਮਹਾਰਾਜ ਕਰਨਗੇ ਅਤੇ ਮਾਤਾ ਜੀ ਦਾ ਗੁਣਗਾਨ ਭਜਨ ਗਾਇਕ ਮਨੀਸ਼ ਮੰਚਲ ਮਨੀ ਬਠਿੰਡਾ ਵਾਲੇ ਕਰਨਗੇ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਭਾਨੂ ਪ੍ਰਿਆ ਹੋਣਗੇ। ਗਣੇਸ਼ ਪੂਜਨ ਰਾਤ 7:30 ਵਜੇ ਪ੍ਰਮੋਦ ਕੁਮਾਰ ਸ਼ਰਮਾ, ਹਾਰ ਅਰਪਣ ਅਭਿਸ਼ੇਕ ਜੇ.ਈ ਬੀ.ਐਸ.ਐਨ.ਐਲ, ਤਿਲਕ ਰਸਮ ਸ੍ਰੀ ਪਰਮਾਨੰਦ ਬਾਬਾ ਜੀ ਵਲੋਂ ਕੀਤੀ ਜਾਵੇਗੀ। ਇਸ ਮੌਕੇ ਮੰਦਰ ਸੁਸਾਇਟੀ ਦੇ ਸੈਕਟਰੀ ਰਾਕੇਸ਼ ਮੁਕੇਰੀਆ, ਖ਼ਜ਼ਾਨਚੀ ਤਰਸੇਮ ਸੁਨਾਰੀਆ, ਸਹਿ ਖ਼ਜ਼ਾਨਚੀ ਮੰਨੂ ਸੁਨਾਰੀਆ, ਸਟੋਰ ਕੀਪਰ ਰਣਜੀਤ ਮੁਕੇਰੀਆ, ਸਲਾਹਕਾਰ ਰਵੀ ਸੁਨਾਰੀਆ, ਸਹਿ ਸਲਾਹਕਾਰ ਸੌਰਵ ਤੰਵਰ ਮੌਜੂਦ ਸਨ।
ਪਿਛਲੀ ਖ਼ਬਰ ਬੋਹਾ ਰਜਬਾਹੇ ’ਚ ਬੰਦੀ ਕਾਰਨ ਬਰੇਟਾ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ ਅਗਲੀ ਖ਼ਬਰ ਸਹਾਰਾ ਨੇ ਦੋ ਬੇਸਹਾਰਾ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।