ਵੱਡੀ ਗਿਣਤੀ ਕਾਂਗਰਸੀਆਂ ਨੇ ਪਰਗਟ ਸਿੰਘ ਦੇ ਪ੍ਰਧਾਨ ਬਣਨ ਦੀ ਖੁਸ਼ੀ ’ਚ ਸਿੱਧੂ ਦੀ ਅਗਵਾਈ ਹੇਠ ਵੰਡੇ ਲੱਡੂ
ਤਲਵੰਡੀ ਸਾਬੋ, 6 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਜਲੰਧਰ ਤੋਂ ਕਾਂਗਰਸੀ ਵਿਧਾਇਕ, ਸਾਬਕਾ ਉਲੰਪੀਅਨ ਪਰਗਟ ਸਿੰਘ ਨੂੰ ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿਚ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਦੀ ਅਗਵਾਈ ਹੇਠ ਇਕੱਤਰ ਹਲਕੇ ਦੀ ‘ਟੀਮ ਸਿੱਧੂ’ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਨੇ ਨਿਸ਼ਾਨ ਏ ਖਾਲਸਾ ਚੌਂਕ ’ਚ ਲੱਡੂ ਵੰਡਕੇ ਅਤੇ ਆਤਿਸ਼ਬਾਜ਼ੀ ਕਰਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਦੋਂਕਿ ਲੱਡੂ ਵੰਡ ਸਮਾਗਮ ’ਚ ਗੁਰਬਾਜ਼ ਸਿੰਘ ਸਿੱਧੂ ਦੇ ਪਿਤਾ ਅਤੇ ਹਲਕੇ ਤੋਂ ਚਾਰ ਵਾਰ ਵਿਧਾਇਕ ਰਹੇ ਜੀਤਮਹਿੰਦਰ ਸਿੰਘ ਸਿੱਧੂ ਵੀ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਕਾਂਗਰਸੀਆਂ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਆਲਾਕਮਾਨ ਵਲੋਂ ਪਰਗਟ ਸਿੰਘ ਨੂੰ ਪਾਰਟੀ ਸੂਬਾ ਪ੍ਰਧਾਨ ਬਣਾਉਣ ਦੇ ਫੈਸਲੇ ਨਾਲ ਕਾਂਗਰਸੀਆਂ ’ਚ ਖੁਸ਼ੀ ਦੀ ਲਹਿਰ ਹੈ।
ਪ
ਪਰਗਟ ਸਿੰਘ ਦੇ ਪ੍ਰਧਾਨ ਬਨਣ ਦੀ ਖੁਸ਼ੀ ’ਚ ਲੱਡੂ ਵੰਡਣ ਸਮੇਂ ਕਾਂਗਰਸੀ ਆਗੂ। ਤਸਵੀਰ: ਰਾਜੂ
07-10-2026
ਤਲਵੰਡੀ ਸਾਬੋ, 6 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਜਲੰਧਰ ਤੋਂ ਕਾਂਗਰਸੀ ਵਿਧਾਇਕ, ਸਾਬਕਾ ਉਲੰਪੀਅਨ ਪਰਗਟ ਸਿੰਘ ਨੂੰ ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿਚ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਦੀ ਅਗਵਾਈ ਹੇਠ ਇਕੱਤਰ ਹਲਕੇ ਦੀ ‘ਟੀਮ ਸਿੱਧੂ’ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਨੇ ਨਿਸ਼ਾਨ ਏ ਖਾਲਸਾ ਚੌਂਕ ’ਚ ਲੱਡੂ ਵੰਡਕੇ ਅਤੇ ਆਤਿਸ਼ਬਾਜ਼ੀ ਕਰਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਦੋਂਕਿ ਲੱਡੂ ਵੰਡ ਸਮਾਗਮ ’ਚ ਗੁਰਬਾਜ਼ ਸਿੰਘ ਸਿੱਧੂ ਦੇ ਪਿਤਾ ਅਤੇ ਹਲਕੇ ਤੋਂ ਚਾਰ ਵਾਰ ਵਿਧਾਇਕ ਰਹੇ ਜੀਤਮਹਿੰਦਰ ਸਿੰਘ ਸਿੱਧੂ ਵੀ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਕਾਂਗਰਸੀਆਂ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਆਲਾਕਮਾਨ ਵਲੋਂ ਪਰਗਟ ਸਿੰਘ ਨੂੰ ਪਾਰਟੀ ਸੂਬਾ ਪ੍ਰਧਾਨ ਬਣਾਉਣ ਦੇ ਫੈਸਲੇ ਨਾਲ ਕਾਂਗਰਸੀਆਂ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਹੁਣ ਪੰਜਾਬ ਕਾਂਗਰਸ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਪਾਰਟੀ ਨੂੰ ਹੋਰ ਮਜ਼ਬੂਤੀ ਬਖਸ਼ਣ ਲਈ ਮਿਹਨਤ ਕਰੇਗੀ, ਜਿਸ ਦੇ ਨਤੀਜੇ ਵਜੋਂ 2027 ਵਿਧਾਨ ਸਭਾ ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਾਰਟੀ ਸਰਕਾਰ ਬਣਾ ਸਕੇਗੀ। ਗੁਰਬਾਜ਼ ਸਿੰਘ ਸਿੱਧੂ ਨੇ ਸਮੁੱਚੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰਜੀਤ ਸਿੰਘ ਚੀਮਾ, ਮਨਜੀਤ ਸਿੰਘ ਲਾਲੇਆਣਾ, ਮਦਨ ਲਾਲ ਲਹਿਰੀ ਤੇ ਕੇਵਲ ਸਿੰਘ ਦੋਵੇਂ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਸੀ.ਆਗੂ ਰਮੇਸ਼ ਰਾਮਾਂ, ਸੁਖਬੀਰ ਸਿੰਘ ਚੱਠਾ, ਕ੍ਰਿਸ਼ਨ ਯਾਦਵ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਮਨਜੀਤ ਸਿੰਘ ਸ਼ਿੰਪੀ ਸਾਬਕਾ ਚੇਅਰਮੈਨ, ਭੋਲਾ ਕਲਾਲਵਾਲਾ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਭਾਗ ਸਿੰਘ ਕਾਕਾ, ਬਹਾਦਰ ਸਿੰਘ ਲੇਲੇਵਾਲਾ, ਹਰਦੇਵ ਸਿੰਘ ਫੌਜੀ ਨੰਗਲਾ, ਚਰਨਜੀਤ ਸਿੰਘ ਕੋਟਬਖਤੂ, ਮੇਜਰ ਸਿੰਘ ਲੇਲੇਵਾਲਾ ਪੰਜੇ ਸਾਬਕਾ ਸਰਪੰਚ, ਡਾ.ਮਲਕੀਤ ਮਿਰਜ਼ੇਆਣਾ, ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਤਰਸੇਮ ਲਾਲੇਆਣਾ, ਗੁਰਮੇਲ ਲਾਲੇਆਣਾ, ਗੁਰਵਿੰਦਰ ਦੁੱਨੇਵਾਲਾ, ਬਲਵੰਤ ਲੇਲੇਵਾਲਾ, ਤੇਜ ਰਾਮ ਸ਼ਰਮਾਂ, ਜਗਦੀਪ ਗੋਦਾਰਾ, ਹਰਜਿੰਦਰ ਜਿੰਦਾ, ਅੰਮ੍ਰਿਤਪਾਲ ਸਿੰਘ ਜੀਵਨ ਸਿੰਘ ਵਾਲਾ, ਦਰਸ਼ਨ ਗਿੱਲ, ਸੁਰਜੀਤ ਸ਼ਿੰਦੀ, ਗੋਰਾ ਵਕੀਲ ਲਾਲੇਆਣਾ, ਜਗਤਾਰ ਨੰਬਰਦਾਰ ਭਾਗੀਵਾਂਦਰ, ਗੁਲਾਬ ਕੈਲੇਵਾਂਦਰ, ਧਰਵਿੰਦਰ ਢਿੱਲੋਂ ਗਿਆਨਾ, ਹਰਪਾਲ ਪੰਚ ਗਾਟਵਾਲੀ, ਸੇਵਕ ਤੰਗਰਾਲੀ, ਅਮਰਜੀਤ ਧਨੋਆ, ਬਲਵੀਰ ਗਿਆਨਾ, ਗੁਰਜੀਤ ਸਿੰਘ ਰੋਮਾਣਾ, ਗੁਰਮੀਤ ਤਿਉਣਾ ਪੁਜਾਰੀਆਂ, ਲਖਵੀਰ ਲੱਕੀ ਸੰਗਤ, ਚਰਨਾ ਨਵਾਂ ਪਿੰਡ, ਕੁਲਵਿੰਦਰ ਸਿੰਘ ਨਵਾਂ ਪਿੰਡ, ਗੁਰਮੀਤ ਸਿੰਘ ਜਗਾ, ਹਰਬੰਸ ਗਿੱਲ ਰਾਮਾਂ, ਬੂਟਾ ਮਿਰਜ਼ੇਆਣਾ, ਹਰਗੋਬਿੰਦ ਰਾਈਆ, ਮਨੀ ਗਿੱਲ, ਪਾਲ ਲਾਲੇਆਣਾ, ਜੱਗਾ ਬੰਗੀ ਸਮੇਤ ਵੱਡੀ ਗਿਣਤੀ ਆਗੂ ਮੌਜੂਦ ਸਨ।