22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਾਈਬਰ ਠੱਗੀ ਪੀੜਤਾਂ ਨੂੰ ਵੱਡੀ ਰਾਹਤ ਸਾਈਬਰ ਕ੍ਰਾਈਮ ਪੁਲਿਸ ਨੇ ਧੋਖਾਧੜੀ ਦੇ ਪੀੜਤਾਂ ਨੂੰ ਵਾਪਸ ਕਰਵਾਏ 19,05, 500 ਰੁਪਏ

ਬਠਿੰਡਾ, 22 ਨਵੰਬਰ (ਵੀਰਪਾਲ ਸਿੰਘ) - ਆਨਲਾਈਨ ਸਾਈਬਰ ਧੋਖਾਧੜੀ ਦੀਆਂ ਵਧ ਰਹੀਆਂ ਘਟਨਾਵਾਂ ਦਰਮਿਆਨ ਬਠਿੰਡਾ ਪੁਲਿਸ ਦੇ ਥਾਣਾ ਸਾਈਬਰ ਕ੍ਰਾਈਮ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਕੁੱਲ 19 ਲੱਖ 5 ਹਜ਼ਾਰ 500 ਰੁਪਏ ਦੀ ਰਕਮ ਵਾਪਸ ਕਰਵਾਈ ਗਈ ਹੈ। ਇਹ ਕਾਰਵਾਈ ਐਸਐਸਪੀ ਬਠਿੰਡਾ ਸਾਹਿਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਠੱਗੀ ਦੀ ਰਕਮ ਪੀੜਤਾਂ ਨੂੰ ਵਾਪਸ ਦਿਵਾਉਣ ਲਈ ਕੀਤੀ ਗਈ।

ਅਜੀਤ ਡੈਸਕ 23-11-2026
ਬਠਿੰਡਾ, 22 ਨਵੰਬਰ (ਵੀਰਪਾਲ ਸਿੰਘ) - ਆਨਲਾਈਨ ਸਾਈਬਰ ਧੋਖਾਧੜੀ ਦੀਆਂ ਵਧ ਰਹੀਆਂ ਘਟਨਾਵਾਂ ਦਰਮਿਆਨ ਬਠਿੰਡਾ ਪੁਲਿਸ ਦੇ ਥਾਣਾ ਸਾਈਬਰ ਕ੍ਰਾਈਮ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਕੁੱਲ 19 ਲੱਖ 5 ਹਜ਼ਾਰ 500 ਰੁਪਏ ਦੀ ਰਕਮ ਵਾਪਸ ਕਰਵਾਈ ਗਈ ਹੈ। ਇਹ ਕਾਰਵਾਈ ਐਸਐਸਪੀ ਬਠਿੰਡਾ ਸਾਹਿਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਠੱਗੀ ਦੀ ਰਕਮ ਪੀੜਤਾਂ ਨੂੰ ਵਾਪਸ ਦਿਵਾਉਣ ਲਈ ਕੀਤੀ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵੱਖ-ਵੱਖ ਛੇ ਮਾਮਲਿਆਂ ਵਿਚ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਦੀ ਰਕਮ ਵਾਪਸ ਕਰਵਾਈ ਗਈ। ਪਹਿਲੇ ਮਾਮਲੇ ਵਿਚ ਬਠਿੰਡਾ ਵਾਸੀ ਰਣਜੀਤ ਸਿੰਘ ਨਾਲ ਯੂਪੀਆਈ ਟਰਾਂਜੈਕਸ਼ਨਾਂ ਰਾਹੀਂ ਹੋਈ ਧੋਖਾਧੜੀ ਦੇ 