ਥਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ-ਚਾਲਕ ਦੀ ਮੌਤ, ਮਾਮਲਾ ਦਰਜ
ਕੋਟਫੱਤਾ, 22 ਨਵੰਬਰ (ਰਣਜੀਤ ਸਿੰਘ ਬੁੱਟਰ) - ਥਾਣਾ ਕੋਟਫੱਤਾ ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਪਿੰਕਾ ਰਾਮ ਪੁੱਤਰ ਬਾਬੂ ਲਾਲ ਵਾਸੀ ਮੌੜ ਮੰਡੀ ਨੇ ਦੱਸਿਆ ਕਿ ਉਸ ਦਾ ਲੜਕਾ ਅਮਰ ਰਾਮ ਤੇ ਭਤੀਜਾ ਰੋਹਿਤ ਕੁਮਾਰ ਬੀਤੀ ਸ਼ਾਮ ਬਠਿੰਡਾ ਤੋਂ ਪੇਂਟਰ ਦਾ ਕੰਮ ਕਰਕੇ ਵਾਪਸ ਆਪਣੀ ਮੋਟਰਸਾਈਕਲ ਨੰਬਰ ਪੀ ਬੀ 3 1 ਐਕਸ 6925 ਤੇ ਵਾਪਸ ਮੋੜ ਮੰਡੀ ਆ ਰਹੇ ਸਨ ਕਿ ਕੋਟਫੱਤਾ ਡਰੇਨ ਨਜ਼ਦੀਕ ਪੰਪ ਦੇ ਸਾਹਮਣੇ ਇੱਕ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੇਰੇ ਲੜਕੇ ਅਮਰ ਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਭਤੀਜਾ ਰੋਹਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਏਮਜ਼ ਹਸਪਤਾਲ ਬਠਿੰਡਾ ਵਿਚ ਚੱਲ ਰਿਹਾ ਹੈ। ਕੋਟਫੱਤਾ ਥਾਣਾ ਮੁਖੀ ਹਰਬੰਸ ਸਿੰਘ ਮਾਨ ਨੇ ਪਿੰਕਾ ਰਾਮ ਦੇ ਬਿਆਨਾ ’ਤੇ ਨਾਮਾਲੂਮ ਥਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।
ਅਜੀਤ ਡੈਸਕ
23-11-2026