35 ਹਜ਼ਾਰ ਰੁਪਏ ਵਾਪਸ ਕਰਵਾਏ ਗਏ। ਦੂਜੇ ਮਾਮਲੇ ਵਿਚ ਸੁਰਜੀਤ ਸਿੰਘ ਵਾਸੀ ਬਠਿੰਡਾ ਨੂੰ ਆਨਲਾਈਨ ਏਅਰ ਟਿਕਟ ਬੁੱਕ ਕਰਵਾਉਣ ਦੇ ਨਾਂਅ ’ਤੇ ਠੱਗਿਆ ਗਿਆ ਸੀ, ਜਿਸ ਦੀ 1 ਲੱਖ 89 ਹਜ਼ਾਰ 500 ਰੁਪਏ ਦੀ ਰਕਮ ਵਾਪਸ ਕਰਵਾਈ ਗਈ। ਇਸੇ ਤਰ੍ਹਾਂ ਸਮਨਦੀਪ ਸਿੰਘ ਵਾਸੀ ਬਠਿੰਡਾ ਦੇ ਬੈਂਕ ਖਾਤਿਆਂ ਵਿਚੋਂ ਧੋਖਾਧੜੀ ਨਾਲ ਕੀਤੀਆਂ ਟਰਾਂਜੈਕਸ਼ਨਾਂ ਰਾਹੀਂ ਕੱਢੇ ਗਏ 50 ਹਜ਼ਾਰ ਰੁਪਏ ਵਾਪਸ ਦਿਵਾਏ ਗਏ। ਹਰੀਕ੍ਰਿਸ਼ਨ ਸਿੰਘ ਵਾਸੀ ਬਠਿੰਡਾ ਦੀ ਠੱਗੀ ਗਈ 12 ਲੱਖ 10 ਹਜ਼ਾਰ ਰੁਪਏ ਦੀ ਵੱਡੀ ਰਕਮ ਵੀ ਵਾਪਸ ਕਰਵਾਈ ਗਈ। ਇਸ ਤੋਂ ਇਲਾਵਾ ਪਿੰਡ ਜਿਉਂਦ ਦੇ ਨਾਨਕਪ੍ਰੀਤ ਸਿੰਘ ਨੂੰ ਯੂਪੀਆਈ ਟਰਾਂਜੈਕਸ਼ਨਾਂ ਰਾਹੀਂ ਹੋਈ ਠੱਗੀ ਦੇ 3 ਲੱਖ 21 ਹਜ਼ਾਰ ਰੁਪਏ ਅਤੇ ਪਿੰਡ ਨਰੂਆਣਾ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਮਦਨ ਸਿੰਘ ਨੂੰ 10 000 ਰੁਪਏ ਵਾਪਸ ਕਰਵਾਏ ਗਏ। ਸਾਈਬਰ ਕ੍ਰਾਈਮ ਥਾਣੇ ਦੀ ਇਸ ਕਾਰਵਾਈ ਨਾਲ ਪੀੜਤ ਲੋਕਾਂ ਨੂੰ ਆਰਥਿਕ ਰਾਹਤ ਮਿਲੀ ਹੈ। ਰਕਮ ਵਾਪਸ ਮਿਲਣ ‘ਤੇ ਪੀੜਤਾਂ ਵੱਲੋਂ ਬਠਿੰਡਾ ਪੁਲਿਸ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਨਲਾਈਨ ਲੈਣ-ਦੇਣ ਸਮੇਂ ਸਾਵਧਾਨੀ ਵਰਤਣ ਅਤੇ ਕਿਸੇ ਅਣਜਾਣ ਵਿਅਕਤੀ ਨਾਲ ਬੈਂਕ ਜਾਂ ਯੂਪੀਆਈ ਸਬੰਧੀ ਜਾਣਕਾਰੀ ਸਾਂਝੀ ਨਾ ਕਰਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ਹਲਕੇ ’ਚ ਬੀ.ਸੀ. ਵਿੰਗ ਦੇ 22 ਸਰਕਲ ਪ੍ਰਧਾਨ ਕੀਤੇ ਨਿਯੁਕਤ ਅਗਲੀ ਖ਼ਬਰ ਥਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ-ਚਾਲਕ ਦੀ ਮੌਤ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।